ਨਵੀਂ ਦਿੱਲੀ— ਲੋਕ ਸਭਾ ਚੋਣ ਲਈ ਅੱਜ ਤੀਜੇ ਪੜਾਅ ਦਾ ਚੋਣ ਪ੍ਰਚਾਰ ਰੁੱਕ ਜਾਵੇਗਾ। ਸਾਰੇ ਸਿਆਸੀ ਦਲ ਅੱਜ ਆਪਣੇ-ਆਪਣੇ ਉਮੀਦਵਾਰਾਂ ਦੇ ਪੱਖ 'ਚ ਚੋਣ ਕਰਨਗੇ। ਦੱਸ ਦਈਏ ਕਿ ਤੀਜੇ ਪੜਾਅ 'ਚ 14 ਸੂਬਿਆਂ ਦੀ 115 ਸੀਟਾਂ 'ਤੇ 23 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਇਸ ਤੋਂ ਇਲਾਵਾ ਤ੍ਰਿਪੁਰਾ ਦੀ ਇਕ ਸੀਟ 'ਤੇ ਵੀ ਚੋਣ ਹੋਵੇਗਾ।
ਅੱਜ ਗੁਜਰਾਤ ਤੇ ਰਾਜਸਥਾ 'ਚ ਪੀ.ਐੱਮ. ਮੋਦੀ
ਗੁਜਰਾਤ ਦੀ ਸਾਰੀਆਂ 26 ਲੋਕ ਸਭਾ ਸੀਟਾਂ ਲਈ 23 ਅਪ੍ਰੈਲ ਨੂੰ ਹੋਣ ਵਾਲੇ ਚੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੱਤਰ ਗੁਜਰਤ ਦੇ ਪਾਟਣ 'ਚ ਰੈਲੀ ਕਰਨਗੇ। ਆਉਣ ਵਾਲੀਆਂ 23 ਅਪ੍ਰੈਲ ਨੂੰ ਸੂਬੇ 'ਚ ਹੋਣ ਵਾਲੀ ਵੋਟਿੰਗ ਲਈ ਚੋਣ ਪ੍ਰਚਾਰ ਅੱਜ ਖਤਮ ਹੋਣ ਵਾਲਾ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਅੱਜ ਰਾਜਸਥਾਨ 'ਚ ਦੋ ਜਨ ਸਭਾਵਾਂ ਨੂੰ ਵੀ ਸੰਬੋਧਿਤ ਕਰਨਗੇ।
ਅਮਿਤ ਸ਼ਾਹ ਅੱਜ ਗੁਜਰਾਤ 'ਚ
ਭਾਜਪਾ ਪ੍ਰਧਾਨ ਤੇ ਗਾਂਧੀਨਗਰ ਲੋਕ ਸਭਾ ਸੀਟ ਤੋਂ ਪਾਰਟੀ ਦੇ ਉਮੀਦਵਾਰ ਅਮਿਤ ਸ਼ਾਹ ਘਾਟਲੋਦਿਆ ਤੇ ਵੇਜਲਪੁਰ ਵਿਧਾਨ ਸਭਾ ਖੇਤਰ ਦੇ ਨੇਤਾਵਾਂ ਤੋਂ ਮਿਲਣ ਤੋਂ ਬਾਅਦ ਚੋਣ ਪ੍ਰਚਾਰ ਦੇ ਆਖਰੀ ਦਿਨ ਗਾਂਧੀਨਗਰ ਦੇ ਸਾਣੰਦ ਇਲਾਕੇ 'ਚ ਇਕ ਰੋਡ ਸ਼ੋਅ ਕਰਨਗੇ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਮੁਰਦਾਬਾਦ 'ਚ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ 'ਚ ਜਨ ਸਭਾ ਕਰਨਗੇ। ਇਸ ਤੋਂ ਪਹਿਲਾਂ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਇਥੇ ਰੋਡ ਸ਼ੋਅ ਕਰਨਗੀ। ਦੱਸ ਦਈਏ ਕਿ ਮੁਰਾਦਾਬਾਦ 'ਚ ਤੀਜੇ ਪੜਾਅ 'ਚ ਵੋਟਿੰਗ ਹੋਣੀ ਹੈ। ਕਾਂਗਰਸ ਨੇ ਇਥੋਂ ਮਸ਼ਹੂਰ ਸ਼ਾਇਰ ਇਮਰਾਨ ਪ੍ਰਤਾਪਗੜ੍ਹੀ ਨੂੰ ਉਮੀਦਵਾਰ ਬਣਾਇਆ ਹੈ। ਉਨ੍ਹਾਂ ਦਾ ਮੁਕਾਬਲਾ ਭਾਜਪਾ ਤੇ ਗਠਜੋੜ ਨਾਲ ਹੈ।
ਦੋ ਦਿਨਾਂ ਬੀਜਿੰਗ ਯਾਤਰਾ 'ਤੇ ਵਿਦੇਸ਼ ਸਕੱਤਰ ਗੋਖਲੇ
ਵਿਦੇਸ਼ ਸਕੱਤਰ ਵਿਜੇ ਗੋਖਲੇ ਐਤਵਾਰ ਨੂੰ ਚੀਨ ਦੀ ਦੋ ਦਿਨਾਂ ਯਾਤਰਾ 'ਤੇ ਰਵਾਨਾ ਰਹਿਣਗੇ। ਇਸ ਦੌਰਾਨ ਉਹ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਗੱਲਬਾਤ ਕਰਨਗੇ। ਜੈਸ਼-ਏ-ਮੁਹੰਮਦ ਦੇ ਪ੍ਰਮੁੱਖ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨ ਕਰਨ ਦੀ ਕੋਸ਼ਿਸ਼ 'ਚ ਚੀਨ ਅੜਿਕੇ ਸਣੇ ਵੱਖ-ਵੱਖ ਮੁੱਦਿਆਂ 'ਤੇ ਗੋਖਲੇ ਦੀ ਇਹ ਯਾਤਰਾ ਹੋ ਰਹੀ ਹੈ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਬਾਸਕਟਬਾਲ : ਐੱਨ. ਬੀ. ਏ. ਪਲੇਅ ਆਫ ਬਾਸਕਟਬਾਲ ਲੀਗ
ਫੁੱਟਬਾਲ : ਯੂ. ਈ. ਐੱਫ. ਏ. ਚੈਂਪੀਅਨਸ ਲੀਗ-2018/19
ਟੈਨਿਸ : ਮੋਂਟੇ ਕਾਰਲੋ ਮਾਸਟਰਸ ਟੈਨਿਸ ਟੂਰਨਾਮੈਂਟ-2019
ਨਵਜੋਤ ਸਿੱਧੂ 'ਤੇ ਚੋਣ ਕਮਿਸ਼ਨ ਦੀ ਸਖਤੀ, ਕੀਤਾ ਨੋਟਿਸ ਜਾਰੀ
NEXT STORY