ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਲੋਕ ਸਭਾ ਚੋਣ ਨੂੰ ਲੈ ਕੇ ਤਿੰਨ ਸੂਬਿਆਂ 'ਚ ਜਨ ਸਭਾ ਰੈਲੀ ਨੂੰ ਸੰਬੋਧਿਤ ਕਰਨਗੇ। ਪੀ.ਐੱਮ. ਮੋਦੀ ਓਡੀਸ਼ਾ ਦੇ ਸੁੰਦਰਗੜ੍ਹ ਤੇ ਬਲਨਗੀਰ, ਮਹਾਰਾਸ਼ਟਰ ਦੇ ਨੰਦੇੜ ਤੇ ਛੱਤੀਸਗੜ੍ਹ ਤੇ ਕਾਂਕੇਰ 'ਚ ਰਹਿਣਗੇ।
ਅਗਸਤਾ ਵੈਸਟਲੈਂਡ ਮਾਮਲੇ 'ਚ ਸੁਣਵਾਈ ਅੱਜ
ਅਗਸਤਾ ਵੈਸਟਲੈਂਡ ਮਾਮਲੇ 'ਚ ਈ.ਡੀ. ਵੱਲੋਂ ਦਰਜ ਸਪਲੀਮੈਂਟਰੀ ਚਾਰਜਸ਼ੀਟ 'ਤੇ ਪਟਿਆਲਾ ਹਾਊਸ ਕੋਰਟ 'ਚ ਅੱਜ ਸੁਣਵਾਈ ਹੋ ਸਕਦੀ ਹੈ। ਦਰਅਸਲ, ਵੀਰਵਾਰ ਨੂੰ ਚਾਰਜਸ਼ੀਟ ਦੇ ਜ਼ਰੀਏ ਈ.ਡੀ. ਨੇ ਵੱਡਾ ਖੁਲਾਸਾ ਕੀਤਾ ਸੀ। ਈ.ਡੀ. ਨੇ ਆਪਣੀ ਚਾਰਜਸ਼ੀਟ 'ਚ ਅਹਿਮਦ ਪਟੇਲ ਤੇ ਫੈਮਿਲੀ ਦਾ ਜ਼ਿਕਰ ਕੀਤਾ ਸੀ।
ਸੋਨੀਆ ਤੇ ਰਾਹੁਲ ਜਨ ਸਭਾ ਨੂੰ ਕਰਨਗੇ ਸੰਬੋਧਿਤ
ਅੱਜ ਤਾਲਕਟੋਰਾ ਸਟੇਡੀਅਮ 'ਚ ਯੂ.ਪੀ.ਏ. ਚੇਅਰਪਰਸਨ ਸੋਨੀਆ ਗਾਂਧੀ ਤੇ ਕਾਂਗਰਸ ਪ੍ਰਧਾਨ ਰਾਹੁਲ ਦੀ ਮੌਜੂਦਗੀ 'ਚ ਵਿਰੋਧੀ ਦਲਾਂ ਦੇ ਨੇਤਾਵਾਂ ਦਾ ਵੱਡਾ ਮੰਚ ਸਜੇਗਾ। ਇਸ ਦਾ ਆਯੋਜਨ ਖੁਸ਼ਹਾਲ ਭਾਰਤ ਸੰਸਥਾ ਦੇ ਜ਼ਰੀਆ ਕੀਤਾ ਜਾ ਰਿਹਾ ਹੈ। ਇਨ੍ਹਾਂ 'ਚ 200 ਤੋਂ ਜ਼ਿਆਦਾ ਕਈ ਖੇਤਰਾਂ 'ਚ ਐੱਨ.ਜੀ.ਓ. ਤੇ ਸਿਵਲ ਸੋਸਾਇਟੀ ਦੇ ਸੰਗਠਨਾਂ ਨੂੰ ਸੱਦਾ ਦਿੱਤਾ ਗਿਆ ਹੈ।
ਰਾਹੁਲ ਦਾ ਉੱਤਰਾਖੰਡ ਦੌਰਾ ਅੱਜ
ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਅੱਜ ਉੱਤਰਾਖੰਡ ਦੌਰੇ 'ਤੇ ਰਹਿਣਗੇ। ਇਸੇ ਦੇ ਚੱਲਦੇ ਪੰਤਦੀਪ ਪਾਰਕਿੰਗ 'ਚ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ 'ਚ ਪ੍ਰਸ਼ਾਸਨ ਇਕੱਠਾ ਹੋ ਗਿਆ ਹੈ। ਐੱਸ.ਪੀ.ਜੀ. ਤੇ ਹੋਰ ਸੁਰੱਖਿਆ ਤੇ ਹੋਰ ਸੁਰੱਖਿਆ ਬਲਾਂ ਨੇ ਵੀ ਹਰਿਦੁਆਰ 'ਚ ਡੇਰਾ ਪਾ ਦਿੱਤਾ ਹੈ।
ਅੱਜ ਕਾਂਗਰਸ 'ਚ ਸ਼ਾਮਲ ਹੋਣਗੇ ਸ਼ਤਰੂਘਨ ਸਿਨਹਾ
ਕਰੀਬ ਤਿੰਨ ਦਹਾਕਿਆਂ ਤੋਂ ਬੀਜੇਪੀ ਨਾਲ ਜੁੜੇ ਰਹੇ ਦਿੱਗਜ ਨੇਤਾ ਸ਼ਤਰੂਘਨ ਸਿਨਹਾ ਸ਼ਨੀਵਾਰ ਨੂੰ ਕਾਂਗਰਸ 'ਚ ਸ਼ਾਮਲ ਹੋਣਗੇ। ਸਵੇਰੇ 11.30 'ਤੇ ਦੁਪਹਿਰ 12 ਵਜੇ ਉਹ ਕਾਂਗਰਸ ਦੀ ਮੈਂਬਰਸ਼ਿਪ ਲੈਣਗੇ। ਸ਼ਤਰੂਘਨ ਸਿਨਹਾ ਨੇ ਇਸ ਤੋਂ ਪਹਿਲਾਂ 28 ਮਾਰਚ ਨੂੰ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਮੁਲਾਕਾਤ ਤੋਂ ਬਾਅਦ ਕਾਂਗਰਸ 'ਚ ਸ਼ਾਮਲ ਹੋਣ ਤੇ ਪਟਨਾ ਸਾਹਿਬ ਦੀ ਉਮੀਦਵਾਰੀ ਦੇ ਸਵਾਲ 'ਤੇ ਉਨ੍ਹਾਂ ਕਿਹਾ ਸੀ ਕਿ ਹਾਲਾਤ ਜੋ ਵੀ ਹੋਣ ਪਰ ਉਹ ਪਟਨਾ ਸਾਹਿਬ ਤੋਂ ਹੀ ਚੋਣ ਲੜਨਗੇ।
ਨਰਾਤਿਆਂ ਦਾ ਪਹਿਲਾ ਦਿਨ ਅੱਜ
ਅੱਜ ਤੋਂ ਨਰਾਤਿਆਂ ਦਾ ਤਿਉਹਾਰ ਸ਼ੁਰੂ ਹੋਣ ਜਾ ਰਿਹਾ ਹੈ ਦੇਸ਼ਭਰ 'ਚ ਪੂਜਾ-ਪਾਠ ਦਾ ਮਾਹੌਲ ਵੀ ਦੇਖਣ ਨੂੰ ਮਿਲੇਗਾ। ਨਰਾਤੇ ਦੇ 9 ਦਿਨਾਂ ਤਕ ਮਾਂ ਦੁਰਗਾ ਦੇ ਵੱਖ-ਵੱਖ 9 ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਬਾਸਕਟਬਾਲ : ਐੱਨ. ਬੀ. ਏ. ਬਾਸਕਟਬਾਲ ਲੀਗ-2018/19
ਬੈਡਮਿੰਟਨ : ਐੱਚ. ਐੱਸ. ਬੀ. ਸੀ. ਬੀ. ਡਬਲਯੂ. ਐੱਫ. ਵਰਲਡ ਟੂਰ-2019
ਫੁੱਟਬਾਲ : ਹੀਰੋ ਸੁਪਰ ਕੱਪ-2019 ਫੁੱਟਬਾਲ ਟੂਰਨਾਮੈਂਟ
ਸ਼ਿਵ ਸੈਨਾ ਆਗੂ ਦੇ ਕਤਲ ਮਾਮਲੇ 'ਚ IG ਪਰਮਾਰ ਦਾ ਵੱਡਾ ਬਿਆਨ ਆਇਆ ਸਾਹਮਣੇ
NEXT STORY