ਜਲੰਧਰ : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਮਾਹੌਲ ਪੂਰੀ ਤਰ੍ਹਾਂ ਭਖ ਚੁੱਕਾ ਹੈ। ਚੋਣ ਮਨੋਰਥ ਪੱਤਰ ਜਾਰੀ ਕੀਤੇ ਜਾ ਰਹੇ ਹਨ। ਆਏ ਦਿਨ ਕੋਈ ਨਾ ਕੋਈ ਵੱਡੀ ਸਖਸ਼ੀਅਤ ਕਿਸੇ ਨਾ ਕਿਸੇ ਪਾਰਟੀ 'ਚ ਆ-ਜਾ ਰਹੀ ਹੈ। ਹਰ ਪਾਰਟੀ ਵੱਲੋਂ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਕੁਝ ਇਸੇ ਤਰ੍ਹਾਂ ਦੀਆਂ ਪੰਜਾਬ ਦੀ ਸਿਆਸਤ ਨਾਲ ਜੁੜੀਆਂ ਪੜ੍ਹੋ ਅੱਜ ਦੀਆਂ ਪ੍ਰਮੁੱਖ ਖ਼ਬਰਾਂ :
ਮਾਫੀਆ ਨਹੀਂ, ਪੰਜਾਬ ਨੂੰ ਚਾਹੀਦੀ ਇਮਾਨਦਾਰ ਸਰਕਾਰ-ਭਗਵੰਤ ਮਾਨ
ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਹੈ। ਮਾਨ ਨੇ ਬਿਨਾਂ ਕਿਸੇ ਦਾ ਨਾਂ ਲਏ ਕਿਹਾ ਕਿ ਗਰੀਬ ਅਤੇ ਆਮ ਆਦਮੀ ਦਾ ਜਿੰਨਾ ਮਰਜ਼ੀ ਡਰਾਮਾ ਕਰ ਲਵੇ ਪਰ ਪੰਜਾਬ ਦੇ ਲੋਕ ਇਸ ਵਾਰ ਭ੍ਰਿਸ਼ਟ ਅਤੇ ਮਾਫੀਆ ਨੇਤਾਵਾਂ ਨੂੰ ਨਹੀਂ ਚੁਣਨ ਵਾਲੇ। ਪੰਜਾਬ ਨੂੰ ਮਾਫੀਆ ਸਰਕਾਰ ਦੀ ਨਹੀਂ, ਇਮਾਨਦਾਰ ਸਰਕਾਰ ਦੀ ਲੋੜ ਹੈ। ਇਸ ਲਈ ਪੰਜਾਬ ਦੀ ਜਨਤਾ ਚੰਗੇ ਤੇ ਇਮਾਨਦਾਰ ਲੋਕਾਂ ਨੂੰ ਹੀ ਚੁਣੇਗੀ।
ਵੱਡੀ ਖ਼ਬਰ: ਭਾਜਪਾ ’ਚ ਸ਼ਾਮਲ ਹੋਏ ਦਿ ਗ੍ਰੇਟ ਖਲੀ
‘ਦਿ ਗ੍ਰੇਟ ਖਲੀ’ ਦੇ ਨਾਂ ਨਾਲ ਮਸ਼ਹੂਰ ਪਹਿਲਵਾਨ ਦਲੀਪ ਸਿੰਘ ਰਾਣਾ ਭਾਰਤੀ ਜਨਤਾ ਪਾਰਟੀ (ਭਾਜਪਾ) ‘ਚ ਸ਼ਾਮਲ ਹੋ ਗਏ ਹਨ। ਰਾਣਾ ਨੇ ਵੀਰਵਾਰ ਨੂੰ ਇੱਥੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਜਨਰਲ ਸਕੱਤਰ ਅਰੁਣ ਸਿੰਘ, ਕੇਂਦਰੀ ਮੰਤਰੀ ਜਤਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸੁਨੀਤਾ ਦੁੱਗਲ ਦੀ ਮੌਜੂਦਗੀ ਵਿੱਚ ਪਾਰਟੀ ਦੀ ਮੈਂਬਰਸ਼ਿਪ ਹਾਸਲ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਭਾਜਪਾ ਵਿੱਚ ਸ਼ਾਮਲ ਹੋ ਕੇ ਖੁਸ਼ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮਾਂ ਤੋਂ ਪ੍ਰਭਾਵਿਤ ਹਨ।
ਪੰਜਾਬ ਵਿਧਾਨ ਸਭਾ ਚੋਣਾਂ: ਕਾਂਗਰਸ ਨੇ ਦੀਪੇਂਦਰ ਹੁੱਡਾ ਅਤੇ ਰਾਜੀਵ ਸ਼ੁਕਲਾ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ
ਕਾਂਗਰਸ ਨੇ ਰਾਜ ਸਭਾ ਸੰਸਦ ਮੈਂਬਰ ਦੀਪੇਂਦਰ ਹੁੱਡਾ ਅਤੇ ਪਾਰਟੀ ਆਗੂ ਰਾਜੀਵ ਸ਼ੁਕਲਾ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਪਾਰਟੀ ਨੇ ਦੋਹਾਂ ਨੇਤਾਵਾਂ ਨੂੰ ਪੰਜਾਬ ’ਚ ਪਾਰਟੀ ਦਾ ਵਿਸ਼ੇਸ਼ ਆਬਜ਼ਰਵਰ ਨਿਯੁਕਤ ਕੀਤਾ ਹੈ। ਕੇ. ਸੀ. ਵੇਣੂਗੋਪਾਲ ਨੇ ਇਸ ਸਬੰਧ ਵਿਚ ਇਕ ਚਿੱਠੀ ਜਾਰੀ ਕੀਤੀ ਹੈ। ਦੋਵੇਂ ਆਗੂ ਇਕ-ਦੋ ਦਿਨਾਂ ਵਿਚ ਜ਼ਿੰਮੇਵਾਰੀਆਂ ਸੰਭਾਲ ਲੈਣਗੇ।
CM ਚੰਨੀ ਦਾ ਵੱਡਾ ਹਮਲਾ, ਕਿਹਾ-22 ਫਰਵਰੀ ਵਾਲੀ ਪੇਸ਼ੀ ’ਚ ਨਹੀਂ ਬਚਣ ਵਾਲਾ ਮਜੀਠੀਆ
ਪੰਜਾਬ ਵਿਧਾਨ ਸਭਾ ਦੀ ਤਾਰੀਖ਼ ਨੇੜੇ ਆਉਂਦਿਆਂ ਹੀ ਚੋਣ ਮਾਹੌਲ ਪੂਰੀ ਤਰ੍ਹਾਂ ਭਖ਼ਿਆ ਹੋਇਆ ਹੈ। ਸਾਰੀਆਂ ਸਿਆਸੀ ਪਾਰਟੀਆਂ ਚੋਣ ਪ੍ਰਚਾਰ ’ਚ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀਆਂ। ਇਸ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਾਹਕੋਟ ਵਿਧਾਨ ਸਭਾ ਹਲਕੇ ’ਚ ਚੋਣ ਪ੍ਰਚਾਰ ਕਰਦਿਆਂ ਬਿਕਰਮ ਮਜੀਠੀਆ ’ਤੇ ਨਿਸ਼ਾਨਾ ਲਾਇਆ ਕਿ 22 ਫਰਵਰੀ ਨੂੰ ਹੋਣ ਵਾਲੀ ਪੇਸ਼ੀ ’ਚ ਉਹ ਬਚਣ ਵਾਲਾ ਨਹੀਂ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਨਾਲ ਮਿਲੇ ਹੋਏ ਸਨ, ਇਸੇ ਕਰਕੇ ਬਿਕਰਮ ਮਜੀਠੀਆ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਇਸ ਦੌਰਾਨ ਚੰਨੀ ਨੇ ਕਿਹਾ ਕਿ ਅੱਜ ਗ਼ਰੀਬ ਨੂੰ ਕੁਰਸੀ ਮਿਲੀ ਹੈ ਤੇ ਇਸ ਤਰ੍ਹਾਂ ਦਾ ਮੌਕਾ ਮੁੜ ਨਹੀਂ ਮਿਲਣਾ।
ਵੱਡੀ ਖਬਰ : ਚੋਣ ਜ਼ਾਬਤੇ ਦੌਰਾਨ ਅਕਾਲੀਆਂ ਅਤੇ ਕਾਂਗਰਸੀਆਂ ’ਚ ਚੱਲੀਆਂ ਗੋਲੀਆਂ
ਚੋਣ ਜ਼ਾਬਤੇ ਦੌਰਾਨ ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ’ਚ ਅਕਾਲੀਆਂ ਅਤੇ ਕਾਂਗਰਸੀਆਂ ’ਚ ਗੋਲੀਆਂ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਣਯੋਗ ਹੈ ਕਿ ਇੱਥੋਂ ਦੇ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਪਿੰਡ ਬਾਸਰਕੇ ਵਿਖੇ ਅਕਾਲੀ ਦਲ ਅਤੇ ਕਾਂਗਰਸ ਪਾਰਟੀ ’ਚ ਵੋਟਾਂ ਨੂੰ ਲੈ ਕੇ ਕਿਸੇ ਗੱਲੋਂ ਤਕਰਾਰ ਹੋ ਗਿਆ ਅਤੇ ਦੋਹਾਂ ਧਿਰਾਂ ਵਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ ਦੋਹਾਂ ਧਿਰਾਂ ਦੇ ਇਕ-ਇੱਕ ਵਿਅਕਤੀ ਨੂੰ ਗੋਲੀਆਂ ਲੱਗੀਆਂ ਹਨ।
ਕੈਪਟਨ ਅਮਰਿੰਦਰ ਸਿੰਘ ਦੀ ਝੂਠੀ ਸਹੁੰ ’ਤੇ ਵਿਸ਼ਵਾਸ ਕਰ ਲੋਕਾਂ ਦਾ ਹੋਇਆ ਬਹੁਤ ਨੁਕਸਾਨ : ਸੁਖਬੀਰ ਬਾਦਲ
ਪੰਜਾਬੀ ਆਮ ਆਦਮੀ ਪਾਰਟੀ ਨੂੰ ਮੌਕਾ ਦੇ ਕੇ ਪੰਜ ਸਾਲ ਹੋਰ ਬਰਬਾਦ ਕਰਨ ਦਾ ਜ਼ੋਖਮ ਨਹੀਂ ਚੁੱਕ ਸਕਦੇ ਅਤੇ ਲੋਕ ਸਿਰਫ਼ ਵਿਕਾਸ ਪੱਖੀ ਨੀਤੀਆਂ ਲਈ ਸਮੇਂ ਦੀ ਕਸਵੱਟੀ ’ਤੇ ਪਰਖੇ ਅਕਾਲੀ ਦਲ-ਬਸਪਾ ਗਠਜੋੜ ’ਤੇ ਵਿਸ਼ਵਾਸ ਕਰਨਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਹਰਗੋਬਿੰਦਪੁਰ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ। ਲੋਕਾਂ ਨੂੰ ‘ਆਪ’ ਦੀ ਯੋਜਨਾ ਸਮਝਣ ਦੀ ਅਪੀਲ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਤੁਸੀਂ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੁੱਕੀ ਝੂਠੀ ਸਹੁੰ ’ਤੇ ਵਿਸ਼ਵਾਸ ਕਰ ਕੇ ਬਹੁਤ ਨੁਕਸਾਨ ਕਰਵਾ ਲਿਆ ਹੈ। ਹੁਣ ਇਕ ਬਾਹਰਲਿਆਂ ਦੀ ਪਾਰਟੀ ਇਕ ਮੌਕਾ ਮੰਗ ਕੇ ਤੁਹਾਨੂੰ ਗੁੰਮਰਾਹ ਕਰਨਾ ਚਾਹੁੰਦੀ ਹੈ।
ਚੋਣ ਮੈਦਾਨ ’ਚ ਉੱਤਰੀ ਨਵਜੋਤ ਸਿੱਧੂ ਦੀ ਧੀ ਰਾਬੀਆ, ਪਹਿਲੀ ਵਾਰ ਬਿਕਰਮ ਮਜੀਠੀਆ ’ਤੇ ਬੋਲਿਆ ਵੱਡਾ ਹਮਲਾ
ਪਿਤਾ ਨਵਜੋਤ ਸਿੱਧੂ ਦੇ ਹੱਕ ਵਿਚ ਚੋਣ ਮੈਦਾਨ ਵਿਚ ਉੱਤਰੀ ਧੀ ਰਾਬੀਆ ਸਿੱਧੂ ਨੇ ਪਹਿਲੀ ਵਾਰ ਬਿਕਰਮ ਸਿੰਘ ਮਜੀਠੀਆ ’ਤੇ ਵੱਡਾ ਹਮਲਾ ਬੋਲਿਆ ਹੈ। ਅੰਮ੍ਰਿਤਸਰ ’ਚ ਚੋਣ ਪ੍ਰਚਾਰ ਕਰਨ ਪਹੁੰਚੀ ਰਾਬੀਆ ਨੇ ਕਿਹਾ ਕਿ ਅੱਜ ਲੜਾਈ ਝੂਠ ਅਤੇ ਸੱਚ ਦਰਮਿਆਨ ਹੈ। ਅਕਾਲੀ ਆਗੂ ਲੋਕਾਂ ਨੂੰ ਧਮਕਾ ਕੇ ਉਨ੍ਹਾਂ ਦੇ ਘਰਾਂ ’ਤੇ ਪੋਸਟਰ ਅਤੇ ਬੈਨਰ ਲਗਾ ਰਹੇ ਹਨ। ਲੋਕਾਂ ਨੂੰ ਧਮਕੀਆਂ ਦਿੱਤੀਆਂ ਹਨ ਕਿ ਜੇਕਰ ਉਨ੍ਹਾਂ ਦੀ ਗੱਲ ਨਾ ਮੰਨੀ ਤਾਂ ਉਨ੍ਹਾਂ ਦੇ ਬੱਚੇ ਚੁੱਕ ਲਏ ਜਾਣਗੇ। ਉਨ੍ਹਾਂ ਕਿਹਾ ਕਿ ਸਹੀ ਗ਼ਲਤ ਦਾ ਫ਼ੈਸਲਾ ਲੋਕਾਂ ਨੇ ਕਰਨਾ ਹੈ। ਰਾਬੀਆ ਨੇ ਕਿਹਾ ਕਿ ਇਹ ਲੋਕਾਂ ਨੂੰ ਤੈਅ ਕਰਨਾ ਹੋਵੇਗਾ ਕਿ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਬਚਾਉਣਾ ਹੈ ਜਾਂ ਨਹੀਂ ।
ਅਹਿਮ ਖ਼ਬਰ : ਪੰਜਾਬ 'ਚ ਪ੍ਰਧਾਨ ਮੰਤਰੀ ਮੋਦੀ ਤੋਂ ਪਹਿਲਾਂ ਹੋ ਸਕਦੀ ਹੈ 'ਪ੍ਰਿਯੰਕਾ ਗਾਂਧੀ' ਦੀ ਐਂਟਰੀ
ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਦੀ ਐਂਟਰੀ ਹੋ ਸਕਦੀ ਹੈ। ਇਹ ਦੱਸਣਾ ਉਚਿਤ ਹੋਵੇਗਾ ਕਿ ਚੋਣ ਪ੍ਰਚਾਰ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੁਖਬੀਰ ਬਾਦਲ ਤੋਂ ਇਲਾਵਾ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੇ ਦਿੱਗਜ਼ ਨੇਤਾਵਾਂ ਨੇ ਪੂਰੀ ਤਾਕਤ ਝੋਕ ਦਿੱਤੀ ਹੈ। ਜੇਕਰ ਕੇਂਦਰੀ ਨੇਤਾਵਾਂ ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ ਅਰਵਿੰਦ ਕੇਜਰੀਵਾਲ ਵੱਲੋਂ ਕੀਤੀ ਗਈ ਅਤੇ ਬਸਪਾ ਮੁੱਖ ਮਾਇਆਵਤੀ ਵੀ ਹਾਲ ਹੀ 'ਚ ਰੈਲੀ ਕਰਕੇ ਗਏ ਹਨ।
ਭਗਵੰਤ ਮਾਨ ਦੇ ਸਿਆਸੀ ਰਗੜੇ, ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ’ਤੇ ਦਿੱਤਾ ਵੱਡਾ ਬਿਆਨ
ਪੰਜਾਬ ਵਿਧਾਨ ਸਭਾ ਚੋਣਾਂ ਲਈ ਕੀਤੇ ਜਾ ਰਹੇ ਪ੍ਰਚਾਰ ਨੂੰ ਵਿਚਾਲੇ ਛੱਡ ਕੇ ਬੀਤੇ ਦਿਨੀਂ ਪਾਰਲੀਮੈਂਟ ਸੈਸ਼ਨ ਕਿਸਾਨਾਂ ਦੇ ਹੱਕ ’ਚ ਆਵਾਜ਼ ਚੁਕਣ ਉਪਰੰਤ ਅੱਜ ਅੰਮ੍ਰਿਤਸਰ ਪਹੁੰਚੇ ਭਗਵੰਤ ਮਾਨ ਨੇ ਕਿਹਾ ਕਿ ਪਾਰਲੀਮੈਂਟ ਵਿਚ ਪੰਜਾਬ ਵਲੋਂ ਉਹ ਇਕੱਲੇ ਹੀ ਸਨ ਜਦਕਿ ਪੰਜਾਬ ਦੇ ਬਾਕੀ 12 ਪਾਰਲੀਮੈਂਟ ਮੈਂਬਰ ਗੈਰ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਣ ਵਾਲੇ 743 ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਲਈ ਆਵਾਜ਼ ਚੁੱਕੀ ਹੈ ਪਰ ਕਾਂਗਰਸ ਦੇ ਅੱਠ ਅਤੇ ਅਕਾਲੀ ਦਲ ਤੇ ਭਾਜਪਾ ਦੇ 2 ਐੱਮ. ਪੀ. ਪਾਰਲੀਮੈਂਟ ਵਿਚ ਪਹੁੰਚੇ ਹੀ ਨਹੀਂ। ਅੰਮ੍ਰਿਤਸਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਾਨ ਨੇ ਕਿਹਾ ਕਿ ‘ਆਪ’ਵਲੋਂ 2 ਮੁਹਿਮਾਂ ਦੀ ਸ਼ੁਰੂਆਤ ਕੀਤੀ ਗਈ ਹੈ।
CM ਚਿਹਰਾ ਨਾ ਬਣਾਉਣ ’ਤੇ ਖੁੱਲ੍ਹ ਕੇ ਬੋਲੇ ਨਵਜੋਤ ਸਿੱਧੂ, ਦਿੱਤੀ ਇਹ ਪ੍ਰਤੀਕਿਰਿਆ (ਵੀਡੀਓ)
NEXT STORY