ਜਲੰਧਰ (ਚੋਪੜਾ)— ਹਿੰਦੂ ਧਰਮ ਦੀ ਮਹਾਨ ਸਨਾਤਨ ਸੰਸਕ੍ਰਿਤੀ ਦਾ ਪ੍ਰਚਾਰ ਕਰਨ ਵਾਲੇ ਹਿੰਦੂ ਗ੍ਰੰਥਾਂ ਅਨੁਸਾਰ ਭਗਵਾਨ ਸ਼ਿਵ ਦੇ ਵੰਸ਼ਜ਼ ਜੰਗਮਾਂ ਨਾਲ ਮਾੜਾ ਵਤੀਰਾ ਕਰਨ ਵਾਲੇ ਪੁਲਸ ਕਰਮਚਾਰੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਐਤਵਾਰ ਇਸ ਘਟਨਾਕ੍ਰਮ ਦੇ ਵਿਰੋਧ 'ਚ ਵੱਡੀ ਗਿਣਤੀ 'ਚ ਜੰਗਮ ਬਾਬਿਆਂ, ਪੰਡਿਤ ਦੀਨਦਿਆਲ ਉਪਾਧਿਆਏ ਮੰਚ ਦੇ ਸੂਬਾ ਪ੍ਰਧਾਨ ਕਿਸ਼ਨ ਲਾਲ ਸ਼ਰਮਾ ਅਤੇ ਨੌਜਵਾਨ ਭਾਜਪਾ ਆਗੂ ਅਸ਼ੋਕ ਸਰੀਨ ਹਿੱਕੀ, ਹਰਦੀਪ ਰਾਜੂ, ਗੁਰਮੀਤ ਸਿੰਘ ਔਲਖ ਦੀ ਅਗਵਾਈ 'ਚ ਪੁਲਸ ਕਮਿਸ਼ਨਰ ਦਫਤਰ 'ਚ ਟੱਲੀਆਂ ਖੜਕਾ ਕੇ ਵਿਰੋਧ ਪ੍ਰਦਰਸ਼ਨ ਕੀਤਾ, ਜਿਸ ਦੇ ਬਾਅਦ ਉਨ੍ਹਾਂ ਨੇ ਡੀ. ਸੀ. ਪੀ. ਰਜਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਏ. ਡੀ. ਸੀ. ਪੀ.-1 ਮਨਦੀਪ ਸਿੰਘ, ਏ. ਸੀ. ਪੀ. ਸਤਿੰਦਰ ਚੱਢਾ, ਥਾਣਾ 2 ਦੇ ਐੱਸ. ਐੱਚ. ਓ. ਓਂਕਾਰ ਸਿੰਘ ਵੀ ਮੌਜੂਦ ਸਨ। ਕਿਸ਼ਨ ਲਾਲ ਸ਼ਰਮਾ ਅਤੇ ਅਸ਼ੋਕ ਸਰੀਨ ਨੇ ਡੀ. ਸੀ. ਪੀ. ਨੂੰ ਦੱਸਿਆ ਕਿ ਕਿਸ ਤਰ੍ਹਾਂ ਸ਼ਨੀਵਾਰ ਰਾਤ ਨੂੰ ਪਟੇਲ ਚੌਕ ਨੇੜੇ ਪੁਲਸ ਦੇ 7-8 ਮੁਲਾਜ਼ਮਾਂ ਨੇ ਜੰਗਮ ਬਾਬਿਆਂ ਨਾਲ ਮਾੜਾ ਵਤੀਰਾ ਕਰਦੇ ਹੋਏ ਉਨ੍ਹਾਂ ਦਾ ਪਵਿੱਤਰ ਚੋਲਾ ਜ਼ਬਰਦਸਤੀ ਉਤਰਵਾਇਆ। ਇਸ ਦੌਰਾਨ ਜੰਗਮ ਬਾਬਿਆਂ ਦੀ ਵੀਡੀਓ ਬਣਾ ਕੇ ਉਨ੍ਹਾਂ ਨੂੰ ਪੰਜਾਬ ਛੱਡਣ ਦੀ ਧਮਕੀ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਦੁਬਾਰਾ ਜੰਗਮ ਭੇਸ 'ਚ ਨਜ਼ਰ ਆਏ ਤਾਂ ਤਿੰਨ ਸਾਲ ਲਈ ਜੇਲ 'ਚ ਬੰਦ ਕਰ ਦਿੱਤਾ ਜਾਏਗਾ।
ਕਿਸ਼ਨ ਲਾਲ ਸ਼ਰਮਾ ਨੇ ਕਿਹਾ ਕਿ ਐਤਵਾਰ ਪੰਜਾਬ 'ਚ ਸਮਾਜ ਦੀ ਰੱਖਿਅਕ ਪੁਲਸ ਦੇ ਕੁਝ ਅਧਿਕਾਰੀ ਸਹੀ ਤਰ੍ਹਾਂ ਕੰਮ ਨਹੀਂ ਰਹੇ ਹਨ ਇਸ ਲਈ ਕਿਸੇ ਕੀਮਤ 'ਤੇ ਇਸ ਤਰ੍ਹਾਂ ਦਾ ਗੈਰ-ਜ਼ਿੰਮੇਵਾਰਾਨਾ ਕੰਮ ਕਰਨ ਵਾਲੇ ਕਿਸੇ ਵੀ ਆਦਮੀ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਅਸ਼ੋਕ ਸਰੀਨ ਨੇ ਕਿਹਾ ਕਿ ਪੰਜਾਬ ਪੁਲਸ ਸਮੱਗਲਰਾਂ, ਚੋਰਾਂ ਨੂੰ ਫੜਨ ਦੀ ਬਜਾਏ 100 ਕਰੋੜ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ ਹੈ ਜਿਸ ਨੂੰ ਲੈ ਕੇ ਸਮਾਜ 'ਚ ਭਾਰੀ ਰੋਸ ਹੈ। ਜੰਗਮ ਬਾਬਿਆਂ ਨੇ ਦੱਸਿਆ ਕਿ ਉਹ ਇਸ ਦੌਰਾਨ ਬੇਹੱਦ ਡਰੇ ਅਤੇ ਸਹਿਮ ਗਏ ਸਨ ਅਤੇ ਉਨ੍ਹਾਂ ਨੇ ਕਿਸ਼ਨ ਲਾਲ ਸ਼ਰਮਾ ਅਤੇ ਨੌਜਵਾਨ ਭਾਜਪਾ ਆਗੂ ਅਸ਼ੋਕ ਸਰੀਨ ਹਿੱਕੀ ਨਾਲ ਮਿਲ ਕੇ ਉਨ੍ਹਾਂ ਨੂੰ ਸਾਰੀ ਗੱਲ ਦੱਸੀ। ਜਿਸ ਦੇ ਬਾਅਦ ਇਨ੍ਹਾਂ ਆਗੂਆਂ ਨੇ ਪੁਲਸ ਕਮਿਸ਼ਨਰ ਅਤੇ ਡੀ. ਸੀ. ਪੀ. ਰਾਜਿੰਦਰ ਸਿੰਘ ਨੂੰ ਇਸ ਘਟਨਾ ਬਾਰੇ ਜਾਣਕਾਰੀ ਦੇ ਕੇ ਥਾਣਾ-2 'ਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ। ਪੀੜਤ ਜੰਗਮ ਬਾਬਿਆਂ ਦੀ ਸਾਰੀ ਦਾਸਤਾਨ ਸੁਣਨ ਦੇ ਬਾਅਦ ਡੀ. ਸੀ.ਪੀ. ਨੇ ਉਨ੍ਹਾਂ ਨੂੰ ਇਨਸਾਫ ਦੇਣ ਦਾ ਭਰੋਸਾ ਦਿੰਦੇ ਹੋਏ ਆਪਣੇ ਪੁਲਸ ਕਰਮਚਾਰੀਆਂ ਦੇ ਖਿਲਾਫ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਜਿਸ ਦੇ ਬਾਅਦ ਥਾਣਾ ਦੋ 'ਚ ਦੋਸ਼ੀ ਪੁਲਸ ਵਾਲਿਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ।
ਪੁਲਸ ਛਾਉਣੀ 'ਚ ਤਬਦੀਲ ਹੋਇਆ ਪੁਲਸ ਕਮਿਸ਼ਨਰ ਦਫਤਰ
ਜੰਗਮ ਬਾਬਿਆਂ ਵੱਲੋਂ ਪੁਲਸ ਅਧਿਕਾਰੀਆਂ ਦੇ ਖਿਲਾਫ ਰੋਸ ਜਤਾਉਂਦੇ ਦੀ ਖਬਰ ਲੱਗਦੇ ਹੀ ਪੁਲਸ ਕਮਿਸ਼ਨਰ ਦਫਤਰ 'ਚ ਕਈ ਥਾਣਿਆਂ ਦੀ ਪੁਲਸ ਨਾਲ ਭਾਰੀ ਪੁਲਸ ਬਲ ਤਾਇਨਾਤ ਕਰ ਦਿੱਤਾ ਪਰ ਬਾਬਿਆਂ ਨੇ ਵੀ ਹਰ ਹਰ ਮਹਾਦੇਵ, ਬਮ ਬਮ ਬੋਲੇ ਦੇ ਨਾਅਰੇ ਲਾਉਂਦੇ ਹੋਏ ਪੁਲਸ ਦੇ ਸਾਹਮਣੇ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ।
ਮੋਟਰਾਂ 'ਤੇ ਬਿੱਲ ਲਾ ਕੇ ਕੈਪਟਨ ਨੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਤੋਰੇ : ਮਾਨ
NEXT STORY