ਪਠਾਨਕੋਟ (ਧਰਮਿੰਦਰ): ਦੇਸ਼ ਭਰ 'ਚ ਅਸ਼ਾਂਤੀ ਫੈਲਾਉਣ ਦੀ ਨੀਅਤ ਨਾਲ ਦੇਸ਼ ਵਿਰੋਧੀ ਤਾਕਤਾਂ ਆਏ ਦਿਨ ਕੋਈ ਨਾ ਕੋਈ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ ਅਤੇ ਪੰਜਾਬ 'ਚ ਅਸ਼ਾਂਤੀ ਫੈਲਾਉਣ ਦੇ ਲਈ ਦੇਸ਼ ਤੋਂ ਬਾਹਰ ਬੈਠੇ ਕੁਝ ਲੋਕਾਂ ਵਲੋਂ ਪੰਜਾਬ 'ਚ ਰੈਫਰੈਂਡਮ 2020 ਦਾ ਹਵਾਲਾ ਦੇ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦੇ ਖਿਲਾਫ ਸ਼ਿਵ ਸੈਨਾ ਹਿੰਦੂ ਨੇ ਅੱਜ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਰੈਫਰੈਂਡਮ 2020 ਦੇ ਖਿਲਾਫ ਸ਼ਹਿਰ 'ਚ ਰੋਸ ਮਾਰਚ ਕੱਢਿਆ ਅਤੇ ਖਾਲਿਸਤਾਨ ਦਾ ਪੁਤਲਾ ਸਾੜ ਕੇ ਦੇਸ਼ ਵਿਰੋਧੀ ਤਾਕਤਾਂ ਨੂੰ ਉਕਸਾਇਆ ਕਿ ਪੰਜਾਬ ਦੇ ਲੋਕਾਂ ਨੂੰ ਅਮਨ ਸ਼ਾਂਤੀ ਚਾਹੀਦੀ ਹੈ ਨਾਂ ਕਿ ਉਨ੍ਹਾਂ ਵਲੋਂ ਫੈਲਾਈ ਜਾ ਰਹੀ ਦਹਿਸ਼ਤ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਿਵ ਸੈਨਾ ਹਿੰਦੂ ਦੇ ਰਾਸ਼ਟਰੀ ਕੌਰ ਕਮੇਟੀ ਦੇ ਚੇਅਰਮੈਨ ਨੇ ਦੱਸਿਆ ਕਿ 1984 ਦੇ ਕਾਲੇ ਦੌਰ 'ਚ ਕਈ ਲੋਕਾਂ ਨੇ ਆਪਣਿਆਂ ਨੂੰ ਖੋਹ ਲਿਆ ਸੀ। ਕਈ ਮਾਸੂਮ ਜਾਨਾਂ ਗਈਆਂ ਸਨ ਅਤੇ ਅੱਜ ਦੇਸ਼ ਦੇ ਬਾਹਰ ਬੈਠੇ ਮੁੱਠੀ ਭਰ ਲੋਕਾਂ ਵਲੋਂ ਪੰਜਾਬ 'ਚ ਰੈਫਰੈਂਡਮ 2020 ਦਾ ਹਵਾਲਾ ਦੇ ਕੇ ਪੰਜਾਬ ਦਾ ਮਾਹੌਲ ਖਰਾਬ ਕਰਕੇ 1984 ਦਾ ਦੌਰ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦਾ ਸ਼ਿਵ ਸੈਨਾ ਹਿੰਦੂ ਵਲੋਂ ਵਿਰੋਧ ਕੀਤਾ ਜਾਂਦਾ ਹੈ ਅਤੇ ਜਦੋਂ ਤੱਕ ਰੈਫਰੈਂਡਮ 2020 'ਤੇ ਪਾਬੰਦੀ ਨਹੀਂ ਲਗਾਈ ਜਾਂਦੀ ਉਸ ਸਮੇਂ ਤੱਕ ਉਨ੍ਹਾਂ ਦਾ ਵਿਰੋਧ ਜਾਰੀ ਰਹੇਗਾ।
ਲੁਧਿਆਣਾ : ਸਾਈਕਲ ਬਣਾਉਣ ਵਾਲੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ
NEXT STORY