ਮੋਗਾ (ਆਜ਼ਾਦ) : ਬੀਤੀ ਤੜਕਸਾਰ ਧਾਰਮਿਕ ਸਥਾਨ ’ਤੇ ਮੱਥਾ ਟੇਕ ਕੇ ਜਾ ਰਹੇ ਮੋਟਰ ਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋਣ ਦਾ ਪਤਾ ਲੱਗਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਥਾਣਾ ਸਮਾਲਸਰ ਦੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਰਨ ਕੁਮਾਰ (17), ਵਿਸ਼ਾਲ ਕੁਮਾਰ (21) ਗਰੀਨ ਐਵੇਨਿਊ ਬਠਿੰਡਾ ਆਪਣੇ ਮੋਟਰਸਾਈਕਲ ’ਤੇ ਮੱਥਾ ਟੇਕਣ ਲਈ ਵੀਰਵਾਰ ਹੋਣ ਕਾਰਣ ਧਾਰਮਿਕ ਸਥਾਨ ’ਤੇ ਆਏ ਸਨ, ਜਦ ਉਹ ਵਾਪਸ ਜਾ ਰਹੇ ਸੀ ਤਾਂ ਸਮਾਲਸਰ ਦੇ ਕੋਲ ਇਕ ਅਣਪਛਾਤੇ ਵ੍ਹੀਕਲ ਚਾਲਕ ਨੇ ਉਨ੍ਹਾਂ ਨੂੰ ਟੱਕਰ ਮਾਰੀ।
ਇਸ ਹਾਦਸੇ ਵਿਚ ਦੋਨੋਂ ਨੌਜਵਾਨਾਂ ਦੀ ਮੌਤ ਹੋ ਗਈ। ਇਸ ਸਬੰਧ ਵਿਚ ਸਮਾਲਸਰ ਪੁਲਸ ਵਲੋਂ ਰਾਮਵੀਰ ਸਿੰਘ ਨਿਵਾਸੀ ਗਰੀਨ ਐਵੀਨਿਊ ਬਠਿੰਡਾ ਦੇ ਬਿਆਨਾਂ ’ਤੇ ਅਣਪਛਾਤੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਹ ਅਣਪਛਾਤੇ ਵ੍ਹੀਕਲ ਚਾਲਕ ਦੀ ਪਛਾਣ ਕਰਨ ਦਾ ਯਤਨ ਕਰ ਰਹੇ ਹਾਂ ਅਤੇ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੈਜ਼ ਨੂੰ ਖੰਗਾਲ ਰਹੇ ਹਾਂ ਅਤੇ ਦੋਨੋਂ ਲਾਸ਼ਾਂ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਵਾਰਿਸਾਂ ਨੂੰ ਸੌਂਪ ਦਿੱਤਾ ਜਾਵੇਗਾ।
ਆਮ ਆਦਮੀ ਕਲੀਨਿਕਾਂ ਨੇ ਘਟਾਇਆ ਸਰਕਾਰੀ ਹਸਪਤਾਲਾਂ ਦਾ ਬੋਝ, ਨੇੜੇ ਮਿਲ ਰਹੀਆਂ ਸਹੂਲਤਾਂ
NEXT STORY