ਲੁਧਿਆਣਾ (ਜੋਸ਼ੀ)- ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਦੇ ਪੱਤਰ ਦੇ ਜਵਾਬ ’ਚ ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਆਪਣੇ ਲਿਖਤੀ ਜਵਾਬ ’ਚ ਐੱਮ. ਪੀ. ਅਰੋੜਾ ਨੂੰ ਸੂਚਿਤ ਕੀਤਾ ਕਿ ਸਾਈਕਲਾਂ ਅਤੇ ਉਨ੍ਹਾਂ ਦੇ ਪੁਰਜ਼ਿਆਂ ’ਤੇ ਜੀ. ਐੱਸ. ਟੀ. ਘਟਾਉਣ ਦੇ ਮੁੱਦੇ ’ਤੇ ਜੀ. ਐੱਸ. ਟੀ. ਕੌਂਸਲ ਨੇ ਆਪਣੀਆਂ 31ਵੀਂ ਅਤੇ 37ਵੀਂ ਮੀਟਿੰਗਾਂ ’ਚ ਚਰਚਾ ਕੀਤੀ ਸੀ। ਮੰਤਰੀ ਨੇ ਐੱਮ. ਪੀ. ਅਰੋੜਾ ਨੂੰ ਇਹ ਵੀ ਭਰੋਸਾ ਦਿੱਤਾ ਕਿ ਸਾਈਕਲਾਂ ਅਤੇ ਉਨ੍ਹਾਂ ਦੇ ਪੁਰਜ਼ਿਆਂ ’ਤੇ ਜੀ. ਐੱਸ. ਟੀ. ਦੇ ਨਾਲ-ਨਾਲ ਇਸ ਸੈਕਟਰ ’ਚ ਦਰਾਂ ਨੂੰ ਤਰਕਸੰਗਤ ਬਣਾਉਣ ’ਤੇ ਜੀ. ਐੱਸ. ਟੀ. ਕੌਂਸਲ ਵਲੋਂ ਗਠਿਤ ਮੰਤਰੀ ਸਮੂਹ ਵਲੋਂ ਵਿਚਾਰ ਕੀਤਾ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਅਮਰੀਕਾ ਤੋਂ Deport ਹੋ ਕੇ ਆਇਆ ਪੰਜਾਬੀ ਗ੍ਰਿਫ਼ਤਾਰ, ਪੈਸਾ ਕਮਾਉਣ ਦੇ ਚੱਕਰ 'ਚ ਕੀਤਾ ਵੱਡਾ ਕਾਂਡ
ਐੱਮ. ਪੀ. ਅਰੋੜਾ ਨੇ 29 ਨਵੰਬਰ, 2024 ਨੂੰ ਕੇਂਦਰੀ ਵਿੱਤ ਮੰਤਰੀ ਨੂੰ ਇਕ ਪੱਤਰ ਭੇਜਿਆ ਸੀ, ਜਿਸ ’ਚ ਸਾਈਕਲਾਂ ਅਤੇ ਪੁਰਜ਼ਿਆਂ ’ਤੇ ਜੀ. ਐੱਸ. ਟੀ. ਨੂੰ 12 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰਨ ਦੇ ਨਾਲ ਆਈ. ਟੀ. ਸੀ. ਲਾਭਾਂ ਬਾਰੇ ਦੱਸਿਆ ਗਿਆ ਸੀ। ਐੱਮ. ਪੀ. ਅਰੋੜਾ ਨੇ ਕਈ ਨੁਕਤਿਆਂ ’ਤੇ ਚਾਨਣਾ ਪਾਇਆ, ਮੰਤਰੀ ਨੂੰ ਆਉਣ ਵਾਲੀ ਜੀ. ਐੱਸ. ਟੀ. ਕੌਂਸਲ ਦੀ ਮੀਟਿੰਗ ’ਚ ਇਨ੍ਹਾਂ ਸਿਫ਼ਾਰਸ਼ਾਂ ’ਤੇ ਵਿਚਾਰ ਕਰਨ ਦੀ ਅਪੀਲ ਕੀਤੀ ਸੀ।
ਇਹ ਖ਼ਬਰ ਵੀ ਪੜ੍ਹੋ - ਅਮਰੀਕਾ ਤੋਂ Deport ਹੋਏ ਭਾਰਤੀਆਂ ਦਾ ਇਕ ਹੋਰ ਜਹਾਜ਼ ਆ ਰਿਹੈ ਪੰਜਾਬ! ਇਸ ਦਿਨ ਹੋਵੇਗੀ ਲੈਂਡਿੰਗ
ਇਸ ਨਾਲ ਸਾਈਕਲ ਉਦਯੋਗ ਲਈ ਉਮੀਦ ਦੀ ਕਿਰਨ ਪੈਦਾ ਹੋਈ ਹੈ, ਕਿਉਂਕਿ ਸਾਈਕਲ ਬਹੁਤ ਸਾਰੇ ਲੋਕਾਂ ਲਈ ਆਵਾਜਾਈ ਦਾ ਇਕ ਮਹੱਤਵਪੂਰਨ ਸਾਧਨ ਹੈ ਅਤੇ ਇਸ ਨਾਲ ਵਾਤਾਵਰਣ ਅਤੇ ਸਿਹਤ ਨੂੰ ਮਹੱਤਵਪੂਰਨ ਲਾਭ ਮਿਲਦੇ ਹਨ। ਐੱਮ. ਪੀ. ਅਰੋੜਾ ਨੇ ਕਿਹਾ ਕਿ ਸਾਈਕਲਾਂ ਅਤੇ ਪੁਰਜ਼ਿਆਂ ’ਤੇ ਜੀ. ਐੱਸ. ਟੀ. ਘਟਾਉਣ ਨਾਲ ਉਹ ਵਧੇਰੇ ਕਿਫਾਇਤੀ ਹੋਣਗੇ, ਜੀ. ਐੱਸ. ਟੀ. ਚੋਰੀ ਨੂੰ ਰੋਕਿਆ ਜਾਵੇਗਾ ਅਤੇ ‘ਮੇਡ ਇਨ ਇੰਡੀਆ’ ਸਾਈਕਲ ਉਦਯੋਗ ਦੇ ਵਿਕਾਸ ਨੂੰ ਮਦਦ ਮਿਲੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਗਰ ਨਿਗਮ ਚੋਣ ਦੇ 50 ਦਿਨ ਬਾਅਦ ਵੀ ਭਾਜਪਾ ਨੂੰ ਨਹੀਂ ਮਿਲਿਆ ਕੌਂਸਲਰ ਦਲ ਦਾ ਨੇਤਾ
NEXT STORY