ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪਹਿਲੀ ਵਾਰ ਵੋਟ ਕਰਨ ਜਾ ਰਹੇ ਨੌਜਵਾਨਾਂ ਤੋਂ ਨਮੋ ਐਪ ਦੇ ਜ਼ਰੀਏ ਗੱਲ ਕਰਨਗੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ 31 ਮਾਰਚ ਨੂੰ ਦੇਸ਼ ਦੇ 500 ਥਾਵਾਂ 'ਤੇ ਚੌਕੀਦਾਰਾਂ ਨੂੰ ਸੰਬੋਧਿਤ ਕੀਤਾ ਸੀ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨੇ ਆਪਣੇ ਨਾਂ ਦੇ ਅੱਗੇ ਚੌਕੀਦਾਰ ਲਗਾਇਆ ਹੈ।
ਨਰਿੰਦਰ ਮੋਦੀ ਕਰਨਗੇ ਤਿੰਨ ਜਨ ਸਭਾਵਾਂ
ਪ੍ਰਧਾਨ ਮੰਤਰੀ ਨਰਿੰਦਰ ਅੱਜ ਤਿੰਨ ਸੂਬਿਆਂ ਦੇ ਦੌਰੇ 'ਤੇ ਰਹਿਣਗੇ। ਉਹ ਅੱਜ ਸਵੇਰੇ 10 ਵਜੇ ਪੱਛਮੀ ਬੰਗਾਲ ਦੇ ਕੂਚ ਵਿਹਾਰ 'ਚ ਜਨ ਸਭਾ ਕਰਨਗੇ। ਇਸ ਤੋਂ ਬਾਅਦ ਉਹ ਇਥੋ ਰਾਸਥਾਨ ਦੇ ਤ੍ਰਿਪੁਰਾ ਦੇ ਉੜੀਆਪੁਰ 'ਚ ਰੈਲੀ ਕਰਨਗੇ। ਪ੍ਰਧਾਨ ਮੰਤਰੀ ਦੀ ਆਖਰੀ ਜਨ ਸਭਾ ਮਣੀਪੁਰ 'ਚ ਹੋਵੇਗੀ।
ਅਮਿਤ ਸ਼ਾਹ ਦੋ ਸੂਬਿਆਂ ਦੇ ਦੌਰੇ 'ਤੇ
ਭਾਜਪਾ ਪ੍ਰਧਾਨ ਅਮਿਤ ਸ਼ਾਹ ਅੱਜ ਦੋ ਸੂਬਿਆਂ 'ਚ ਪੰਜ ਜਨ ਸਭਾਵਾਂ। ਉਹ ਸਭ ਤੋਂ ਪਹਿਲਾਂ ਓਡੀਸ਼ਾ ਦੇ ਹੋਟਲ ਮੇਫੇਅਰ 'ਚ ਜਨ ਸਭਾ ਕਰਨਗੇ। ਇਸ ਤੋਂ ਬਾਅਦ ਉਹ ਦੁਪਿਹਰ 12.35 ਵਜੇ ਜਗਨਨਾਥ ਫੀਲਡ ਦੇ ਬੇਲਗਾਮ 'ਚ ਜਨ ਸਭਾ ਕਰਨਗੇ। ਸ਼ਾਹ ਦੀ ਤੀਜੀ ਜਨ ਸਭਾ ਓਡੀਸ਼ਾ ਮੋਦੀ ਗ੍ਰਾਉਂਡ 'ਚ ਹੋਵੇਗੀ। ਇਸ ਤੋਂ ਬਾਅਦ ਉਹ ਮਹਾਰਾਸ਼ਟਰ 'ਚ ਦੋ ਜਨ ਸਭਾਵਾਂ ਸੰਬੋਧਿਤ ਕਰਨਗੇ।
ਮਹਾਗਠਜੋੜ ਦੀ ਸੰਯੁਕਤ ਰੈਲੀ ਅੱਜ
ਬਸਪਾ ਪ੍ਰਧਾਨ ਮਾਇਆਵਤੀ ਤੇ ਸਪਾ ਪ੍ਰਧਾਨ ਅਖਿਲੇਸ਼ ਯਾਦਵ ਅੱਜ ਦੇਵਬੰਦ ਸਹਾਰਨਪੁਰ 'ਚ ਸੰਯੁਕਤ ਰੂਪ ਨਾਲ ਚੋਣ ਜਨ ਸਭਾ ਨੂੰ ਸੰਬੋਧਿਤ ਕਰਨਗੇ। ਮਾਇਆਵਤੀ ਇਸ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਅੱਜ ਓਮੈਸੀ ਏਅਰਪੋਰਟ ਲਖਨਊ ਤੋਂ ਚਾਰਟਰ ਜਹਾਜ਼ ਤੋਂ ਸਰਸਾਵਾਂ ਏਅਰਪੋਰਟ ਸਹਾਰਨਪੁਰ ਜਾਣਗੀ। ਇਥੇ ਏਅਰਪੋਰਟ ਤੋਂ ਉਹ ਹੈਲੀਕਾਪਟਰ ਤੋਂ ਜਾਮੀਆ ਤਿੱਬਤੀ ਮੈਡੀਕਲ ਕਾਲਜ ਦੇਵਬੰਦ ਕੋਲ ਸਥਿਤ ਜਨ ਸਭਾ ਸਥਾਨ ਪਹੁੰਚਣਗੀ ਤੇ ਸਭਾ ਨੂੰ ਸੰਬੋਧਿਤ ਕਰਨਗੀ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਬੈਡਮਿੰਟਨ : ਐੱਚ. ਐੱਸ. ਬੀ. ਸੀ. ਬੀ. ਡਬਲਯੂ. ਐੱਫ. ਵਰਲਡ ਟੂਰ-2019
ਫੁੱਟਬਾਲ : ਹੀਰੋ ਸੁਪਰ ਕੱਪ-2019 ਫੁੱਟਬਾਲ ਟੂਰਨਾਮੈਂਟ
ਬਾਸਕਟਬਾਲ : ਐੱਨ. ਬੀ. ਏ. ਬਾਸਕਟਬਾਲ ਲੀਗ-2018/19
ਬੀਬੀ ਜਾਗੀਰ ਕੌਰ ਦੇ ਸਾਹਮਣੇ ਭਿੜ ਪਏ ਅਕਾਲੀ ਨੇਤਾ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
NEXT STORY