ਨਵੀਂ ਦਿੱਲੀ/ਜਲੰਧਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 'ਮਨ ਕੀ ਬਾਤ' ਪ੍ਰੋਗਰਾਮ 'ਚ ਜਨਤਾ ਨਾਲ ਰੂ-ਬ-ਰੂ ਹੋਣਗੇ। ਉਹ 51ਵੇਂ ਵਰਜਨ 'ਚ ਜਨਤਾ ਨਾਲ ਆਪਣੇ ਮਨ ਕੀ ਬਾਤ ਕਰਨਗੇ। ਦੱਸ ਦਈਏ ਕਿ ਪੀ.ਐੱਮ. ਮੋਦੀ ਨੇ ਆਪਣੇ ਪ੍ਰੋਗਰਾਮ 'ਮਨ ਕੀ ਬਾਤ' ਲਈ ਜਨਤਾ ਤੋਂ ਸੁਝਾਅ ਮੰਗੇ ਸਨ।
ਪੀ.ਐੱਮ. ਮੋਦੀ ਦਾ ਪੋਰਟ ਬਲੇਅਰ ਦੌਰਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਵਾਰਾਣਸੀ-ਗਾਜ਼ੀਪੁਰ 'ਚ ਪੂਰਵਾਂਚਲ ਲਈ 499 ਕਰੋੜ ਦੇ ਕਈ ਪ੍ਰੋਜੈਕਟਾਂ ਦਾ ਤੋਹਫਾ ਦੇ ਕੇ ਅੰਡੇਮਾਨ ਨਿਕੋਬਾਰ ਆਇਸਲੈਂਡ ਦੇ ਪੋਰਟ ਬਲੇਅਰ ਪਹੁੰਚੇ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦਾ ਵਿਸ਼ੇਸ਼ ਜਹਾਜ਼ ਬਾਬਤਪੁਰ ਦੇ ਲਾਲ ਬਹਾਦਰ ਸ਼ਾਸਤਰੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸ਼ਾਮ ਕਰੀਬ 7:10 ਮਿੰਟ 'ਤੇ ਪੋਰਟ ਬਲੇਅਰ ਹਵਾਈ ਅੱਡੇ ਲਈ ਉਡਾਣ ਭਰੀ।
ਖਾਨ 'ਚ ਫਸੇ ਮਜ਼ਦੂਰਾਂ ਨੂੰ ਬਚਾਉਣ ਲਈ ਫਿਰ ਉਤਰੇਗੀ ਨੇਵੀ ਫੌਜ
ਨੇਵੀ ਫੌਜ ਤੇ ਐੱਨ.ਡੀ.ਆਰ.ਐੱਫ. ਦੇ ਗੋਤਾਖੋਰਾਂ ਦੀ ਟੀਮ ਮੇਘਾਲਿਆ 'ਚ ਕੋਲਾ ਖਾਨ 'ਚ ਫਸੇ ਮਜ਼ਦੂਰਾਂ ਨੂੰ ਕੱਢਣ ਲਈ ਸ਼ਨੀਵਾਰ ਨੂੰ ਖਾਨ ਦੇ ਅੰਦਰ ਉਤਰੀ ਜਿਥੇ ਉਨ੍ਹਾਂ ਨੇ ਉਥੇ ਇਕੱਠੇ ਹੋਏ ਪਾਣੀ ਦੇ ਪੱਧਰ ਦਾ ਪਤਾ ਲਗਾਇਆ। ਰਾਸ਼ਟਰੀ ਆਫਤ ਬਚਾਅ ਦਲ ਦੇ ਸਹਾਇਕ ਕਮਾਂਡੈਂਟ ਸੰਤੋਸ਼ ਕੁਮਾਰ ਸਿੰਘ ਨੇ ਦੱਸਿਆ ਕਿ ਪੂਰਬੀ ਜਯੰਤਿਆ ਪਹਾੜੀ ਜ਼ਿਲੇ ਦੀ ਇਸ ਤੰਗ ਖਾਨ 'ਚ ਪਾਣੀ ਦਾ ਪੱਧਰ 77 ਤੋਂ 80 ਫੁੱਟ ਤਕ ਉੱਚਾ ਹੋਣ ਦਾ ਅੰਦਾਜਾ ਹੈ। ਸਿੰਘ ਨੇ ਕਿਹਾ, ''ਨੇਵੀ ਫੌਜ ਦੇ ਗੋਤਾਖੋਰ ਤੇ ਮੈਂ ਖਾਨ ਦੇ ਅੰਦਰ ਗਏ ਤੇ ਸ਼ੁਰੂਆਤੀ ਤਿਆਰੀ ਕੀਤੀ। ਮੈਨੂੰ ਉਮੀਦ ਹੈ ਕਿ ਸਾਰੇ ਬਚਾਅ ਏਜੰਸੀਂ ਐਤਵਾਰ ਨੂੰ ਸਵੇਰ ਹੁੰਦਿਆਂ ਹੀ ਮੁਹਿੰਮ ਦੀ ਸ਼ੁਰੂਆਤ ਕਰਨਗੇ।
ਪੰਜਾਬ 'ਚ ਪਿੰਡਾਂ ਦੀ ਸਰਦਾਰੀ ਲਈ ਵੋਟਾਂ ਅੱਜ
ਪੰਜਾਬ ਦੇ 13,276 ਪਿੰਡਾਂ 'ਚ ਪੰਚਾਂ ਤੇ ਸਰਪੰਚਾਂ ਨੂੰ ਚੁਣਨ ਲਈ ਐਤਵਾਰ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਵਿਚਾਲੇ ਚੋਣ ਹੋਣਗੇ। ਸੂਬਾ ਚੋਣ ਅਧਿਕਾਰੀ ਨੇ ਸ਼ਨੀਵਾਰ ਨੂੰ ਇਥੇ ਦੱਸਿਆ ਕਿ ਸ਼ਾਂਤੀਪੂਰਣ, ਨਿਰਪੱਖ ਤੇ ਸੁਚਾਰੂ ਢੰਗ ਨਾਲ ਚੋਣ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਸਾਰੇ ਜ਼ਰੂਰੀ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਪੰਚ ਤੇ ਸਰਪੰਚ ਅਹੁਦੇ ਲਈ ਕਰੀਬ 8,000 ਉਮੀਦਵਾਰ ਚੋਣ ਮੈਦਾਨ 'ਚ ਹਨ।
ਬੰਦਲਾਦੇਸ਼ 'ਚ ਸੰਸਦੀ ਚੋਣਾਂ ਅੱਜ
ਬੰਗਲਾਦੇਸ਼ 'ਚ ਅੱਜ ਹੋਣ ਵਾਲੇ ਸੰਸਦੀ ਚੋਣ ਲਈ ਸੁਰੱਖਿਆ ਵਧਾ ਦਿੱਤੀ ਗਈ ਹੈ। ਦੇਸ਼ਭਰ 'ਚ ਕਰੀਬ 60 ਹਜ਼ਾਰ ਫੌਜੀ, ਨੀਮ ਫੌਜੀ ਬਲਾਂ ਤੇ ਪੁਲਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਐਤਵਾਰ ਨੂੰ ਆਮ ਚੋਣਾਂ 'ਚ ਜਿੱਤ ਦਰਜ ਕਰ ਰਿਕਾਰਡ ਚੌਥੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਕੁਰਸੀ ਹਾਸਲ ਕਰਨ ਦੀ ਕੋਸ਼ਿਸ਼ 'ਚ ਲੱਗੀ ਹੋਈ ਹੈ। ਦੇਸ਼ 'ਚ 10.41 ਕਰੋੜ ਯੋਗਤਾ ਮਤਦਾਤਾ ਹੈ ਜੋ ਤੈਅ ਕਰਨਗੇ ਕਿ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ।
ਸੀ.ਐੱਮ. ਕੇਜਰੀਵਾਲ ਹਰਿਆਣਾ ਦੌਰੇ 'ਤੇ
2019 ਦੀਆਂ ਚੋਣਾਂ ਤੋਂ ਪਹਿਲਾਂ ਹਰਿਆਣਾ 'ਚ ਰਾਜਨੀਤਕ ਦਲਾਂ ਵੱਲੋਂ ਰੈਲੀ ਕਰ ਸ਼ਕਤੀ ਪ੍ਰਦਰਸ਼ਨ ਕਰਨ ਦਾ ਦੌਰਾ ਸ਼ੁਰੂ ਹੋ ਚੁੱਕਾ ਹੈ। ਇਸ ਦੌਰਾਨ ਹਰਿਆਣਾ 'ਚ ਆਪਣੀ ਕਿਸਮਤ ਅਜ਼ਮਾਉਣ ਲਈ ਹੁਣ ਆਪ ਵੀ ਮੈਦਾਨ 'ਚ ਉਤਰ ਚੁੱਕੀ ਹੈ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਭਾਰਤ ਬਨਾਮ ਆਸਟਰੇਲੀਆ (ਤੀਜਾ ਟੈਸਟ, 5ਵਾਂ ਦਿਨ)
ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2018
ਬੈਡਮਿੰਟਨ : ਅਹਿਮਦਾਬਾਦ ਬਨਾਮ ਚੇਨਈ (ਪੀ. ਬੀ. ਐੱਲ.-2018)
ਪਿੰਡ ਦੀ ਦੁਸ਼ਮਣੀ ਨੇ ਬਣਾਇਆ ਗੈਂਗਸਟਰ : ਦਿਲਪ੍ਰੀਤ ਬਾਬਾ
NEXT STORY