ਖਰੜ, (ਸ਼ਸ਼ੀ, ਰਣਬੀਰ, ਅਮਰਦੀਪ)— ਖਰੜ ਦੀ ਇਕ 29 ਸਾਲਾ ਔਰਤ ਜਿਸ ਨੂੰ ਕੋਰੋਨਾ ਤੋਂ ਪੀੜਤ ਹੋਣ ਦੇ ਸ਼ੱਕ ਅਧੀਨ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਦੇ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਹ ਇਸ ਬੀਮਾਰੀ ਤੋਂ ਪੀੜਤ ਨਹੀਂ ਪਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਸ ਬੀਮਾਰੀ ਦੇ ਖਰੜ ਦੇ ਨੋਡਲ ਅਫਸਰ ਡਾ. ਇਸ਼ਾਨ ਸ਼ਰਮਾ ਨੇ ਦੱਸਿਆ ਕਿ ਪੀ. ਜੀ. ਆਈ. ਤੋਂ ਇਸ ਪੀੜਤ ਔਰਤ ਦੇ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਉਣ ਉਪਰੰਤ ਉਸ ਨੂੰ ਸਿਵਲ ਹਸਪਤਾਲ ਖਰੜ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਔਰਤ ਜੋ ਇਕ ਬੱਚੇ ਦੀ ਮਾਂ ਵੀ ਹੈ ਸਿੰਗਾਪੁਰ ਤੋਂ ਫਰਵਰੀ 26 ਨੂੰ ਵਾਪਸ ਆਈ ਸੀ, ਜਦੋਂ ਉਹ ਸਿਵਲ ਹਸਪਤਾਲ ਖਰੜ ਵਿਖੇ ਬੁਖਾਰ ਤੇ ਖਾਂਸੀ ਤੋਂ ਪੀੜਤ ਹੋਣ 'ਤੇ ਪਹੁੰਚੀ ਤਾਂ ਉਸ ਨੂੰ ਕੋਰੋਨਾ ਵਾਇਰਸ ਤੋਂ ਪੀੜਤ ਹੋਣ 'ਤੇ ਸ਼ੱਕ ਉਪਰੰਤ ਹਸਪਤਾਲ ਵਿਖੇ ਆਈਸੋਲੇਸ਼ਨ ਵਾਰਡ 'ਚ ਦਾਖਲ ਕਰਵਾ ਦਿੱਤਾ ਗਿਆ। ਉਸ ਦੇ ਸੈਂਪਲ ਨੂੰ ਲੈ ਕੇ ਪੀ. ਜੀ. ਆਈ. ਜਾਂਚ ਲਈ ਭੇਜੇ ਸਨ। ਜ਼ਿਕਰਯੋਗ ਹੈ ਕਿ ਇਸ ਔਰਤ ਨੂੰ ਕੋਰੋਨਾ ਵਾਇਰਸ ਤੋਂ ਕੋਈ ਬੀਮਾਰੀ ਨਾ ਹੋਣ ਕਾਰਨ ਇੱਥੋਂ ਦੇ ਲੋਕਾਂ ਅਤੇ ਸਿਹਤ ਵਿਭਾਗ ਨੇ ਸੁੱਖ ਦਾ ਸਾਹ ਲਿਆ ਹੈ।
ਕੋਰੋਨਾ ਦੇ ਵਧਦੇ ਖਤਰੇ ਨੂੰ ਦੇਖਦੇ ਕੈਪਟਨ ਨੂੰ ਮਿਲੇ ਜਾਖੜ, ਕੀਤੀ ਇਹ ਵੱਡੀ ਮੰਗ
NEXT STORY