ਜਲੰਧਰ (ਬਿਊਰੋ) : ਲੁਧਿਆਣਾ ਦੇ ਪੀ. ਏ. ਯੂ. ਵਿਖੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਨਾਲ ਸੰਵਾਦ ਕੀਤਾ ਗਿਆ। ਇਸ ਦੌਰਾਨ ਜਿੱਥੇ ਭਗਵੰਤ ਮਾਨ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸੁਣਦਿਆਂ ਹੱਲ ਕੱਢਣ ਦਾ ਭਰੋਸਾ ਜਤਾਇਆ, ਉਥੇ ਹੀ ਆਧੁਨਿਕ ਖੇਤੀ 'ਤੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਉਥੇ ਹੀ 1992 ਬੈਚ ਦੇ ਆਈ. ਪੀ. ਐੱਸ. ਅਫ਼ਸਰ ਗੌਰਵ ਯਾਦਵ ਦੀ ਅਗਵਾਈ ਹੇਠ ਪੰਜਾਬ ਪੁਲਸ ਨੇ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਨਸ਼ਾ ਸਮੱਗਲਰਾਂ ਅਤੇ ਗੈਂਗਸਟਰਾਂ ’ਤੇ ਦਬਦਬਾ ਕਾਇਮ ਕੀਤਾ ਹੈ ਅਤੇ ਸੂਬਾ ਪੁਲਸ ਵੱਲੋਂ ਡੀ. ਜੀ. ਪੀ. ਗੌਰਵ ਯਾਦਵ ਦੀਆਂ ਹਦਾਇਤਾਂ ’ਤੇ ਸਮਾਜ ਵਿਰੋਧੀ ਅਨਸਰਾਂ, ਗੈਂਗਸਟਰਾਂ, ਅੱਤਵਾਦੀਆਂ ਅਤੇ ਨਸ਼ਾ ਸਮੱਗਲਰਾਂ ਵਿਰੁੱਧ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ...
ਕਿਸਾਨਾਂ ਨਾਲ ਸੰਵਾਦ ਤੋਂ ਬਾਅਦ CM ਮਾਨ ਦਾ ਵੱਡਾ ਐਲਾਨ, ਗੰਨਾ ਮਿੱਲਾਂ ਨੂੰ ਜਾਰੀ ਕੀਤੇ ਇਹ ਹੁਕਮ
ਲੁਧਿਆਣਾ ਦੇ ਪੀ. ਏ. ਯੂ. ਵਿਖੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਨਾਲ ਸੰਵਾਦ ਕੀਤਾ ਗਿਆ। ਇਸ ਦੌਰਾਨ ਜਿੱਥੇ ਭਗਵੰਤ ਮਾਨ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸੁਣਦਿਆਂ ਹੱਲ ਕੱਢਣ ਦਾ ਭਰੋਸਾ ਜਤਾਇਆ, ਉਥੇ ਹੀ ਆਧੁਨਿਕ ਖੇਤੀ 'ਤੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ।
ਗੈਂਗਸਟਰਾਂ ਤੇ ਅੱਤਵਾਦੀ ਸੰਗਠਨਾਂ ਨੂੰ ਲੈ ਕੇ ਪੰਜਾਬ ਪੁਲਸ ਸਖ਼ਤ, DGP ਗੌਰਵ ਯਾਦਵ ਨੇ ਦਿੱਤਾ ਅਹਿਮ ਬਿਆਨ
1992 ਬੈਚ ਦੇ ਆਈ. ਪੀ. ਐੱਸ. ਅਫ਼ਸਰ ਗੌਰਵ ਯਾਦਵ ਦੀ ਅਗਵਾਈ ਹੇਠ ਪੰਜਾਬ ਪੁਲਸ ਨੇ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਨਸ਼ਾ ਸਮੱਗਲਰਾਂ ਅਤੇ ਗੈਂਗਸਟਰਾਂ ’ਤੇ ਦਬਦਬਾ ਕਾਇਮ ਕੀਤਾ ਹੈ ਅਤੇ ਸੂਬਾ ਪੁਲਸ ਵੱਲੋਂ ਡੀ. ਜੀ. ਪੀ. ਗੌਰਵ ਯਾਦਵ ਦੀਆਂ ਹਦਾਇਤਾਂ ’ਤੇ ਸਮਾਜ ਵਿਰੋਧੀ ਅਨਸਰਾਂ, ਗੈਂਗਸਟਰਾਂ, ਅੱਤਵਾਦੀਆਂ ਅਤੇ ਨਸ਼ਾ ਸਮੱਗਲਰਾਂ ਵਿਰੁੱਧ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।
ਧੂਰੀ ’ਚ ਵਾਪਰੇ ਭਿਆਨਕ ਹਾਦਸੇ ਨੇ ਉਜਾੜ ਕੇ ਰੱਖ ’ਤੇ ਪਰਿਵਾਰ, ਇੱਕੋ ਪਿੰਡ ਦੇ 2 ਨੌਜਵਾਨਾਂ ਦੀ ਮੌਤ
ਸਥਾਨਕ ਰੇਲਵੇ ਓਵਰਬ੍ਰਿਜ ’ਤੇ ਲੰਘੀ ਸ਼ਾਮ ਵਾਪਰੇ ਸੜਕ ਹਾਦਸੇ ਦੌਰਾਨ ਇੱਕੋ ਪਿੰਡ ਦੇ 2 ਨੌਜਵਾਨਾਂ ਦੀ ਮੌਤ ਹੋਣ ਅਤੇ ਇਕ ਨੌਜਵਾਨ ਦੇ ਗੰਭੀਰ ਰੂਪ ’ਚ ਜ਼ਖਮੀ ਹੋਣ ਦਾ ਦੁਖਦ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮੌਕੇ ’ਤੇ ਮੌਜੂਦ ਮ੍ਰਿਤਕ ਦੇ ਭਰਾ ਗੋਬਿੰਦ ਸਿੰਘ ਵੱਲੋਂ ਪੁਲਸ ਨੂੰ ਦਰਜ ਕਰਵਾਏ ਗਏ ਬਿਆਨ ਮੁਤਾਬਿਕ ਲੰਘੀ ਦੇਰ ਸ਼ਾਮ ਕਰੀਬ ਸੱਤ ਵਜੇ ਉਸ ਦਾ ਭਰਾ ਬੇਅੰਤ ਸਿੰਘ ਪੁੱਤਰ ਕੇਵਲ ਸਿੰਘ ਅਤੇ ਉਨ੍ਹਾਂ ਦਾ ਗੁਆਂਢੀ ਕੁਲਦੀਪ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਬਾਦਸ਼ਾਹਪੁਰ ਆਪਣੇ ਕੰਮ ਤੋਂ ਮੋਟਰਸਾਈਕਲ ’ਤੇ ਵਾਪਸ ਘਰ ਪਰਤ ਰਹੇ ਸੀ।
ਨਸ਼ੇ ਦੇ ਨਾਜਾਇਜ਼ ਕਾਰੋਬਾਰ ਸਬੰਧੀ ਫਿਰ ਚਰਚਾ ’ਚ ਫਿਲੌਰ ਦੀ ਪੰਜਾਬ ਪੁਲਸ ਅਕੈਡਮੀ, ਖੁੱਲ੍ਹੇ ਵੱਡੇ ਰਾਜ਼
ਨਸ਼ੇ ਦੇ ਨਾਜਾਇਜ਼ ਕਾਰੋਬਾਰ ਸਬੰਧੀ ਪੰਜਾਬ ਪੁਲਸ ਅਕੈਡਮੀ ਇਕ ਵਾਰ ਫਿਰ ਚਰਚਾ ਵਿਚ ਹੈ। ਹੁਣ ਪੁਲਸ ਅਕੈਡਮੀ ’ਚ ਤਾਇਨਾਤ ਪੁਲਸ ਅਧਿਕਾਰੀ ਹੀ ਧੜੱਲੇ ਨਾਲ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਵਾ ਰਹੇ ਸਨ। ਨਾਜਾਇਜ਼ ਸ਼ਰਾਬ ਵੇਚਣ ਵਾਲੇ ਵੀ ਪੁਲਸ ਅਧਿਕਾਰੀ ਅਤੇ ਖ਼ਰੀਦ ਕੇ ਪੀਣ ਵਾਲੇ ਵੀ ਟ੍ਰੇਨਿੰਗ ਲੈਣ ਵਾਲੇ ਹਨ। ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਤੋਂ ਪਰਦਾ ਉੱਠਿਆ ਤਾਂ ਮੁਕੱਦਮਾ ਦਰਜ ਕਰ ਦਿੱਤਾ ਗਿਆ।
ਜਲੰਧਰ 'ਚ ਕਤਲ ਕੀਤੇ ਨੌਜਵਾਨ ਸੱਤਾ ਦੇ ਮਾਮਲੇ 'ਚ ਦੋਸ਼ੀਆਂ ਦੀ ਵੀਡੀਓ ਆਈ ਸਾਹਮਣੇ, ਪਾਰਟੀ ਕਰਦੇ ਆਏ ਨਜ਼ਰ
ਜਲੰਧਰ ਵਿਖੇ ਬੀਤੇ ਦਿਨ ਬਰਲਟਨ ਪਾਰਕ 'ਚ ਕਤਲ ਕੀਤੇ ਨੌਜਵਾਨ ਸੱਤਾ ਘੁਮਾਣ ਦੇ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ। ਦਰਅਸਲ ਸੱਤਾ ਘੁਮਾਣ ਦੇ ਕਤਲ ਕਾਂਡ ਮਗਰੋਂ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਦੋਸ਼ੀ ਨਿਤੀਸ਼ ਗੁੱਲੀ ਅਤੇ ਉਸ ਦੇ ਸਾਥੀ ਸ਼ਰਾਬ ਅਤੇ ਹੁੱਕਾ ਪੀਂਦੇ ਹੋਏ ਨਜ਼ਰ ਆ ਰਹੇ ਹਨ।
ਭਗਵੰਤ ਮਾਨ ਦੀ ਅਗਵਾਈ 'ਚ ਪੰਜਾਬ ਦੀ ਕਾਨੂੰਨ ਵਿਵਸਥਾ 'ਚ ਹੋਇਆ ਹੈ ਸੁਧਾਰ : ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ 'ਚ ਪੰਜਾਬ ਦੀ ਕਾਨੂੰਨ ਵਿਵਸਥਾ 'ਚ ਕਾਫ਼ੀ ਸੁਧਾਰ ਹੋਇਆ ਹੈ। ਮਾਨ ਦੇ ਅਧੀਨ ਕਾਨੂੰਨ ਵਿਵਸਥਾ ਦੀ ਸਥਿਤੀ 'ਚ ਸੁਧਾਰ ਕਿਵੇਂ ਹੋਇਆ, ਇਸ ਬਾਰੇ ਇਕ ਮੀਡੀਆ ਰਿਪੋਰਟ ਟੈਗ ਕਰਦੇ ਹੋਏ ਕੇਜਰੀਵਾਲ ਨੇ ਟਵੀਟ ਕੀਤਾ ਕਿ ਪਹਿਲੇ ਗੈਂਗਸਟਰਾਂ ਨੂੰ ਰਾਜਨੀਤਕ ਸੁਰੱਖਿਅਤ ਪ੍ਰਾਪਤ ਸੀ ਪਰ ਹੁਣ ਇਹ ਦ੍ਰਿਸ਼ ਬਦਲ ਗਿਆ ਹੈ।
ਤੁਰਕੀ 'ਚ ਜ਼ਿੰਦਗੀ ਨੇ ਫਿਰ ਜਿੱਤੀ ਜੰਗ, 147 ਘੰਟਿਆਂ ਬਾਅਦ ਮਲਬੇ 'ਚੋਂ ਜ਼ਿੰਦਾ ਨਿਕਲੀ 10 ਸਾਲਾ ਬੱਚੀ
ਸੀਰੀਆ 'ਚ 6 ਫਰਵਰੀ ਨੂੰ ਤੁਰਕੀ ਅਤੇ ਸੀਰੀਆ 'ਚ ਆਏ ਭਿਆਨਕ ਭੂਚਾਲ ਤੋਂ ਬਾਅਦ ਹਜ਼ਾਰਾਂ ਢਹਿ-ਢੇਰੀ ਇਮਾਰਤਾਂ ਦੇ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਕੱਢਣ 'ਚ ਬਚਾਅ ਕਰਮਚਾਰੀ ਜੁਟੇ ਹੋਏ ਹਨ। ਇਸ ਹਫ਼ਤੇ ਦੇ ਸ਼ੁਰੂ ਵਿੱਚ ਦੱਖਣ-ਪੂਰਬੀ ਤੁਰਕੀ ਅਤੇ ਉੱਤਰੀ ਸੀਰੀਆ ਵਿੱਚ ਆਏ ਦੋ ਵਿਨਾਸ਼ਕਾਰੀ ਭੂਚਾਲਾਂ ਦੇ 147 ਘੰਟੇ ਬਾਅਦ ਐਤਵਾਰ ਸਵੇਰੇ ਅੰਤਾਕਿਆ ਵਿੱਚ 10 ਸਾਲ ਦੀ ਇੱਕ ਬੱਚੀ ਨੂੰ ਬਚਾਇਆ ਗਿਆ।
ਭਾਰਤ ਸਰਕਾਰ ਦੀ ਮੱਦਦ ਨਾਲ ਵਤਨ ਪਰਤੇ ਲੀਬੀਆ 'ਚ ਫਸੇ ਨੌਜਵਾਨ, ਹੋਏ ਤਸ਼ੱਦਦ ਦੀ ਬਿਆਨ ਕੀਤੀ ਦਾਸਤਾਨ
ਲੀਬੀਆ ਵਿੱਚ ਫਸੇ ਭਾਰਤੀ ਨੌਜਵਾਨਾਂ ਦਾ ਪਹਿਲਾ ਜੱਥਾ ਆਪਣੇ ਦੇਸ਼ ਪਰਤ ਆਇਆ ਹੈ। ਇਸ ਬੈਚ ਵਿੱਚ ਵਾਪਸ ਆਏ 4 ਨੌਜਵਾਨਾਂ ਵਿੱਚੋਂ 3 ਪੰਜਾਬ ਦੇ ਹਨ ਅਤੇ ਇੱਕ ਬਿਹਾਰ ਰਾਜ ਦਾ ਨੌਜਵਾਨ ਸ਼ਾਮਲ ਹੈ।
ਬਹਿਬਲ ਕਲਾਂ ਗੋਲ਼ੀਕਾਂਡ ਦੇ ਅਹਿਮ ਗਵਾਹ ਹਾਕਮ ਸਿੰਘ ਫ਼ੌਜੀ ਦਾ ਦਿਹਾਂਤ
ਬਹਿਬਲ ਕਲਾਂ ਗੋਲ਼ੀਕਾਂਡ ਦੇ ਅਹਿਮ ਗਵਾਹ ਹਾਕਮ ਸਿੰਘ ਫ਼ੌਜੀ (80) ਦਾ ਬੀਤੇ ਦਿਨ ਦਿਹਾਂਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸ ਦੇਈਏ ਕਿ ਹਾਕਮ ਸਿੰਘ ਜਿੱਥੇ ਬਹਿਬਲ ਕਲਾਂ ਗੋਲ਼ੀਕਾਂਡ ਦੇ ਅਹਿਮ ਗਵਾਹ ਸਨ, ਉੱਥੇ ਹੀ ਇਨਸਾਫ਼ ਮੋਰਚੇ ਦਾ ਵੀ ਪੂਰਾ ਸਹਿਯੋਗ ਕਰ ਰਹੇ ਸਨ ਪਰ ਬੀਤੇ ਦਿਨ ਦੇਰ ਸ਼ਾਮ ਅਚਾਨਕ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਨਹੀਂ ਰੁਕ ਰਿਹਾ ਨਸ਼ਿਆਂ ਦਾ ਕਹਿਰ, 28 ਸਾਲਾ ਨੌਜਵਾਨ ਨੇ ਗੁਆਈ ਜਾਨ
ਵਿਧਾਨ ਸਭਾ ਹਲਕਾ ਮਜੀਠਾ ਦੇ ਅਧੀਨ ਆਉਂਦੇ ਪਿੰਡ ਕੋਟਲਾ ਗੁੱਜਰਾਂ ਵਿਖੇ ਨਸ਼ੇ ਦਾ ਟੀਕਾ ਲਾਉਣ ਨਾਲ ਇਕ ਨੌਜਵਾਨ ਹਰਵਿੰਦਰ ਸਿੰਘ ਹਿੰਦਾ (28) ਪੁੱਤਰ ਮਨਜੀਤ ਸਿੰਘ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਸਬੰਧੀ ਮ੍ਰਿਤਕ ਨੌਜਵਾਨ ਦੀ ਮਾਤਾ ਅਮਰੀਕ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਪੁੱਤ ਅੱਜ ਸਵੇਰੇ ਬਾਹਰੋਂ ਆ ਕੇ ਬਾਥਰੂਮ ਵਿਚ ਗਿਆ ਤੇ ਉਹ ਉਸ ਨੂੰ ਕਾਫੀ ਦੇਰ ਵੇਖਦੀ ਰਹੀ ਪਰ ਉਹ ਬਾਹਰ ਨਹੀਂ ਆਇਆ, ਜਿਸ ’ਤੇ ਉਸ ਨੇ ਬੜੀਆਂ ਆਵਾਜ਼ਾਂ ਮਾਰੀਆ।
ਨਹੀਂ ਰੁਕ ਰਿਹਾ ਨਸ਼ਿਆਂ ਦਾ ਕਹਿਰ, 28 ਸਾਲਾ ਨੌਜਵਾਨ ਨੇ ਗੁਆਈ ਜਾਨ
NEXT STORY