ਨਵੀਂ ਦਿੱਲੀ (ਵੈਬ ਡੈਸਕ)— ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ. ਪੀ. ਐੱਸ. ਸੀ.) ਪ੍ਰੀਮੀਮਜ਼ ਅੱਜ ਭਾਵ ਐਤਵਾਰ 2 ਜੂਨ, 2019 ਨੂੰ ਸਿਵਲ ਸਰਵਿਸ ਪ੍ਰੀਖਿਆ (ਸੀ. ਐੱਸ. ਈ.) ਦਾ ਆਯੋਜਨ ਕਰੇਗਾ। ਹਰ ਸਾਲ ਆਈ. ਏ. ਐੱਸ, ਆਈ. ਐੱਫ. ਐੱਸ, ਆਈ. ਪੀ. ਐੱਸ. ਅਤੇ ਹੋਰ ਕਈ ਅਹੁਦਿਆਂ ਨੂੰ ਭਰਨ ਲਈ ਲੱਖਾਂ ਵਿਦਿਆਰਥੀ ਪ੍ਰੀਖਿਆ ਦਿੰਦੇ ਹਨ।
ਨੀਤੀਸ਼ ਕੁਮਾਰ ਕਰਨਗੇ ਅੱਜ ਬਿਹਾਰ ਕੈਬਨਿਟ ਦਾ ਵਿਸਥਾਰ
ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ 2 ਜੂਨ ਭਾਵ ਅੱਜ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕਰਨਗੇ। ਸੂਤਰਾਂ ਮੁਤਾਬਕ ਨੀਤੀਸ਼ ਦੇ ਮੰਤਰੀ ਮੰਡਲ 'ਚ ਸ਼ਿਆਮ ਰਜਕ, ਨਰਿੰਦਰ ਨਾਰਾਇਣ ਯਾਦਵ, ਨੀਰਜ ਕੁਮਾਰ, ਸੰਜੇ ਝਾ, ਰੰਜੂ ਗੀਤਾ, ਅਸ਼ੋਕ ਚੌਧਰੀ ਸ਼ਾਮਲ ਹੋ ਸਕਦੇ ਹਨ। ਇਸ ਤੋਂ ਇਲਾਵਾ ਕੁਝ ਹੋਰ ਨਵੇਂ ਚਿਹਰੇ ਵੀ ਸ਼ਾਮਲ ਹੋ ਸਕਦੇ ਹਨ। ਇਨ੍ਹਾਂ ਨਵੇਂ ਵਿਧਾਇਕਾਂ ਨੂੰ ਰਾਜਪਾਲ ਲਾਲਜੀ ਟੰਡਨ ਐਤਵਾਰ ਨੂੰ ਸਵੇਰੇ 11.30 ਵਜੇ ਅਹੁਦੇ ਅਤੇ ਗੋਪਨੀਅਤਾ ਦੀ ਸਹੁੰ ਦਿਵਾਉਣਗੇ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਹਾਕੀ : ਐੱਫ. ਆਈ. ਐੱਚ. ਲੀਗ 2019
ਟੈਨਿਸ : ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ-2019
ਕ੍ਰਿਕਟ : ਦੱਖਣੀ ਅਫਰੀਕਾ ਬਨਾਮ ਬੰਗਲਾਦੇਸ਼ (ਵਿਸ਼ਵ ਕੱਪ-2019)
ਉਸਾਰੀ ਅਧੀਨ ਮਕਾਨ ਦੀ ਡਿੱਗੀ ਕੰਧ, 2 ਬੱਚਿਆਂ ਦੀ ਮੌਤ
NEXT STORY