ਲੁਧਿਆਣਾ (ਪੰਕਜ) : ਪੰਜਾਬ ਰੈਵੇਨਿਊ ਅਫਸਰ ਯੂਨੀਅਨ ਵਲੋਂ ਕੀਤੀ ਸਮੂਹਿਕ ਹੜਤਾਲ ਤੋਂ ਦੁਖੀ ਹੋ ਕੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਤੋਂ ਰਜਿਸਟ੍ਰੇਸ਼ਨ ਦਾ ਕੰਮ ਵਾਪਸ ਲੈ ਕੇ ਕਾਨੂੰਨਗੋ ਨੂੰ ਸੌਂਪਣ ਦੇ ਆਪਣੇ ਫੈਸਲੇ ਤੋਂ ਆਖਿਰਕਾਰ ਸਰਕਾਰ ਨੇ ਪੈਰ ਪਿੱਛੇ ਖਿੱਚ ਲਏ ਹਨ ਅਤੇ ਇਕ ਵਾਰ ਫਿਰ ਇਸ ਦੀ ਜ਼ਿੰਮੇਵਾਰੀ ਨਾਇਬ ਤਹਿਸੀਲਦਾਰਾਂ ਨੂੰ ਸੌਂਪਦੇ ਹੋਏ ਟ੍ਰਾਂਸਫਰ ਲਿਸਟ ਜਾਰੀ ਕਰ ਦਿੱਤੀ ਹੈ। ਦੱਸ ਦੇਈਏ ਕਿ ਲੁਧਿਆਣਾ ਦੀ ਪੱਛਮੀ ਤਹਿਸੀਲ ’ਚ ਇਕ ਐੱਨ. ਆਰ. ਆਈ. ਦੀ ਜ਼ਮੀਨ ਦੀ ਰਜਿਸਟਰੀ ਫਰਜ਼ੀ ਵਿਅਕਤੀ ਨੂੰ ਖੜ੍ਹਾ ਕਰ ਕੇ ਕਰਵਾਉਣ ਦੇ ਮਾਮਲੇ ’ਚ ਵਿਜੀਲੈਂਸ ਵਲੋਂ ਤਹਿਸੀਲਦਾਰ ਅਤੇ ਆਰ. ਸੀ. ਸਮੇਤ ਹੋਰਨਾਂ ’ਤੇ ਦਰਜ ਕੀਤੀ ਐੱਫ. ਆਈ. ਆਰ. ਖਿਲਾਫ ਇਕਜੁੱਟ ਹੋਈ ਪੰਜਾਬ ਰੈਵੇਨਿਊ ਅਫਸਰ ਵਲੋਂ ਰੋਸ ਸਵਰੂਪ ਸਮੂਹਿਕ ਤੌਰ ’ਤੇ ਛੁੱਟੀ ਲੈਂਦੇ ਹੋਏ ਰਜਿਸਟ੍ਰੇਸ਼ਨ ਦਾ ਕੰਮ ਛੱਡਣ ਦੀ ਘੋਸ਼ਣਾ ਕੀਤੀ ਗਈ ਸੀ।
ਇਹ ਵੀ ਪੜ੍ਹੋ : ਪੰਜਾਬ ਵਿਚ ਇਕ ਹੋਰ ਛੁੱਟੀ ਦਾ ਐਲਾਨ, ਇਸ ਦਿਨ ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
ਯੂਨੀਅਨ ਦੇ ਇਸ ਫੈਸਲੇ ’ਤੇ ਸਖ਼ਤ ਰੁਖ ਅਪਣਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਨਾ ਸਿਰਫ ਰਜਿਸਟ੍ਰੇਸ਼ਨ ਦਾ ਕੰਮ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਤੋਂ ਵਾਪਸ ਲੈਣ ਸਮੇਤ ਯੂਨੀਅਨ ਨੂੰ ਤੁਰੰਤ ਕੰਮ ’ਤੇ ਵਾਪਸ ਪਰਤਣ ਜਾਂ ਸਖ਼ਤ ਐਕਸ਼ਨ ਭੁਗਤਣ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਹਾਲਾਂਕਿ ਯੂਨੀਅਨ ਦੇ ਜ਼ਿਆਦਾਤਰ ਮੈਂਬਰ ਵਾਪਸ ਕੰਮ ’ਤੇ ਪਰਤ ਆਏ ਸਨ ਅਤੇ ਜੋ ਨਹੀਂ ਪਰਤੇ ਸਰਕਾਰ ਨੇ ਉਨ੍ਹਾਂ ਖਿਲਾਫ ਐਕਸ਼ਨ ਲਿਆ ਸੀ, ਜਿਸ ਤੋਂ ਬਾਅਦ ਸਬ-ਰਜਿਸਟ੍ਰਾਰ ਦਫਤਰਾਂ ’ਚ ਰਜਿਸਟ੍ਰੇਸ਼ਨ ਦੀ ਕਮਾਨ ਜ਼ਿਲ੍ਹੇ ਵਿਚ ਤਾਇਨਾਤ ਕਾਨੂੰਨਗੋ ਅਤੇ ਦਫਤਰੀ ਸਟਾਫ ਦੇ ਹਵਾਲੇ ਕਰ ਦਿੱਤੀ ਗਈ ਸੀ। ਕਈ ਮਹੀਨਿਆਂ ਤੱਕ ਕਾਨੂੰਨਗੋ ਹੀ ਤਹਿਸੀਲਾਂ ’ਚ ਰਜਿਸਟ੍ਰੇਸ਼ਨ ਦਾ ਕੰਮ ਕਰ ਰਹੇ ਸਨ ਪਰ ਹੁਣ ਸਰਕਾਰ ਨੇ ਮੁੜ ਰਜਿਸਟ੍ਰੇਸ਼ਨ ਦੀ ਜ਼ਿਆਦਾਤਰ ਜ਼ਿੰਮੇਵਾਰੀ ਨਾਇਬ ਤਹਿਸੀਲਦਾਰਾਂ ਨੂੰ ਸੌਂਪਦੇ ਹੋਏ ਨਵੀਂ ਟ੍ਰਾਂਸਫਰ ਲਿਸਟ ਜਾਰੀ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ : ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਬੁਰੀ ਖ਼ਬਰ, ਹੁਣ ਖੜ੍ਹੀ ਹੋਈ ਨਵੀਂ ਮੁਸੀਬਤ
ਟ੍ਰਾਂਸਫਰ ਲਿਸਟ ’ਚ ਕਿਸ ਨੂੰ ਕਿਥੇ ਲਗਾਇਆ
ਸਰਕਾਰ ਵਲੋਂ ਜਾਰੀ ਟ੍ਰਾਂਸਫਰ ਲਿਸਟ ’ਚ ਨਾਇਬ ਤਹਿਸੀਲਦਾਰ ਅੰਗਰੇਜ਼ ਸਿੰਘ ਨੂੰ ਲੁਧਿਆਣਾ ਈਸਟ, ਅੰਕੁਸ਼ ਸਿੰਘ ਨੂੰ ਜੁਆਇੰਟ ਸਬ-ਰਜਿਸਟਰਾਰ ਪੂਰਬੀ, ਅਸ਼ਪ੍ਰੀਤ ਕੌਰ ਨੂੰ ਜੁਆਇੰਟ ਸਬ-ਰਜਿਸਟਰਾਰ ਪੂਰਬੀ-2, ਹਰਪ੍ਰੀਤ ਕੌਰ ਨੂੰ ਨਾਇਬ ਤਹਿਸੀਲਦਾਰ ਵੈਸਟ, ਜਸਮਿੰਦਰ ਸਿੰਘ ਨੂੰ ਜੁਆਇੰਟ ਸਬ ਰਜਿਸਟਰਾਰ ਪੱਛਮੀ-1, ਕਮਲਪ੍ਰੀਤ ਸਿੰਘ ਜੁਆਇੰਟ ਸਬ ਰਜਿਸਟਰਾਰ ਵੈਸਟ-2, ਕਿਰਣਦੀਪ ਕੌਰ ਨੂੰ ਨਾਇਬ ਤਹਿਸੀਲਦਾਰ ਕੇਂਦਰੀ, ਕੁਲਵੀਰ ਸਿੰਘ ਨੂੰ ਜੁਆਇੰਟ ਸਬ-ਰਜਿਸਟਰਾਰ ਕੇਂਦਰੀ-1, ਮਨਦੀਪ ਸੈਣੀ ਜੁਆਇੰਟ ਸਬ-ਰਜਿਸਟਰਾਰ ਕੇਂਦਰੀ-2, ਮਨਪ੍ਰੀਤ ਸਿੰਘ ਨਾਇਬ ਤਹਿਸੀਲਦਾਰ ਖੰਨਾ, ਪੁਸ਼ਪਿੰਦਰ ਸਿੰਘ ਨਾਇਬ ਤਹਿਸੀਲਦਾਰ ਜਗਰਾਓਂ, ਰੁਪਿੰਦਰ ਕੌਰ ਨਾਇਬ ਤਹਿਸੀਲਦਾਰ ਰਾਏਕੋਟ, ਉਦਿਤ ਵੋਹਰਾ ਨਾਇਬ ਤਹਿਸੀਲਦਾਰ ਸਾਹਨੇਵਾਲ-1, ਾਂਮ੍ਰਿਤਪਾਲ ਕੌਰ ਨਾਇਬ ਤਹਿਸੀਲਦਾਰ ਸਮਰਾਲਾ, ਗੁਰਪ੍ਰੀਤ ਸਿੰਘ ਨਾਇਬ ਤਹਿਸੀਲਦਾਰ ਪਾਇਲ, ਹਰਕੀਰਤ ਸਿੰਘ ਨਾਇਬ ਤਹਿਸੀਲਦਾਰ ਸਾਹਨੇਵਾਲ-2, ਕਰਮਜੀਤ ਸਿੰਘ ਨਾਇਬ ਤਹਿਸੀਲਦਾਰ ਮੁੱਲਾਂਪੁਰ ਦਾਖਾ, ਮਨਮੋਹਨ ਸਿੰਘ ਨਾਇਬ ਤਹਿਸੀਲਦਾਰ ਕੂਮ ਕਲਾਂ, ਰਾਜੇਸ਼ ਆਹੂਜਾ ਨਾਇਬ ਤਹਿਸੀਲਦਾਰ ਮਾਛੀਵਾੜਾ, ਸੀਮਾ ਸ਼ਰਮਾ ਨਾਇਬ ਤਹਿਸੀਲਦਾਰ ਡੇਹਲੋਂ, ਸੁਖਵਿੰਦਰ ਸਿੰਘ ਨਾਇਬ ਤਹਿਸੀਲਦਾਰ ਸਿੱਧਵਾਂ ਬੇਟ, ਲੁਧਿਆਣਾ ਨਿਯੁਕਤ ਕੀਤਾ ਗਿਆ ਹੈ। ਸਭ ਤੋਂ ਅਹਿਮ ਗੱਲ ਇਸੇ ਲਿਸਟ ਦੇ ਨਾਲ ਸਰਕਾਰ ਵਲੋਂ ਤਹਿਸੀਲਦਾਰਾਂ ਦੀ ਵੀ ਲਿਸਟ ਕੱਢੀ ਗਈ ਹੈ। ਜੇਕਰ ਲੁਧਿਆਣਾ ਦੀ ਗੱਲ ਕਰੀਏ ਤਾਂ ਕਿਸੇ ਵੀ ਤਹਿਸੀਲਦਾਰ ਨੂੰ ਰਜਿਸਟ੍ਰੇਸ਼ਨ ਦੀ ਪਾਵਰ ਨਾ ਦਿੰਦੇ ਹੋਏ ਮੁੱਖ ਤੌਰ ’ਤੇ ਨਾਇਬ ਤਹਿਸੀਲਦਾਰਾਂ ਨੂੰ ਹੀ ਇਸ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਇਹ ਵੀ ਪੜ੍ਹੋ : ਇਸ ਨੂੰ ਕਹਿੰਦੇ ਕਿਸਮਤ ਪਲਟਣੀ, ਰਾਤੋ-ਰਾਤ ਲੱਖਪਤੀ ਬਣ ਗਿਆ ਬਿਜਲੀ ਵਾਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਹਿਲਗਾਮ ਹਮਲੇ ਦਾ ਪੰਜਾਬ 'ਚ ਅਸਰ, 12 ਹਜ਼ਾਰ ਦੇ ਕਰੀਬ ਟੈਕਸੀ ਬੁਕਿੰਗਾਂ ਰੱਦ
NEXT STORY