ਕੋਟਕਪੂਰਾ (ਨਰਿੰਦਰ, ਭਾਵਿਤ) - ਸਫਾਈ ਸੇਵਕ ਯੂਨੀਅਨ ਕੋਟਕਪੂਰਾ ਦੇ ਅਹੁਦੇਦਾਰਾਂ ਦਾ ਇਕ ਵਫਦ ਪ੍ਰਧਾਨ ਪ੍ਰੇਮ ਕੁਮਾਰ ਦੀ ਅਗਵਾਈ ਹੇਠ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਕਰਨਵੀਰ ਸਿੰਘ ਇੰਦੋਰਾ ਨੂੰ ਮਿਲਿਆ ਅਤੇ ਸਫਾਈ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਸਬੰਧੀ ਉਨ੍ਹਾਂ ਨੂੰ ਇਕ ਮੰਗ-ਪੱਤਰ ਦਿੱਤਾ।
ਆਗੂਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੰਗਾਂ ਨੂੰ ਲੈ ਕੇ ਕਈ ਵਾਰ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਤਨਖਾਹ 'ਚ ਦੇਰੀ ਹੋਣ ਕਾਰਨ ਸਫਾਈ ਮੁਲਾਜ਼ਮ ਮਾਨਸਿਕ ਅਤੇ ਆਰਥਿਕ ਤੌਰ 'ਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਤਨਖਾਹ 'ਚੋਂ ਹਰ ਮਹੀਨੇ ਪੀ. ਐੱਫ. ਕੱਟਿਆ ਜਾਂਦਾ ਹੈ ਪਰ ਉਨ੍ਹਾਂ ਦੇ ਖਾਤਿਆਂ ਵਿਚ ਜਮ੍ਹਾ ਨਹੀਂ ਕੀਤਾ ਜਾਂਦਾ, ਜੋ ਲਗਭਗ 3 ਤੋਂ 4 ਕਰੋੜ ਰੁਪਏ ਹੋ ਚੁੱਕਾ ਹੈ।
ਇਸ ਤੋਂ ਇਲਾਵਾ ਐੱਲ. ਆਈ. ਸੀ. ਦੀਆਂ ਕਿਸ਼ਤਾਂ ਹਰ ਮਹੀਨੇ ਕੱਟ ਕੇ ਨਗਰ ਕੌਂਸਲ ਵੱਲੋਂ ਸਮੇਂ 'ਤੇ ਜਮ੍ਹਾ ਨਾ ਕਰਵਾਉਣ ਕਰ ਕੇ ਪਾਲਿਸੀਆਂ ਬੰਦ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਬਾਦੀ ਵਧਣ ਕਾਰਨ ਸਫਾਈ ਮੁਲਾਜ਼ਮਾਂ ਦੀ ਭਾਰੀ ਘਾਟ ਹੈ, ਜਿਸ ਕਰ ਕੇ ਸਫਾਈ ਵਿਵਸਥਾ ਦਾ ਬੁਰਾ ਹਾਲ ਹੋ ਰਿਹਾ ਹੈ ਪਰ ਨਗਰ ਕੌਂਸਲ ਵੱਲੋਂ ਸਾਲ 1995 ਤੋਂ ਬਾਅਦ ਇਕ ਵੀ ਨਵੇਂ ਸਫਾਈ ਮੁਲਾਜ਼ਮ ਦੀ ਭਰਤੀ ਨਹੀਂ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਕੌਂਸਲ ਨੂੰ ਨਵੀਂ ਭਰਤੀ ਦੀ ਹਦਾਇਤ ਕੀਤੀ ਜਾਵੇ, ਸਫਾਈ ਲਈ ਲੋੜੀਂਦਾ ਸਾਮਾਨ ਪੂਰੀ ਮਾਤਰਾ 'ਚ ਦਿੱਤਾ ਜਾਵੇ ਅਤੇ ਸਫਾਈ ਮੁਲਾਜ਼ਮਾਂ ਨੂੰ ਸੇਫਟੀ ਕਿੱਟ ਅਤੇ ਵਰਦੀਆਂ ਦਿੱਤੀਆਂ ਜਾਣ।
ਇਸ ਸਮੇਂ ਚਿਮਨ ਲਾਲ ਭੋਲੀ ਸੂਬਾ ਸਕੱਤਰ, ਰਮੇਸ਼ ਕੁਮਾਰ ਸੂਬਾ ਮੀਤ ਪ੍ਰਧਾਨ, ਪ੍ਰਧਾਨ ਪ੍ਰੇਮ ਕੁਮਾਰ, ਦਾਸ ਰਾਮ ਚੇਅਰਮੈਨ ਆਦਿ ਹਾਜ਼ਰ ਸਨ।
ਮਾਮਲਾ ਲਾਇਬਰ੍ਰੇਰੀ 'ਚ ਵਿਦਿਆਰਥਣ ਨਾਲ ਬਲਾਤਕਾਰ ਦਾ, ਮੁਲਜ਼ਮ ਦੀ ਪਤਨੀ ਸਮੇਤ 4 ਗ੍ਰਿਫਤਾਰ
NEXT STORY