ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ 'ਚ ਆਪਣੇ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਸ ਦੌਰਾਨ ਉਹ ਕੁਝ ਥਾਵਾਂ 'ਤੇ ਰੈਲੀ ਨੂੰ ਵੀ ਸੰਬੋਧਿਤ ਕਰਨਗੇ।
ਅਮਿਤ ਸ਼ਾਹ ਓਡੀਸ਼ਾ ਦੌਰੇ 'ਤੇ
ਭਾਜਪਾ ਪ੍ਰਧਾਨ ਅਮਿਤ ਸ਼ਾਹ ਅੱਜ ਓਡੀਸ਼ਾ 'ਚ ਆਪਣੇ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਸ ਦੌਰਾਨ ਉਹ ਕਟਕ ਤੇ ਢੇਂਕਨਾਲ 'ਚ ਰੈਲੀ ਕਰਨਗੇ।
ਵਾਇਨਾਡ 'ਚ ਰਾਹੁਲ ਗਾਂਧੀ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੇਰਲ 'ਚ ਆਪਣੇ ਚੋਣ ਮੁਹਿੰਮ ਦੇ ਦੂਜੇ ਦਿਨ ਵਾਇਨਾਡ 'ਚ ਰੈਲੀ ਨੂੰ ਸੰਬੋਧਿਤ ਕਰਨਗੇ। ਚੋਣ ਦੇ ਇਸ ਮੌਸਮ 'ਚ ਬਸਾ ਮੁਖੀ ਮਾਇਆਵਤੀ ਵੀ ਜ਼ੋਰ ਸ਼ੋਰ ਨਾਲ ਪ੍ਰਚਾਰ ਕਰ ਹੀ ਹਨ। ਇਸ ਦੌਰਾਨ ਉਹ ਗੁਜਰਾਤ 'ਚ ਚੋਣ ਪ੍ਰਚਾਰ ਕਰਨਗੀ।
ਅਯੁੱਧਿਆ ਦੌਰੇ 'ਤੇ ਸੀ.ਐੱਮ. ਯੋਗੀ
ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਬੁੱਧਵਾਰ ਨੂੰ ਇਕ ਵਾਰ ਫਿਰ ਅਯੁੱਧਿਆ ਦੌਰੇ 'ਤੇ ਆ ਰਹੇ ਹਨ। ਇਥੇ ਦਰਸ਼ਨ ਪੂਜਾ ਕਰਨ ਦੇ ਨਾਲ-ਨਾਲ ਸੰਤਾਂ ਨਾਲ ਮੁਲਾਕਾਤ ਕਰਨਗੇ ਅਤੇ ਹਨੂਮਾਨਗੜ੍ਹੀ ਤੇ ਰਾਮਲਲਾ ਦੇ ਦਰਬਾਰ 'ਚ ਹਾਜ਼ਰੀ ਲਗਾਉਣਗੇ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਚੇਨਈ ਸੁਪਰ ਕਿੰਗਜ਼ (ਆਈ. ਪੀ. ਐੱਲ. ਸੀਜ਼ਨ-12)
ਬਾਸਕਟਬਾਲ : ਐੱਨ. ਬੀ. ਏ. ਬਾਸਕਟਬਾਲ ਲੀਗ-2018/19
ਫੁੱਟਬਾਲ : ਯੂ. ਈ. ਐੱਫ. ਏ. ਚੈਂਪੀਅਨਸ ਲੀਗ-2018/19
ਟੈਨਿਸ : ਮੋਂਟੇ ਕਾਰਲੋ ਮਾਸਟਰਸ ਟੈਨਿਸ ਟੂਰਨਾਮੈਂਟ-2019
ਅੰਮ੍ਰਿਤਸਰ 'ਚ ਪੁਲਸ ਨਾਕੇ ਨੇੜੇ ਠੇਕੇ 'ਤੇ ਚੱਲੀਆਂ ਗੋਲੀਆਂ, 2 ਨੌਜਵਾਨ ਜ਼ਖਮੀ
NEXT STORY