ਨਵੀਂ ਦਿੱਲੀ — ਦੇਸ਼ ਦੇ ਅਤਿ ਪਿਛੜੇ ਜ਼ਿਲਿਆਂ ਦੀ ਤਰੱਕੀ ਜਾਣਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਕਟਿਵ ਮੋਡ 'ਚ ਆ ਗਏ ਹਨ। ਪੀ.ਐੱਮ. ਮੋਦੀ ਅੱਜ ਅਤਿ ਪਿਛੜੇ ਜ਼ਿਲਿਆਂ 'ਚੋਂ 30 ਜ਼ਿਲਿਆਂ ਦੀ ਤਰੱਕੀ ਬਾਰੇ ਜਾਣਨਗੇ। ਪੀ.ਐੱਮ. ਸੂਬਿਆਂ ਦੇ ਮੁੱਖ ਸਕੱਤਰਾਂ ਨਾਲ ਵੀਡੀਓ ਕਾਨਫਰੰਸਿੰਗ ਕਰਨਗੇ। ਨੀਤੀ ਕਮਿਸ਼ਨ ਨੇ ਦੇਸ਼ ਦੇ 115 ਜ਼ਿਲਿਆਂ ਦੀ ਪਛਾਣ ਕੀਤੀ ਸੀ, ਜਿਥੇ ਵਿਕਾਸ ਕੰਮਾਂ ਨੂੰ ਗਤੀ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਨੂੰ ਪ੍ਰਧਾਨ ਮੰਤਰੀ ਦੇ 2022 ਤਕ ਨਵੇਂ ਭਾਰਤ ਦੇ ਨਿਰਮਾਣ ਦੀ ਯੋਜਨਾ ਦੇ ਤਹਿਤ ਸ਼ੁਰੂ ਕੀਤਾ ਗਿਆ। ਇਸ ਯੋਜਨਾ ਨੂੰ ਪਿਛਲੇ ਸਾਲ ਜਨਵਰੀ ਮਹੀਨੇ 'ਚ ਸ਼ੁਰੂ ਕੀਤਾ ਗਿਆ ਸੀ।
ਚਿਨਮਿਆਨੰਦ 'ਤੇ ਦੋਸ਼ ਲਗਾਉਣ ਵਾਲੀ ਵਿਦਿਆਰਥਣ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਅੱਜ
ਭਾਰਤੀ ਜਨਾਤ ਪਾਰਟੀ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਸਵਾਮੀ ਚਿਨਮਿਆਨੰਦ ਨਾਲ ਰੰਗਦਾਰੀ ਮੰਗਣ ਦੇ ਮਾਮਲੇ 'ਚ ਸ਼ਿਕਾਇਤ ਕਰਤਾ ਵਿਦਿਆਰਥਣ ਵੀ ਰੰਗਦਾਰੀ ਮਾਮਲੇ 'ਚ ਜ਼ਮਾਨਤ ਪਟੀਸ਼ਨ 'ਤੇ ਅੱਜ ਸੁਣਵਾਈ ਕਰੇਗਾ। ਸਵਾਮੀ ਚਿਨਮਿਆਨੰਦ ਖਿਲਾਫ ਰੇਪ ਦੀਆਂ ਧਾਰਾਵਾਂ 'ਚ ਮਾਮਲਾ ਦਰਜ ਕੀਤਾ ਗਿਆ ਹੈ।
ਮੋਦੀ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਕੇਂਦਰ ਸਰਕਾਰ ਦੀ ਕੈਬਨਿਟ ਮੀਟਿੰਗ ਹੋਵੇਗੀ। ਇਸ ਦੌਰਾਨ ਕਈ ਅਹਿਮ ਮੁੱਦਿਆਂ 'ਤੇ ਮੋਹਰ ਲੱਗ ਸਕਦੀ ਹੈ। ਦਰਅਸਲ 18 ਨਵੰਬਰ ਤੋਂ ਸੰਸਦ ਦੀ ਸ਼ੀਤਕਾਲੀਨ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਇਸ ਬੈਠਕ 'ਚ ਮੋਦੀ ਸਰਕਾਰ ਕਈ ਅਹਿਮ ਬਿੱਲਾਂ 'ਤੇ ਵੀ ਮੋਹਰ ਲਗਾ ਸਕਦਾ ਹੈ। ਦੱਸ ਦਈਏ ਕਿ ਪਿਛਲੀ ਕੈਬਨਿਟ ਮੀਟਿੰਗ 'ਚ ਦਿੱਲੀ ਦੀ ਗੈਰ-ਕਾਨੂੰਨੀ ਕਾਲੋਨੀਆਂ ਨੂੰ ਸਥਾਈ ਕਰਨ ਦਾ ਫੈਸਲਾ ਲਿਆ ਗਿਆ। ਇਸ ਤੋਂ ਇਲਾਵਾ ਕਿਸਾਨਾਂ ਦੇ ਹਿੱਤ 'ਚ ਵੀ ਵੱਡਾ ਫੈਸਲਾ ਲਿਆ ਗਿਆ।
ਟੀਪੂ ਸੁਲਤਾਨ ਨੂੰ ਲੈ ਕੇ ਕਰਨਾਟਕ ਹਾਈ ਕੋਰਟ 'ਚ ਸੁਣਵਾਈ ਅੱਜ
ਟੀਪੂ ਸੁਲਤਾਨ ਨੂੰ ਲੈ ਕੇ ਕਰਨਾਟਕ 'ਚ ਸਿਆਸੀ ਵਿਵਾਦ ਸ਼ੁਰੂ ਹੋ ਗਿਆ ਹੈ। ਟੀਪੂ ਸੁਲਤਾਨ 'ਤੇ ਕਰਨਾਟਕ ਹਾਈ ਕੋਰਟ 'ਚ ਅੱਜ ਸੁਣਵਾਈ ਹੋਵੇਗੀ। ਦੱਸ ਦਈਏ ਕਿ ਕਰਨਾਟਕ ਦੀ ਯੇਦਿਯੁਰੱਪਾ ਸਰਕਾਰ ਨੇ ਟੀਪੂ ਸੁਲਤਾਨ ਨੂੰ ਮਾਮਲੇ ਤੋਂ ਹਟਾਉਣ ਦਾ ਮੰਨ ਬਣਾ ਰਹੀ ਹੈ। ਇਸ ਨੂੰ ਲੈ ਕੇ ਵਿਰੋਧੀ ਧਿਰ ਸਾਹਮਣੇ ਆ ਰਹੀ ਹੈ ਅਤੇ ਇਸ ਦਾ ਵਿਰੋਧ ਕਰ ਰਹੀ ਹੈ।
ਅੱਜ ਝਾਰਖੰਡ ਚੋਣ 'ਤੇ ਚਰਚਾ ਕਰੇਗੀ ਕਾਂਗਰਸ
ਝਾਰਖੰਡ 'ਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਕਾਂਗਰਸ ਨੇ ਝਾਰਖੰਡ ਮੁਕਤੀ ਮੋਰਚਾ ਸਣੇ ਹੋਰ ਵਿਰੋਧੀ ਦਲਾਂ ਨਾਲ ਚੋਣ ਗਠਜੋੜ ਲਈ ਸਾਰੇ ਬਦਲ ਖੁੱਲ੍ਹੇ ਰੱਖੇ ਹੋਏ ਆਪਣੇ ਉਮੀਦਵਾਰਾਂ ਦੀ ਚੋਣ ਦੀ ਪ੍ਰਕਿਰਿਆ ਤੇਜ ਕਰ ਦਿੱਤੀ ਹੈ। ਅੱਜ ਕਾਂਗਰਸ ਦੀ ਪ੍ਰਦੇਸ਼ ਇਕਾਈ ਨਾਲ ਸਕ੍ਰੀਨਿੰਗ ਕਮੇਟੀ ਦੀ ਬੈਠਕ 'ਚ ਉਮੀਦਵਾਰਾਂ ਦੇ ਨਾਵਾਂ 'ਤੇ ਵਿਚਾਰ ਕੀਤਾ ਜਾਵੇਗਾ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਬਾਸਕਟਬਾਲ : ਐੱਨ. ਬੀ. ਏ. ਬਾਸਕਟਬਾਲ ਲੀਗ-2019/20
ਕੁਸ਼ਤੀ : ਨਿਊ ਜਾਪਾਨ ਪ੍ਰੋ ਕੁਸ਼ਤੀ ਲੀਗ-2019
ਫੁੱਟਬਾਲ : ਯੂ. ਈ. ਐੱਫ. ਏ. ਚੈਂਪੀਅਨਸ ਲੀਗ-2019/20
ਆਮਦਨ ਕਰ ਵਿਭਾਗ ਵੱਲੋਂ 5 ਪ੍ਰਾਈਵੇਟ ਹਸਪਤਾਲਾਂ 'ਚ ਛਾਪੇਮਾਰੀ, ਰਿਕਾਰਡ ਜ਼ਬਤ
NEXT STORY