ਨਵੀਂ ਦਿੱਲੀ (ਵੈਬ ਡੈਸਕ) — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਚੰਡੀਗੜ੍ਹ, ਉੱਤਰ ਪ੍ਰਦੇਸ਼ ਤੇ ਬਿਹਾਰ ਦੌਰੇ 'ਤੇ ਰਹਿਣਗੇ। ਉਹ ਸਵੇਰੇ 11 ਵਜੇ ਉੱਤਰ ਪ੍ਰਦੇਸ਼ ਦੇ ਬਲਿਆ 'ਚ ਜਨਸਭਾ ਕਰਨਗੇ। ਇਸ ਤੋਂ ਬਾਅਦ ਉਹ 12:25 ਵਜੇ ਬਿਹਾਰ ਦੇ ਬਕਸਰ 'ਚ ਜਨਸਭਾ ਨੂੰ ਸੰਬੋਧਿਤ ਕਰਨਗੇ। ਪੀ.ਐੱਮ. ਬਿਹਾਰ ਦੇ ਸਾਸਾਰਾਮ 'ਚ 2:05 ਵਜੇ ਇਕ ਚੋਣ ਜਨ ਸਭਾ ਨੂੰ ਸੰਬੋਧਿਤ ਕਰਨਗੇ। ਪੀ.ਐੱਮ. ਮੋਦੀ ਸ਼ਾਮ 5:50 ਵਜੇ ਚੰਡੀਗੜ੍ਹ 'ਚ ਕਿਰਣ ਖੈਰ ਲਈ ਵੋਟ ਦੀ ਅਪੀਲ ਕਰਨਗੇ।
ਮਮਤਾ ਦੀ ਵਿਵਾਦਿਤ ਤਸਵੀਰ ਮਾਮਲੇ 'ਤੇ ਸੁਣਵਾਈ ਅੱਜ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਵਿਵਾਦਿਤ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕਰਨ ਦੇ ਦੋਸ਼ 'ਚ ਗ੍ਰਿਫਤਾਰ ਭਾਜਪਾ ਦੀ ਮਹਿਲਾ ਵਰਕਰ ਪ੍ਰਿਯੰਕਾ ਸ਼ਰਮਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਮੰਗਲਵਾਰ ਨੂੰ ਸੁਣਵਾਈ ਕਰੇਗਾ। ਭਾਜਪਾ ਵਰਕਰ ਦੇ ਵਕੀਲ ਐੱਨ.ਕੇ. ਕੌਲ ਨੇ ਜੱਜ ਇੰਦਰਾ ਬੈਨਰਜੀ ਅਤੇ ਜੱਜ ਸੰਜੀਵ ਖੰਨਾ ਦੀ ਬੈਂਚ ਨੂੰ ਅਪੀਲ ਕੀਤੀ ਕਿ ਵਰਕਰ ਦੀ ਗ੍ਰਿਫਤਾਰੀ ਦੇ ਮਾਮਲੇ 'ਤੇ ਤੁਰੰਤ ਸੁਣਵਾਈ ਕੀਤੀ ਜਾਵੇ।
ਈਰਾਨ ਦੇ ਵਿਦੇਸ਼ ਮੰਤਰੀ ਸੁਸ਼ਮਾ ਸੁਵਰਾਜ ਨਾਲ ਕਰਨਗੇ ਮੁਲਾਕਾਤ
ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜ਼ਰੀਫ ਅੱਜ ਭਾਰਤ ਦੌਰੇ 'ਤੇ ਆ ਰਹੇ ਹਨ। ਇਸ ਯਾਤਰਾ 'ਚ ਉਹ ਇਥੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕਰ ਕਈ ਮੁੱਦਿਆ 'ਤੇ ਗੱਲਬਾਤ ਕਰਨਗੇ, ਜਿਸ 'ਚ ਖਾਸ ਤੌਰ 'ਤੇ ਈਰਾਨ ਤੋਂ ਤੇਲ ਦਰਾਮਦ 'ਤੇ ਅਮਰੀਕਾ ਵੱਲੋਂ ਦਿੱਤੀ ਗਈ ਛੋਟ ਖਤਮ ਹੋਣ ਕਾਰਨ ਪੈਦਾ ਹੋਈ ਸਥਿਤੀ ਤੋਂ ਨਜਿੱਠਣ ਬਾਰੇ ਵਿਚਾਰ ਹੋ ਸਕਦੀ ਹੈ।
ਚੰਦਾ ਕੋਚਰ ਤੋਂ ਅੱਜ ਫਿਰ ਹੋਵੇਗੀ ਪੁੱਛਗਿੱਛ
ਆਈ.ਸੀ.ਆਈ.ਸੀ.ਆਈ. ਬੈਂਕ ਦੀ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਚੰਦਾ ਕੋਚਰ ਤੇ ਉਸ ਦੇ ਪਤੀ ਦੀਪਕ ਕੋਚਰ ਤੋਂ ਆਈ.ਸੀ.ਆਈ.ਸੀ.ਆਈ.-ਵੀਡੀਓਕਾਨ ਬੈਂਕ ਕਰਜ਼ ਧੋਖਾਧੜੀ ਤੇ ਧਨਸੋਧ ਨਾਲ ਜੁੜੇ ਮਾਮਲੇ 'ਚ ਅੱਜ ਫਿਰ ਪੁੱਛਗਿੱਛ ਕਰੇਗੀ। ਇਸ ਤੋਂ ਪਹਿਲਾਂ ਉਨ੍ਹਾਂ ਤੋਂ ਸੋਮਵਾਰ ਨੂੰ ਪੁੱਛਿਗਿੱਛ ਕੀਤੀ ਗਈ ਸੀ।
ਅਮਿਤ ਸ਼ਾਹ ਪੱਛਮੀ ਬੰਗਾਲ ਰੋਡ ਸ਼ੋਅ
ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਅੱਜ ਪੱਛਮੀ ਬੰਗਾਲ 'ਚ ਇਕ ਚੋਣ ਸਬੰਧਿਤ ਰੋਡ ਸ਼ੋਅ ਕਰਨਗੇ। ਸ਼ਾਹ ਦੁਪਹਿਰ 3.45 ਵਜੇ ਸ਼ਹੀਦ ਮੀਨਾਰ ਮੈਦਾਨ 'ਚ ਸਵਾਮੀ ਵਿਵੇਕਾਨੰਦ ਹਾਊਸ ਤਕ ਰੋਡ ਸ਼ੋਅ ਕਰਨਗੇ। ਇਸ ਤੋਂ ਪਹਿਲਾਂ ਉਹ ਪੀ.ਐੱਮ. ਮੋਦੀ ਦੇ ਸੰਸਦੀ ਖੇਤਰ ਵਾਰਾਣਸੀ 'ਚ ਵਰਕਰਾਂ ਨਾਲ ਬੈਠਕ ਕਰਨਗੇ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਟੀ-20 ਮੁੰਬਈ ਲੀਗ-2019
ਕ੍ਰਿਕਟ : ਸੌਰਾਸ਼ਟਰ ਪ੍ਰੀਮੀਅਰ ਲੀਗ-2019
ਕ੍ਰਿਕਟ : ਇੰਗਲੈਂਡ ਬਨਾਮ ਪਾਕਿਸਤਾਨ (ਤੀਜਾ ਵਨ ਡੇ)
ਪ੍ਰਧਾਨ ਮੰਤਰੀ ਮੋਦੀ ਅੱਜ ਸੈਕਟਰ-34 'ਚ ਕਰਨਗੇ ਵਿਜੇ ਸੰਕਲਪ ਰੈਲੀ
NEXT STORY