ਬਟਾਲਾ/ਸ੍ਰੀ ਹਰਗੋਬਿੰਦਪੁਰ(ਬੇਰੀ, ਬੱਬੂ) - ਥਾਣਾ ਸ੍ਰੀ ਹਰਗੋਬਿੰਦਪੁਰ ਦੀ ਪੁਲਸ ਵੱਲੋਂ ਇਕ ਔਰਤ ਨਾਲ ਜ਼ਬਰ ਜਨਾਹ ਕਰਨ ਵਾਲੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਨ ਦਾ ਸਮਾਚਾਰ ਮਿਲਿਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਮੈਡਮ ਬਲਜੀਤ ਕੌਰ ਸਰਾਂ ਨੇ ਦੱਸਿਆ ਕਿ ਰਾਣੀ (ਕਾਲਪਨਿਕ ਨਾਮ) ਵਾਸੀ ਪਠਾਨਕੋਟ ਨੇ ਬਿਆਨਾਂ ਵਿਚ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਸੁਹਰੇ ਪਿੰਡ ਤੋਂ ਆਪਣੀ ਬੇਟੀ ਨਾਲ ਆਪਣੇ ਪੇਕੇ ਮਹੇਸ਼ ਡੋਗਰ (ਗੁਰਦਾਸਪੁਰ) ਆ ਰਹੀ ਸੀ, ਜਦੋਂ ਉਹ ਬੁਲਪੁਰ ਅੱਡੇ 'ਤੇ ਖੜੀ ਹੋ ਕੇ ਬੱਸ ਦੀ ਉਡੀਕ ਕਰ ਰਹੀ ਸੀ ਤਾਂ 10:30 ਵਜੇ ਸਵੇਰੇ ਪਤੀ ਸੰਤੋਸ਼ ਨਗਰ ਦੇ ਦੋ ਵਿਅਕਤੀਆਂ ਮਨਪ੍ਰੀਤ ਸਿੰਘ ਉਰਫ ਮਾਨਾ ਪੁੱਤਰ ਰਣਜੀਤ ਸਿੰਘ ਉਰਫ ਰਾਣਾ ਵਾਸੀ ਪੱਤੀ ਸੰਤੋਸ਼ ਨਗਰ ਅਤੇ ਸੋਨਾ ਪੁੱਤਰ ਨਿਰਮਲ ਸਿੰਘ ਵਾਸੀ ਸੰਤੋਸ਼ ਨਗਰ ਥਾਣਾ ਸੀ੍ਰ ਹਰਗੋਬਿੰਦਪੁਰ ਨੇ ਉਸਨੂੰ ਪਿੰਡ ਛੱਡ ਆਉਣ ਦੇ ਬਹਾਨੇ ਨਾਲ ਆਪਣੇ ਮੋਟਰਸਾਈਕਲ 'ਤੇ ਬਿਠਾ ਲਿਆ ਅਤੇ ਸ੍ਰੀ ਹਰਗੋਬਿੰਦਪੁਰ ਲੈ ਆਏ। ਰਾਣੀ ਨੇ ਅੱਗੇ ਦੱਸਿਆ ਕਿ ਉਕਤ ਵਿਅਕਤੀਆਂ ਵੱਲੋਂ ਉਸ ਨਾਲ ਪੂਰੀ ਰਾਤ ਜ਼ਬਰ ਜਨਾਹ ਕੀਤਾ ਅਤੇ ਸਵੇਰੇ ਉਸਦੇ ਪਰਸ ਵਿਚੋਂ 5 ਹਜ਼ਾਰ ਰੁਪਏ ਅਤੇ ਉਸਦਾ ਮੋਬਾਇਲ ਫੋਨ ਵੀ ਆਪਣੇ ਕੋਲ ਰੱਖ ਲਿਆ। ਥਾਣਾ ਮੁਖੀ ਮੈਡਮ ਬਲਜੀਤ ਕੌਰ ਸਰਾਂ ਨੇ ਦੱਸਿਆ ਕਿ ਥਾਣਾ ਸ੍ਰੀ ਹਰਗੋਬਿੰਦਪੁਰ ਵਿਖੇ ਉਕਤ ਦੋਵਾਂ ਵਿਅਕਤੀਆਂ ਦੇ ਵਿਰੁੱਧ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰਨ ਉਪਰੰਤ ਪੁਲਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ।
ਸ਼ਿਵ ਸੈਨਾ ਸਮਾਜਵਾਦੀ ਦੀ ਜਨ ਚੇਤਨਾ ਰੈਲੀ 'ਚ ਅੱਤਵਾਦ ਵਿਰੋਧੀ ਪ੍ਰਦਰਸ਼ਨ
NEXT STORY