ਲੁਧਿਆਣਾ (ਗੌਤਮ)- ਪੰਜਾਬ 'ਚ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਲੁਧਿਆਣਾ ਦੇ ਥਾਣਾ ਡਵੀਜ਼ਨ ਨੰ.3 ਦੇ ਇਲਾਕੇ ਵਿਚ ਹਬੀਬ ਰੋਡ ਵਿਖੇ ਮਾਂ-ਬਾਪ ਨੇ ਆਪਣੇ ਬੇਟੇ ਨੂੰ ਭੈਣ ਨਾਲ ਗਾਲੀ ਗਲੋਚ ਕਰਨ ਤੋਂ ਰੋਕਿਆ ਤਾਂ ਗੁੱਸੇ ਵਿਚ ਆਏ ਨੌਜਵਾਨ ਨੇ ਮਾਂ-ਬਾਪ ’ਤੇ ਹਮਲਾ ਕਰ ਦਿੱਤਾ।
ਇਸ ਮਗਰੋਂ ਨੌਜਵਾਨ ਨੇ ਆਪਣੀ ਪਤਨੀ ਦੇ ਨਾਲ ਮਿਲ ਕੇ ਮਾਂ-ਬਾਪ ਦੀ ਜੰਮ ਕੇ ਕੁੱਟਮਾਰ ਕੀਤੀ। ਆਂਢ-ਗੁਆਂਢ ਦੇ ਲੋਕਾਂ ਨੇ ਵਿਚ ਬਚਾਅ ਕਰਦੇ ਹੋਏ ਮਾਂ-ਬਾਪ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ। ਉਨ੍ਹਾਂ ਦੀ ਪਛਾਣ ਰਾਜੇਸ਼ਵਰੀ ਅਤੇ ਉਸ ਦੇ ਪਤੀ ਸੁਸ਼ੀਲ ਵਜੋਂ ਕੀਤੀ। ਥਾਣਾ ਡਵੀਜ਼ਨ ਨੰ.3 ਦੀ ਪੁਲਸ ਨੇ ਜਾਂਚ ਕਰਕੇ ਜ਼ਖਮੀ ਹੋਈ ਰਾਜੇਸ਼ਵਰੀ ਦੇ ਬਿਆਨ ‘ਤੇ ਵਿਨੇ ਅਤੇ ਉਸ ਦੀ ਪਤਨੀ ਰੋਜ਼ਮੈਰੀ ਦੇ ਖਿਲਾਫ਼ ਕੇਸ ਦਰਜ ਕਰ ਲਿਆ।
ਇਹ ਵੀ ਪੜ੍ਹੋ- ਵਿਆਹ ਤੋਂ ਪਹਿਲਾਂ ਹੀ 'ਗ਼ਾਇਬ' ਹੋ ਗਿਆ ਮੁੰਡਾ, ਹੱਥ 'ਚ ਫੋਟੋ ਫੜ ਰੋਂਦੀ ਮਾਂ ਦਾ ਨਹੀਂ ਦੇਖ ਹੁੰਦਾ ਹਾਲ
ਪੁਲਸ ਨੂੰ ਦਿੱਤੇ ਬਿਆਨ ਵਿਚ ਰਾਜੇਸ਼ਵਰੀ ਨੇ ਦੱਸਿਆ ਕਿ ਉਹ ਆਪਣੇ ਪਤੀ ਸੁਸ਼ੀਲ ਦੇ ਨਾਲ ਘਰ ਵਿਚ ਮੌਜੂਦ ਸੀ ਅਤੇ ਰਸੋਈ ਵਿਚ ਕੰਮ ਕਰ ਰਹੀ ਸੀ ਤਾਂ ਉਸ ਦਾ ਬੇਟਾ ਵਿਨੇ ਅਤੇ ਉਸ ਦੀ ਪਤਨੀ ਰੋਜ਼ਮੈਰੀ ਉਸ ਦੀ ਬੇਟੀ ਨਿਤਿਕਾ ਨੂੰ ਗੰਦੀਆਂ ਗਾਲਾਂ ਕੱਢ ਰਹੀ ਸੀ। ਜਦੋਂ ਉਨ੍ਹਾਂ ਨੇ ਦੋਵਾਂ ਨੂੰ ਗਾਲੀ ਗਲੋਚ ਕਰਨ ਤੋਂ ਰੋਕਿਆ ਤਾਂ ਦੋਵਾਂ ਨੇ ਉਸ ਦੇ ਅਤੇ ਉਸ ਦੇ ਪਤੀ ’ਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਦੋਵਾਂ ਨੇ ਕੁੱਟਮਾਰ ਕੀਤੀ ਅਤੇ ਉਸ ਨੂੰ ਵਾਲਾਂ ਤੋਂ ਫੜ ਕੇ ਘੜੀਸਣਾ ਸ਼ੁਰੂ ਕਰ ਦਿੱਤਾ। ਜਦੋਂ ਉਹ ਆਪਣੀ ਮਦਦ ਲਈ ਚੀਕੀ ਤਾਂ ਆਂਢ-ਗੁਆਂਢ ਦੇ ਲੋਕਾਂ ਨੇ ਬਚਾਅ ਕੀਤਾ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਿਆਹ ਤੋਂ ਪਹਿਲਾਂ ਹੀ 'ਗ਼ਾਇਬ' ਹੋ ਗਿਆ ਮੁੰਡਾ, ਹੱਥ 'ਚ ਫੋਟੋ ਫੜ ਰੋਂਦੀ ਮਾਂ ਦਾ ਨਹੀਂ ਦੇਖ ਹੁੰਦਾ ਹਾਲ
NEXT STORY