ਸੰਦੌੜ (ਰਿਖੀ) : ਡਿਪਟੀ ਕਮਿਸ਼ਨਰ ਰਾਮਵੀਰ ਅਤੇ ਸਿਵਲ ਸਰਜਨ ਸੰਗਰੂਰ ਅੰਜਨਾ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਸਿਹਤ ਬਲਾਕ ਫਤਿਹਗੜ੍ਹ ਪੰਜਗਰਾਈਆਂ ਵਿੱਚ ਕੋਵਿਡ ਸੈਂਪਲ ਲੈਣ ਲਈ ਲਗਾਤਾਰ ਟੀਮਾਂ ਕੰਮ ਕਰ ਰਹੀਆਂ ਹਨ । ਅੱਜ ਸਿਹਤ ਕੇਂਦਰ ਵਿੱਚ ਅਤੇ ਵੱਖ-ਵੱਖ ਪਿੰਡਾਂ ਦੇ ਵਿੱਚ ਲੋਕਾਂ ਨੂੰ ਕੋਵਿਡ ਤੋਂ ਬਚਾਉਣ ਲਈ ਉਨ੍ਹਾਂ ਦੀ ਜਾਂਚ ਕਰਦੇ ਹੋਏ 355 ਨੌਜਵਾਨਾਂ ਦੇ ਸੈਂਪਲ ਲਏ ਗਏ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾ ਨੇ ਕਿਹਾ ਕਿ ਲੋਕਾਂ ਨੂੰ ਕੋਵਿਡ ਤੋਂ ਬਚਾਅ ਲਈ ਟੈਸਟ ਕਰਵਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਬਹੁਤ ਸਾਰੀਆਂ ਥਾਵਾਂ ’ਤੇ ਕੋਵਿਡ ਟੈਸਟ ਕਰਵਾ ਕੇ ਐਂਟਰੀ ਜਰੂਰੀ ਵੀ ਕੀਤੀ ਹੋਈ ਹੈ ਜਿਸ ਅਧੀਨ ਹੀ ਐੱਨ.ਆਰ.ਆਈ, ਸਟੂਡੈਂਟ ਅਤੇ ਆਰਮੀ ਭਰਤੀ ਲਈ ਜਾਣ ਵਾਲੇ ਵੱਡੀ ਗਿਣਤੀ ’ਚ ਨੌਜਵਾਨ ਕੋਵਿਡ ਟੈਸਟ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਟੈਸਟ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ ਅਤੇ ਟੈਸਟ ਮੌਕੇ ਕਿਸੇ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਂਉਦੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਿੰਡਾਂ ’ਚ ਕੋਵਿਡ ਟੈਸਟ ਕੈਂਪ ਲਗਾਉਣ ਵਾਲੇ ਸਿਹਤ ਕਾਮਿਆਂ ਦਾ ਸਹਿਯੋਗ ਕਰਨਾ ਚਾਹੀਦਾ ਹੈ ਜੋ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਲੋਕਾਂ ਦੀ ਸਿਹਤ ਦੀ ਰਾਖੀ ਲਈ ਕੰਮ ਕਰਦੇ ਹਨ।
ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ ਜਾਰੀ : 3 ਮਰੀਜ਼ਾਂ ਦੀ ਮੌਤ, ਹੈਲਥ ਕੇਅਰ ਵਰਕਰ ਸਮੇਤ 52 ਨਵੇਂ ਮਰੀਜ਼ ਆਏ ਸਾਹਮਣੇ
ਉਨ੍ਹਾਂ ਕਿਹਾ ਕਿ ਲੋਕ ਬਿਨਾਂ ਕਿਸੇ ਡਰ ਜਾਂ ਵਹਿਮ ਦੇ ਟੈਸਟ ਕਰਵਾਉਣ ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕ ਮਾਸਕ ਪਾ ਕੇ ਰੱਖਣ ਅਤੇ ਸਿਹਤ ਮਹਿਕਮੇ ਦੀਆਂ ਹਿਦਾਇਤਾਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਲੋਕ ਕੋਵਿਡ ਨੂੰ ਹਲਕੇ ਵਿੱਚ ਨਾ ਲੈਣ ਅਤੇ ਇਸ ਨੂੰ ਖ਼ਤਮ ਹੋ ਗਿਆ ਸਮਝ ਕੇ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨਾ ਕਰਨ। ਇਹ ਅਣਗਹਿਲੀ ਜਾਨਲੇਵਾ ਹੋ ਸਕਦੀ ਹੈ, ਇਸ ਲਈ ਸਿਹਤ ਮਹਿਕਮੇ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ । ਇਸ ਮੌਕੇ ਐੱਸ.ਆਈ ਨਿਰਭੈ ਸਿੰਘ, ਐੱਸ ਆਈ ਗੁਲਜ਼ਾਰ ਖਾਨ, ਕਰਮਦੀਨ, ਹਰਮਿੰਦਰ ਸਿੰਘ, ਹਰਭਜਨ ਸਿੰਘ ਐੱਲ. ਐੱਚ. ਵੀ ਕਮਲਜੀਤ ਕੌਰ, ਸੁਖਵਿੰਦਰ ਕੌਰ, ਸੀ. ਐੱਚ. ਓ. ਕਰਮਜੀਤ ਕੌਰ ਆਦਿ ਕਈ ਕਰਮਚਾਰੀ ਹਾਜ਼ਰ ਸਨ।
ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ : ਸੰਘਣੀ ਧੁੰਦ ''ਚ ਅਣਪਛਾਤੇ ਵਾਹਨ ਨੇ ਕੁਚਲਿਆ ਵਿਅਕਤੀ, ਲਾਸ਼ ''ਤੋਂ ਲੰਘੀਆਂ ਕਈ ਗੱਡੀਆਂ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਸਹੁਰਿਆਂ ਦੇ ਤਸ਼ੱਦਦ ਅੱਗੇ ਹਾਰੀ ਵਿਆਹੁਤਾ, ਹੱਥੀਂ ਗਲ ਲਾ ਲਈ ਮੌਤ
NEXT STORY