ਜਲੰਧਰ/ਨਵੀਂ ਦਿੱਲੀ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਜਲੰਧਰ ਦੌਰੇ 'ਤੇ ਆ ਰਹੇ ਹਨ। ਇਸ ਦੌਰਾਨ ਉਹ ਬੂਟਾ ਮੰਡੀ ਵਿਚ ਸਵੇਰੇ 9.30 ਵਜੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਨਾਂ 'ਤੇ ਕਾਲਜ ਦਾ ਉਦਘਾਟਨ ਕਰ ਕੇ ਜਲੰਧਰ ਦੀ ਜਨਤਾ ਨੂੰ ਵੱਡਾ ਤੋਹਫਾ ਦੇਣਗੇ। ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਕੈਪਟਨ ਅਮਰਿੰਦਰ ਦੇ ਵਿਚਾਰ ਸੁਣਨ ਨੂੰ ਪ੍ਰੋਗਰਾਮ ਵਿਚ ਸ਼ਾਮਲ ਹੋਣਗੇ, ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਡੀ. ਏ. ਵੀ. ਯੂਨੀਵਰਸਿਟੀ ਵਿਚ ਘਰ-ਘਰ ਨੌਕਰੀ ਯੋਜਨਾ ਤਹਿਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਕੈਪਨਟ ਅਮਰਿੰਦਰ ਸਿੰਘ ਅੱਜ ਭਾਰਤ-ਪਾਕਿ ਵਿਚਾਲੇ ਵਧਦੇ ਤਾਣਅ ਦੇ ਮੱਦੇਨਜ਼ਰ ਸਰਹੱਦੀ ਇਲਾਕਿਆਂ ਦਾ ਵੀ ਦੌਰਾ ਕਰਨਗੇ ਜਾਣਗੇ।
ਪੀ.ਐੱਮ. 1 ਕਰੋੜ ਬੀਜੇਪੀ ਵਰਕਰਾਂ ਨੂੰ ਕਰਨਗੇ ਸੰਬੋਧਿਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਜਪਾ ਵਰਕਰਾਂ ਤੇ ਸਮਰਥਕਾਂ ਨੂੰ ਸੰਬੋਧਿਤ ਕਰਨਗੇ ਜੋ ਵਿਸ਼ਵ ਦੀ ਹੁਣ ਤਕ ਦੀ ਸਭ ਤੋਂ ਵੱਡੀ ਵੀਡੀਓ ਕਾਨਫਰੰਸ ਹੋਵੇਗੀ। ਇਸ 'ਚ ਉਨ੍ਹਾਂ ਨੇ 15 ਹਜ਼ਾਰ ਸਥਾਨਾਂ 'ਤੇ ਇਕ ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਸੰਬੋਧਿਤ ਕਰਨ ਦੀ ਉਮੀਦ ਹੈ।
ਪ੍ਰਿਅੰਕਾ ਗਾਂਧੀ ਦੀ ਗੁਜਰਾਤ 'ਚ ਰੈਲੀ
ਗੁਜਰਾਤ 'ਚ ਅੱਜ ਕਾਂਗਰਸ ਕਾਰਜ ਕਮੇਟੀ (ਸੀ.ਡਬਲਿਊ.ਸੀ.) ਦੀ ਬੈਠਕ ਹੋਣੀ ਹੈ। ਸੀ.ਡਬਲਿਊ.ਸੀ. ਕਾਂਗਰਸ ਦੀ ਫੈਸਲੇ ਲੈਣ ਵਾਲੀ ਚੋਈ ਦੀ ਇਕਾਈ ਹੈ। ਇਸ 'ਚ ਪ੍ਰਿਅੰਕਾ ਗਾਂਧੀ, ਪਾਰਟੀ ਪ੍ਰਧਾਨ ਰਾਹੁਲ ਗਾਂਧੀ ਅਤੇ ਸੁਪਰੀਮੋ ਪ੍ਰਧਾਨ ਸੋਨੀਆ ਗਾਂਧੀ ਦੇ ਮੌਜੂਦ ਰਹਿਣ ਦੀ ਉਮੀਦ ਹੈ।
ਸ਼ਾਓਮੀ ਅੱਜ ਲਾਂਚ ਕਰੇਗਾ Redmi Note 7
ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ 28 ਫਰਵਰੀ ਭਾਵ ਅੱਜ ਦਿੱਲੀ 'ਚ ਆਯੋਜਿਤ ਇਕ ਈਵੈਂਟ 'ਚ ਆਪਣਾ ਨਵਾਂ ਫੋਨ ਰੈੱਡਮੀ ਨੋਟ 7 ਲਾਂਚ ਕਰੇਗੀ। ਇਸ ਫੋਨ ਨੂੰ ਕੰਪਨੀ ਆਪਣੇ ਸਬ ਬ੍ਰਾਂਡ ਰੈੱਡਮੀ ਤਹਿਤ ਲਾਂਚ ਕਰੇਗੀ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਸੱਯਦ ਮੁਸ਼ਤਾਕ ਕ੍ਰਿਕਟ ਟੂਰਨਾਮੈਂਟ-2019
ਕ੍ਰਿਕਟ : ਨਿਊਜ਼ੀਲੈਂਡ ਬਨਾਮ ਬੰਗਲਾਦੇਸ਼ (ਪਹਿਲਾ ਟੈਸਟ ਮੈਚ, ਪਹਿਲਾ ਦਿਨ)
ਕ੍ਰਿਕਟ : ਅਫਗਾਨਿਸਤਾਨ ਬਨਾਮ ਆਇਰਲੈਂਡ (ਪਹਿਲਾ ਵਨ ਡੇ ਮੈਚ)
ਮਹਿਲਾ ਕ੍ਰਿਕਟ : ਭਾਰਤ ਬਨਾਮ ਇੰਗਲੈਂਡ (ਤੀਸਰਾ ਵਨ ਡੇ)
ਫੁੱਟਬਾਲ : ਹੀਰੋ ਆਈ-ਲੀਗ ਫੁੱਟਬਾਲ ਟੂਰਨਾਮੈਂਟ-2018/19
ਪੰਜਾਬ ਪੁਲਸ ਦੇ 6 ਅਧਿਕਾਰੀਆਂ ਦਾ ਤਬਾਦਲਾ
NEXT STORY