ਭਵਾਨੀਗੜ੍ਹ (ਵਿਕਾਸ/ਅੱਤਰੀ)—ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਐਤਵਾਰ ਨੂੰ ਆਪਣੇ ਸੰਸਦੀ ਕੋਟੇ 'ਚੋਂ ਦਿੱਤੀ 4 ਲੱਖ ਰੁਪਏ ਦੀ ਗ੍ਰਾਂਟ ਨਾਲ ਪਿੰਡ ਫੱਗੂਵਾਲਾ ਵਿਖੇ ਉਸਾਰੇ ਨਵੇਂ ਬੱਸ ਸਟੈਂਡ ਦਾ ਉਦਘਾਟਨ ਕੀਤਾ। ਇਸ ਮੌਕੇ ਮਾਨ ਨੇ ਪਿੰਡ ਵਿਚ ਵੱਖ-ਵੱਖ ਥਾਵਾਂ 'ਤੇ ਸੂਰਜੀ ਊਰਜਾ ਨਾਲ ਚੱਲਣ ਵਾਲੀਆਂ ਪੌਣੇ 4 ਲੱਖ ਰੁਪਏ ਦੀਆਂ ਸੋਲਰ ਲਾਈਟਾਂ ਦੇਣ ਦੇ ਨਾਲ ਪਿੰਡ ਵਿਚ ਪਾਣੀ ਵਾਲੀ ਟੈਂਕੀ ਤੇ ਮਨਰੇਗਾ ਭਵਨ ਦੀ ਉਸਾਰੀ ਦੀ ਪ੍ਰਵਾਨਗੀ ਵੀ ਦਿੱਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ। ਸਰਕਾਰ ਪੂਰਨ ਕਿਸਾਨੀ ਕਰਜ਼ਾ ਮੁਆਫ਼ ਕਰਨ ਦੀ ਬਜਾਏ ਖੇਤੀਬਾੜੀ ਮੋਟਰਾਂ 'ਤੇ ਬਿੱਲ ਲਾ ਕੇ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਕੰਗਾਲ ਹੋਏ ਕਿਸਾਨਾਂ ਨੂੰ ਖੁਦ ਹੀ ਖੁਦਕੁਸ਼ੀਆਂ ਦੇ ਰਾਹ ਤੋਰ ਰਹੀ ਹੈ। ਉਨ੍ਹਾਂ ਕਿਹਾ ਕਿ ਕੱਲ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਬਜਟ ਸੈਸ਼ਨ ਵਿਚ ਉਹ ਹਰੇਕ ਰਾਜਨੀਤਕ ਪਾਰਟੀ ਦੇ ਚੋਣ ਮੈਨੀਫੈਸਟੋ ਨੂੰ ਰਜਿਸਟਰਡ ਕਰਨ ਦੀ ਮੰਗ ਕਰਨਗੇ ਤਾਂ ਜੋ ਸੱਤਾ ਵਿਚ ਆਉਣ ਤੋਂ ਬਾਅਦ ਰਾਜਸੀ ਪਾਰਟੀਆਂ ਜਨਤਾ ਨਾਲ ਕੀਤੇ ਆਪਣੇ ਚੋਣ ਵਾਦਿਆਂ ਤੋਂ ਨਾ ਭੱਜ ਸਕਣ।
ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਹਲਕਾ ਪ੍ਰਧਾਨ ਦਿਨੇਸ਼ ਬਾਂਸਲ, ਹਰਪ੍ਰੀਤ ਬਾਜਵਾ, ਨਿਰਦੇਵ ਸਿੰਘ, ਹਰਭਜਨ ਹੈਪੀ ਤੋਂ ਇਲਾਵਾ ਸਰਪੰਚ ਅਰਵਿੰਦਰ ਕੌਰ, ਗੁਰਦੀਪ ਫੱਗੂਵਾਲਾ, ਜਗਤਾਰ ਸਿੰਘ ਰੋਸ਼ਨਵਾਲਾ ਆਦਿ ਹਾਜ਼ਰ ਸਨ।
ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਚਾਰ ਦਿਨਾਂ ਜੋੜ ਮੇਲਾ ਸੰਪੰਨ
NEXT STORY