ਜਗਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਦੁਨੀਆ ਭਰ ਵਿਚੋਂ ਜਿੱਥੇ ਕੋਰੋਨਾ ਵਾਇਰਸ ਦੇ ਕਹਿਰ ਦੀਆਂ ਮੰਦਭਾਗੀਆ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਉੱਥੇ ਹੀ ਦੇਸ਼ ਦੇ ਕੁਝ ਜ਼ਿਲਿਆਂ ਵਿਚੋਂ ਇਸ ਵਾਇਰਸ ਦੇ ਨਾ ਫੈਲਣ ਸਬੰਧੀ ਚੰਗੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਭਾਰਤ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਅੱਜ ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਕਿ ਲੋਕ, ਸਰਕਾਰ ਅਤੇ ਸਿਹਤ ਵਿਭਾਗ ਦੀ ਚੌਕਸੀ ਦੇ ਸਦਕਾ ਦੇਸ਼ ਦੇ ਕਈ ਜ਼ਿਲ੍ਹਿਆਂ ਨੇ ਪਿਛਲੇ 14 ਦਿਨਾਂ ਤੋਂ ਕੋਰੋਨਾ ਖਿਲਾਫ ਫਤਿਹ ਹਾਸਲ ਕਰ ਲਈ ਹੈ। ਜਾਣਕਾਰੀ ਵਿਚ ਦੱਸਿਆ ਗਿਆ ਕਿ ਦੇਸ਼ ਭਰ ਦੇ 15 ਸੂਬਿਆਂ ਦੇ 25 ਜ਼ਿਲਿਆਂ ਵਿਚੋਂ ਪਿਛਲੇ 14 ਦਿਨ ਤੋਂ ਕੋਰੋਨਾ ਵਾਇਰਸ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ।
ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਹਾਰਾਸ਼ਟਰ, ਛੱਤੀਸਗੜ, ਕਰਨਾਟਕ, ਗੋਆ, ਕੇਰਲ, ਮਣੀਪੁਰ, ਜੰਮੂ-ਕਸ਼ਮੀਰ, ਮਿਜੋਰਮ, ਪੁਡੂਚੇਰੀ, ਪੰਜਾਬ, ਬਿਹਾਰ, ਰਾਜਸਥਾਨ, ਹਰਿਆਣਾ, ਉਤਰਾਖੰਡ ਅਤੇ ਤੇਲੰਗਾਨਾ ਦੇਸ਼ ਦੇ 25 ਜ਼ਿਲੇ ਅਜਿਹੇ ਹਨ, ਜਿੰਨ੍ਹਾਂ ਵਿੱਚੋਂ ਪਿਛਲੇ 14 ਦਿਨਾਂ ਤੋਂ ਕੋਈ ਕੋਰੋਨਾ ਪਾਜਿਟਿਵ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ। ਇਸ ਤੋਂ ਪਹਿਲਾਂ ਇਨ੍ਹਾਂ ਜ਼ਿਲ੍ਹਿਆਂ ਵਿੱਚ ਕੋਰੋਨਾ ਦੀ ਪਾਜਟਿਵ ਮਰੀਜਾਂ ਦੇ ਮਾਮਲੇ ਵੱਡੀ ਗਿਣਤੀ ਵਿਚ ਸਾਹਮਣੇ ਆਏ ਸਨ। ਇਸੇ ਦੇ ਚਲਦਿਆਂ ਸਰਕਾਰ ਅਤੇ ਸਿਹਤ ਵਿਭਾਗ ਨੇ ਕਾਫੀ ਚੌਕਸੀ ਵਰਤੀ ਅਤੇ ਕੁਆਰਟੀਨ ਦਾ ਪਾਲਣ ਹਰ ਕਿਸੇ ਲਈ ਲਾਜ਼ਮੀ ਕੀਤਾ ਗਿਆ।
ਕੋਰੋਨਾ ਖਿਲਾਫ ਜੰਗ ਜਿੱਤਣ ਵਾਲੇ ਇਨ੍ਹਾਂ ਜਿਲ੍ਹਿਆਂ ਵਿਚ ਇਕ ਜ਼ਿਲ੍ਹਾ ਪੰਜਾਬ ਦਾ ਵੀ ਹੈ। ਇਹ ਜ਼ਿਲ੍ਹਾ ਐੱਸ. ਬੀ. ਐੱਸ ਨਗਰ (ਨਵਾ ਸ਼ਹਿਰ) ਹੈ। ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਨਵਾਂਸ਼ਹਿਰ ਦੇ ਪਿੰਡ ਪਠਲਾਵਾ ਤੋਂ ਹੀ ਸ਼ੁਰੂ ਹੋਇਆ ਸੀ, ਜਿਸ ਤੋਂ ਬਾਅਦ 1 ਵਿਅਕਤੀ ਦੀ ਮੌਤ ਅਤੇ 18 ਮਰੀਜ਼ ਪਾਜ਼ੇਟਿਵ ਪਾਏ ਗਏ ਸਨ। ਇਸ ਸਭ ਤੋਂ ਬਾਅਦ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਵਰਤੀ ਚੌਕਸੀ ਵਰਤੀ ਗਈ ਅਤੇ ਇਸ ਜਿਲ੍ਹੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਸੀ। ਰਿਪੋਰਟ ਮੁਤਾਬਕ ਇੱਥੇ ਪਿਛਲੇ 14-15 ਦਿਨ ਤੋਂ ਕੋਈ ਹੋਰ ਪਾਜ਼ੇਟਿਵ ਸਾਹਮਣੇ ਨਹੀਂ ਆਇਆ। ਇਸ ਦੇ ਨਾਲ-ਨਾਲ ਇਲਾਜ ਅਧੀਨ 18 'ਚੋਂ 10 ਮਰੀਜ਼ ਠੀਕ ਹੋ ਕੇ ਘਰ ਵੀ ਜਾ ਚੁੱਕੇ ਹਨ। ਇਨ੍ਹਾਂ ਵਿਚੋਂ ਦੂਜੇ 3 ਮਰੀਜ਼ ਵੀ ਸਿਹਤਯਾਬ ਹੋਣ ਵੱਲ ਵੱਧ ਰਹੇ ਹਨ। ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਜਾਣਕਾਰੀ ਦਿੰਦੇ ਇਹ ਵੀ ਦੱਸਿਆ ਕਿ ਬੀਤੀ 22 ਮਾਰਚ ਤੋਂ ਬਾਅਦ ਦੇਸ਼ ਭਰ ਵਿਚ ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਵੀ ਵੱਡਾ ਵਾਧਾ ਹੋਇਆ ਹੈ ਅਤੇ 857 ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਹਨ।
ਪਿਛਲੇ ਤਿੰਨ ਦਿਨਾਂ ਤੋਂ ਸਮੁੱਚੀ ਦੁਨੀਆਂ ਵਿਚ ਘਟਿਆ ਕੋਰੋਨਾ ਦਾ ਕਹਿਰ
ਇਸ ਦੇ ਨਾਲ ਗੱਲ ਦੁਨੀਆ ਭਰ ਵਿਚ ਫੈਲੇ ਕੋਰੋਨਾ ਵਾਇਰਸ ਦੀ ਕਰੀਏ ਤਾਂ ਪਿਛਲੇ ਤਿੰਨ-ਚਾਰ ਦਿਨਾਂ ਤੋਂ ਕੋਰੋਨਾ ਵਾਇਰਸ ਦਾ ਕਹਿਰ ਇਕ ਵਾਰ ਫਿਰ ਮੱਠਾ ਪਿਆ ਹੈ। ਵੈਬਸਾਈਟ ਵਰਡਓਮੀਟਰ ਦੇ ਅੰਕੜਿਆਂ ਮੁਤਾਬਕ ਬੀਤੀ 9 ਅਪਰੈਲ ਨੂੰ ਕੋਰੋਨਾ ਵਾਇਰਸ ਕਾਰਨ ਜਿੱਥੇ 7234 ਲੋਕਾਂ ਦੀ ਮੌਤ ਹੋਈ ਸੀ। ਉੱਥੇ ਹੀ 10 ਅਪ੍ਰੈਲ ਨੂੰ ਮੌਤਾਂ ਦੀ ਗਿਣਤੀ ਘਟ ਕੇ ਇਹ ਸੰਖਿਆ 6973 ਰਹਿ ਗਈ ਸੀ। ਇਸੇ ਤਰਾਂ ਘਟਦੇ ਹੋਏ 11 ਅਪ੍ਰੈਲ ਨੂੰ 6092 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ। 12 ਅਪਰੈਲ ਇਹ ਗਿਣਤੀ ਹੋਰ ਵੀ ਘੱਟ ਗਈ ਅਤੇ ਮੌਤਾਂ ਦੀ ਗਿਣਤੀ 5417 ਰਹਿ ਗਈ ਸੀ। ਇਸੇ ਤਰ੍ਹਾਂ ਦੁਨੀਆ ਭਰ ਵਿਚ ਵੀ ਪਿਛਲੇ 3 ਦਿਨ ਤੋਂ ਕੋਰੋਨਾ ਵਾਇਰਸ ਦੇ ਨਵੇ ਮਾਮਲੇ ਸਾਹਮਣੇ ਆਉਣ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ-ਨਾਲ ਦੁਨੀਆ ਭਰ ਵਿਚ 4 ਲੱਖ ਤੋਂ ਵਧੇਰੇ ਲੋਕ ਇਸ ਬੀਮਾਰੀ ’ਤੇ ਫਤਿਹ ਪ੍ਰਾਪਤ ਕਰ ਕੇ ਹਸਪਤਾਲ ਤੋਂ ਘਰ ਜਾ ਚੁੱਕੇ ਹਨ।
ਦੁਨੀਆ ਭਰ ਵਿਚ ਪਿਛਲੇ ਤਿੰਨ ਦਿਨਾਂ ਦੌਰਾਨ ਹੋਈਆਂ ਮੌਤਾਂ ਦਾ ਅੰਕੜਾ
ਏ.ਸੀ.ਪੀ. ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਸਬਜ਼ੀ ਮੰਡੀ ਦੇ ਆੜ੍ਹਤੀਆਂ 'ਚ ਘਬਰਾਹਟ
NEXT STORY