ਰਾਜਾਸਾਂਸੀ, (ਨਿਰਵੈਲ)- ਕਸਬਾ ਰਾਜਾਸਾਂਸੀ ਤੋਂ 'ਜਗ ਬਾਣੀ' ਦੇ ਪ੍ਰਤੀਨਿਧੀ ਗੁਲਜ਼ਾਰ ਸਿੰਘ ਭੱਟੀ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਭੱਟੀ ਬੀਤੇ ਕੱਲ ਮੋਟਰਸਾਈਕਲ 'ਤੇ ਤਰਨਤਾਰਨ ਤੋਂ ਆ ਰਿਹਾ ਸੀ ਤੇ ਤਰਨਤਾਰਨ ਬਾਈਪਾਸ ਦੇ ਨਜ਼ਦੀਕ ਉਨ੍ਹਾਂ ਦਾ ਮੋਟਰਸਾਈਕਲ ਕਿਸੇ ਅਣਪਛਾਤੇ ਵਾਹਨ ਨਾਲ ਟਕਰਾਅ ਜਾਣ ਕਾਰਨ ਉਨ੍ਹਾਂ ਦੇ ਸਿਰ 'ਚ ਗਹਿਰੇ ਸੱਟ ਲੱਗੀ। ਉਨ੍ਹਾਂ ਨੂੰ ਤੁਰੰਤ ਤਰਨਤਾਰਨ ਹਸਪਤਾਲ ਵਿਖੇ ਕੁਝ ਘੰਟੇ ਦਾਖਲ ਕਰਵਾਇਆ ਗਿਆ ਤੇ ਹਾਲਤ ਜ਼ਿਆਦਾ ਵਿਗੜਦੀ ਦੇਖ ਕੇ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਪਰ ਉਥੇ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦਾ ਸਸਕਾਰ 18 ਫਰਵਰੀ ਨੂੰ ਗੁ. ਸ਼ਹੀਦਾਂ ਸਾਹਿਬ ਦੇ ਨਜ਼ਦੀਕ ਸ਼ਮਸ਼ਾਨਘਾਟ ਵਿਖੇ 12 ਵਜੇ ਕੀਤਾ ਜਾਵੇਗਾ।
ਹਲਕੇ ਦੇ ਪਸ਼ੂ ਹਸਪਤਾਲ ਡਾਕਟਰਾਂ ਤੋਂ ਵਾਂਝੇ
NEXT STORY