ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਕੋਵਿਡ-19 ਮਹਾਮਾਰੀ ਕਰਕੇ ਆਏ ਸੰਕਟ ਨੇ ਨਾ ਸਿਰਫ ਵਿਸ਼ਵਵਿਆਪੀ ਸਿਬਤ ਐਮਰਜੈਂਸੀ ਪੈਦਾ ਕੀਤੀ, ਸਗੋਂ ਨਿੱਜੀ ਲੋਕਾਂ ਅਤੇ ਕਾਰੋਬਾਰੀਆਂ ਦੀ ਵਿੱਤੀ ਸਥਿਤੀ ਨੂੰ ਵੀ ਪ੍ਰਭਾਵਿਤ ਕੀਤਾ ਹੈ। ਜਿਥੇ ਸਰਕਾਰਾਂ ਨੇ ਵੱਖ-ਵੱਖ ਰਾਹਤ ਪੈਕੇਜਾਂ ਦੀ ਐਲਾਨ ਕੀਤਾ, ਉਥੇ ਆਰ.ਬੀ.ਆਈ. ਨੇ ਕਰਜ਼ੇ ਦੀ ਪੂਰਤੀ ’ਚ ਆਪਮੀ ਵਿੱਤੀ ਮੁਸ਼ਕਿਲ ਨੂੰ ਦੂਰ ਕਰਨ ਦੇ ਲਈ ਕਿਸੇ ਵੀ ਕਿਸਮ ਦੇ ਕਰਜ਼ੇ ਵਾਪਸ ਕਰਨ ਵਾਲੇ ਗਾਹਕਾਂ ਲਈ ਰਾਹਤ ਉਪਾਏ ਦਾ ਐਲਾਨ ਕੀਤਾ ਹੈ। 27 ਮਾਰਚ, 2020 ਦੀ ਵਿਕਾਸ ਅਤੇ ਰੈਗੂਲੇਟਰੀ ਨੀਤੀਆਂ ਬਾਰੇ ਬਿਆਨ ਦੇ ਅਨੁਸਾਰ ਆਰ.ਬੀ.ਆਈ. ਨੇ ਬੈਕਾਂ ਅਤੇ ਵਿੱਤੀ ਸੰਸਥਾਵਾਂ ਨੂੰ ਸਾਰੀਆਂ ਅਦਾਇਗੀਆਂ ਲਈ 1 ਮਾਰਚ ਤੋਂ 31 ਮਈ 2020 ਵਿਚਕਾਰ 3 ਮਹੀਨੇ ਤੱਕ ਮੁਲਤਵੀ ਕਰਨ ਦੀ ਆਗਿਆ ਦਿੱਤੀ ਹੈ।
ਬੈਂਕਾਂ ਨੇ 3 ਮਹੀਨੇ ’ਚ ਲੱਗਣ ਵਾਲੀ ਕਿਸ਼ਤ ਨੂੰ ਮੁਲਤਵੀ ਜ਼ਰੂਰ ਕੀਤਾ ਪਰ ਇਸ ਦੇ ਲਈ ਇਕ ਸ਼ਰਤ ਵੀ ਰੱਖੀ ਹੈ ਕਿ ਜਿਹੜਾ ਗਾਹਕ ਆਪਣੀ ਕਿਸ਼ਤ ਨੂੰ ਮੁਲਤਵੀ ਕਰਾਉਣਾ ਚਾਹੁੰਦਾ ਹੈ, ਉਸ ਨੂੰ ਐੱਸ.ਐੱਮ.ਐੱਸ., ਈ-ਮੇਲ ਜਾਂ ਬੈਂਕ ਦੀ ਵੈੱਬਸਾਈਟ ’ਤੇ ਜਾ ਕੇ ਕਿਸ਼ਤ ਮੁਲਤਵੀ ਕਰਨ ਲਈ ਅਰਜ਼ੀ ਦੇਣੀ ਪਵੇਗੀ। ਇਸ ਸਬੰਧ ’ਚ ਐੱਸ.ਬੀ.ਆਈ. ਬੈਂਕ ਦਾ ਕਹਿਣਾ ਹੈ ਕਿ ਜੋ ਗਾਹਕ ਆਪਣੀ ਕਿਸ਼ਤ ਨੂੰ ਮੁਲਤਵੀ ਨਹੀਂ ਕਰਵਾਉਣਾ ਚਾਹੁੰਦਾ ਉਸ ਨੂੰ ਕੋਈ ਵੀ ਕਾਰਵਾਈ ਕਰਨ ਦੀ ਲੋੜ ਨਹੀਂ। ਇਸ ਦੇ ਬਾਵਜੂਦ ਜੇ ਕੋਈ ਆਪਣੀ ਕਿਸ਼ਤ ਨੂੰ ਮੁਲਤਵੀ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਲਈ ਐੱਸ.ਬੀ.ਆਈ. ਦੀ ਵੈੱਬਸਾਈਟ ’ਤੇ ਜਾ ਕੇ ਦਿੱਤੀ ਗਈ ਅਰਜ਼ੀ ਦੇ ਫਾਰਮ ਨੂੰ ਭਰ ਕੇ ਈ-ਮੇਲ ਕਰੇ। ਆਈ.ਸੀ.ਆਈ.ਸੀ.ਆਈ., ਐਕਸਿਸ, ਐੱਚ.ਡੀ.ਐੱਫ.ਸੀ. ਆਦਿ ਬੈਂਕਾਂ ਨੇ ਵੀ ਈ-ਮੇਲ ਜਾਂ ਵੈੱਬਸਾਈਟ ’ਤੇ ਬੇਨਤੀ ਪਾਉਣ ਲਈ ਕਿਹਾ ਹੈ।
ਸੰਤੋਖ ਚੌਧਰੀ ਨੇ ਜਲੰਧਰ ਡੀ. ਸੀ. ਨੂੰ 28 ਲੱਖ ਦੀ ਹੋਰ ਰਕਮ ਜਾਰੀ ਕੀਤੀ
NEXT STORY