ਅੰਮ੍ਰਿਤਸਰ,(ਇੰਦਰਜੀਤ) : ਗੁਰਦਾਸਪੁਰ 'ਚ ਹੋਏ ਸ਼ਿਵ ਸੈਨਾ ਆਗੂ ਦੇ ਕਤਲ ਕਾਂਡ 'ਚ ਇੰਸਪੈਕਟਰ ਜਨਰਲ ਆਫ ਪੁਲਸ ਬਾਰਡਰ ਰੇਂਜ ਸੁਰਿੰਦਰ ਪਾਲ ਸਿੰਘ ਪਰਮਾਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਆਈ. ਜੀ. ਪਰਮਾਰ ਨੇ 'ਜਗ ਬਾਣੀ' ਨੂੰ ਦੱਸਿਆ ਕਿ ਸ਼ਿਵ ਸੈਨਾ ਆਗੂ ਦੇ ਕਤਲ ਕਾਂਡ 'ਚ ਕਿਸੇ ਅੱਤਵਾਦੀ ਜਾਂ ਅੱਤਵਾਦੀ ਸੰਗਠਨ ਦਾ ਕੋਈ ਹੱਥ ਨਹੀਂ ਹੈ। ਸ਼ਿਵ ਸੈਨਾ ਆਗੂ ਅਜੇ ਕੁਮਾਰ ਦਾ ਕਤਲ ਨਿਜੀ ਕਾਰਨਾਂ ਕਰਕੇ ਹੋਇਆ ਹੈ। ਜਦਕਿ ਬਾਰਡਰ ਪੁਲਸ ਇਸ ਦੀ ਅਗਲੀ ਜਾਂਚ 'ਚ ਪੂਰੀ ਕੜੀਆਂ ਖੋਲੇਗੀ। ਫਿਲਹਾਲ ਇਸ ਨੂੰ ਕਿਸੇ ਅੱਤਵਾਦੀ ਘਟਨਾ ਨਾਲ ਨਹੀਂ ਜੋੜਿਆ ਜਾ ਸਕਦਾ। ਆਈ. ਜੀ. ਨੇ ਕਿਹਾ ਕਿ ਸ਼ਿਵਸੈਨਾ ਆਗੂ ਕਦੇ ਵੀ ਕਿਸੇ ਹਿਟ ਲਿਸਟ 'ਚ ਨਹੀਂ ਸੀ ਅਤੇ ਨਾ ਹੀ ਉਸ ਨੇ ਕਦੇ ਸੁਰੱਖਿਆ ਮੰਗੀ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਦੋਸ਼ੀਆਂ ਨੂੰ ਜ਼ਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਗੁਰਦਾਸਪੁਰ 'ਚ ਸ਼ਿਵ ਸੈਨਾ ਆਗੂ ਦਾ ਗੋਲੀਆਂ ਮਾਰ ਕੇ ਕਤਲ
NEXT STORY