ਗੁਰਦਾਸਪੁਰ/ਪਾਕਿਸਤਾਨ (ਜ. ਬ.)- ਬੀਤੇ ਸਾਲਾਂ ਦੇ ਮੁਕਾਬਲੇ ਸਾਲ 2021 ’ਚ ਆਨਰ ਕਿਲਿੰਗ ਦੇ ਮਾਮਲਿਆਂ ’ਚ ਰਿਕਾਰਡ ਵਾਧਾ ਦਰਜ ਕੀਤਾ ਗਿਆ। ਸਾਲ 2021 ’ਚ ਅਣਖ ਦੀ ਖ਼ਾਤਰ 176 ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ। ਇਨ੍ਹਾਂ ’ਚ ਜ਼ਿਆਦਾਤਰ ਗਿਣਤੀ ਔਰਤਾਂ ਦੀ ਹੈ।
ਇਹ ਵੀ ਪੜ੍ਹੋ: ‘ਆਪ’ ਆਗੂ ਜਰਨੈਲ ਸਿੰਘ ਦਾ ਕਾਂਗਰਸ ’ਤੇ ਤੰਜ, ਮੁੱਖ ਮੰਤਰੀ ਚੰਨੀ ਨੂੰ ਦੱਸਿਆ ਕਰੈਕਟਰਲੈੱਸ
ਸਰਹੱਦ ਪਾਰ ਸੂਤਰਾਂ ਅਨੁਸਾਰ ਇਸ ਸਬੰਧੀ ਪਾਕਿਸਤਾਨ ਦੀ ਇਕ ਸੰਸਥਾ ਵੱਲੋਂ ਜਾਰੀ ਰਿਪੋਰਟ ਅਨੁਸਾਰ ਕਸ਼ਮੋਰ ਜ਼ਿਲ੍ਹੇ ’ਚ 23 ਔਰਤਾਂ ਅਤੇ 4 ਪੁਰਸ਼, ਜੈਕਬਾਬਾਦ ’ਚ 14 ਔਰਤਾਂ ਅਤੇ 12 ਪੁਰਸ਼, ਸ਼ਿਕਾਰਪੁਰ ’ਚ 18 ਔਰਤਾਂ ਅਤੇ 5 ਪੁਰਸ਼ ਮਾਰੇ ਗਏ, ਜਦੋਂ ਕਿ ਗੋਤਕੀ ਜ਼ਿਲ੍ਹੇ ’ਚ 14 ਔਰਤਾਂ ਅਤੇ 3 ਪੁਰਸ਼ਾਂ ਦੀ ਹੱਤਿਆ ਹੋਈ। ਰਿਪੋਰਟ ਅਨੁਸਾਰ ਆਨਰ ਕਿਲਿੰਗ ਦੇ ਪਾਕਿਸਤਾਨ ’ਚ 649 ਮਾਮਲੇ ਦਰਜ ਹੋਏ ਪਰ ਪਿਛਲੇ ਸਾਲ ਸਿਰਫ 19 ਲੋਕਾਂ ਨੂੰ ਹੀ ਦੋਸ਼ੀ ਠਹਿਰਾਇਆ ਗਿਆ। 136 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ, ਜਦੋਂ ਕਿ 494 ਕੇਸ ਸੁਣਵਾਈ ਅਧੀਨ ਹਨ।
ਇਹ ਵੀ ਪੜ੍ਹੋ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ CM ਚੰਨੀ, ਕੀਤੀ ਸਰਬੱਤ ਦੇ ਭਲੇ ਦੀ ਅਰਦਾਸ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪਟਿਆਲਾ ’ਚ ਦੋ ਸਾਬਕਾ ਮੇਅਰਾਂ ਨਾਲ ਹੋਵੇਗਾ ਕੈਪਟਨ ਦਾ ਮੁਕਾਬਲਾ, ਤਿੰਨਾਂ ਨੇ ਬਦਲੀਆਂ ਪਾਰਟੀਆਂ
NEXT STORY