ਜਾਡਲਾ, (ਜਸਵਿੰਦਰ)- ਬਿਸਤ ਦੋਆਬ ਨਹਿਰ ਪਿੰਡ ਜਾਡਲਾ ਪੁਲ ਨੇਡ਼ੇ ਪੁਲਸ ਵੱਲੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ। ਜਾਣਕਾਰੀ ਦਿੰਦਿਆਂ ਜਾਡਲਾ ਪੁਲਸ ਚੌਂਕੀ ਇੰਚਾਰਜ ਬਲਦੇਵ ਰਾਜ ਨੇ ਦੱਸਿਆ ਕਿ ਅੱਜ ਕਰੀਬ ਸ਼ਾਮ 5 ਵਜੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਕ ਅਣਪਛਾਤੀ ਲਾਸ਼ ਉਮਰ ਕਰੀਬ 65 ਸਾਲ ਨਹਿਰ ’ਚ ਰੁਡ਼ਦੀ ਆਉਂਦੀ ਹੈ। ਪੁਲਸ ਵੱਲੋਂ ਮੌਕੇ ’ਤੇ ਪਹੁੰਚ ਕੇ ਲੋਕਾਂ ਦੇ ਸਹਿਯੋਗ ਨਾਲ ਲਾਸ਼ ਨੂੰ ਬਾਹਰ ਕੱਢ ਲਿਆ ਗਿਆ। ਉਨ੍ਹਾਂ ਦੱਸਿਆ ਕਿ ਵਿਅਕਤੀ ਦੇ ਕੁਡ਼ਤਾ ਪਜਾਮਾ ਪਾਇਆ ਹੋਇਆ ਹੈ। ਮ੍ਰਿਤਕ ਦੀ ਪਛਾਣ ਲਈ ਲਾਸ਼ ਨੂੰ ਪਿੰਡ ਮਹਿਤਪੁਰ ਉਲੱਦਣੀ ਪ੍ਰਾਈਵੇਟ ਹਸਪਤਾਲ ’ਚ ਰੱਖ ਦਿੱਤਾ ਗਿਆ ਹੈ।
ਅਧੂਰੇ ਦਸਤਾਵੇਜ਼ ਵਾਲੇ ਵਾਹਨਾਂ ਦੇ ਚਲਾਨ ਕੱਟੇ
NEXT STORY