ਜਲੰਧਰ (ਖੁਰਾਣਾ) : ਬਰਸਾਤੀ ਮੌਸਮ ਵਿਚ ਗੰਦੇ ਪਾਣੀ ਦੀ ਸਪਲਾਈ ਕਾਰਨ ਪੈਦਾ ਹੋਣ ਵਾਲੀਆਂ ਬੀਮਾਰੀਆਂ ਨੂੰ ਲੈ ਕੇ ਪੰਜਾਬ ਸਰਕਾਰ ਬਹੁਤ ਗੰਭੀਰ ਨਜ਼ਰ ਆ ਰਹੀ ਹੈ। ਅਜਿਹੇ ਵਿਚ ਜਲੰਧਰ ਨਿਗਮ ਨੇ ਵੀ ਸ਼ਹਿਰ ਨਿਵਾਸੀਆਂ ਲਈ ਇਕ ਐਡਵਾਈਜ਼ਰੀ ਜਾਰੀ ਕੀਤੀ ਤਾਂ ਕਿ ਬਰਸਾਤ ਦੇ ਮੌਸਮ ਵਿਚ ਗੰਦੇ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਨੂੰ ਰੋਕਿਆ ਜਾ ਸਕੇ। ਇਸ ਐਡਵਾਈਜ਼ਰੀ ਵਿਚ ਲੋਕਾਂ ਨੂੰ ਕਿਹਾ ਗਿਆ ਹੈ ਕਿ ਜਿਹੜੇ ਲੋਕਾਂ ਦੇ ਘਰਾਂ ਆਦਿ ਵਿਚ ਨਾਜਾਇਜ਼ ਵਾਟਰ ਕੁਨੈਕਸ਼ਨ ਹਨ, ਉਹ ਆਪਣੇ ਵਾਟਰ ਸਪਲਾਈ ਅਤੇ ਸੀਵਰ ਕੁਨੈਕਸ਼ਨ ਰੈਗੂਲਰ ਕਰਵਾ ਲੈਣ ਅਤੇ ਜਿਹੜੇ ਘਰਾਂ ਦੇ ਵਾਟਰ ਕੁਨੈਕਸ਼ਨਾਂ ਦੀਆਂ ਪਾਈਪਾਂ ਜ਼ਿਆਦਾ ਪੁਰਾਣੀਆਂ ਹੋਣ ਕਾਰਨ ਗਲ਼-ਸੜ ਚੁੱਕੀਆਂ ਹਨ, ਉਨ੍ਹਾਂ ਨੂੰ ਤੁਰੰਤ ਬਦਲਵਾਇਆ ਜਾਵੇ।
ਇਹ ਵੀ ਪੜ੍ਹੋ : ਪੰਜਾਬ 'ਚ ਪੁਲਸ ਦਾ ਵੱਡਾ ਐਕਸ਼ਨ, ਮਰਸਡੀਜ਼ 'ਤੇ ਆਏ ਗੈਂਗਸਟਰਾਂ ਦਾ ਕੀਤਾ ਐਨਕਾਊਂਟਰ
ਐਡਵਾਈਜ਼ਰੀ ਵਿਚ ਨਿਗਮ ਨੇ ਲੈਂਡਲਾਈਨ ਨੰਬਰ 0181-2242587 ਅਤੇ ਵ੍ਹਟਸਐਪ ਨੰਬਰ 90415-83252 ਜਾਰੀ ਕੀਤਾ ਹੈ ਅਤੇ ਲੋਕਾਂ ਨੂੰ ਕਿਹਾ ਹੈ ਕਿ ਗੰਦਾ ਪਾਣੀ ਆਉਣ ਦੀ ਸੂਰਤ ਵਿਚ ਤੁਰੰਤ ਲੈਂਡਲਾਈਨ ਨੰਬਰ ’ਤੇ ਸ਼ਿਕਾਇਤ ਦਰਜ ਕਰਵਾਉਣ ਅਤੇ ਵ੍ਹਟਸਐਪ ਨੰਬਰ ’ਤੇ ਮੈਸੇਜ ਕਰਨ ਤਾਂ ਕਿ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾ ਸਕੇ। ਐਡਵਾਈਜ਼ਰੀ ਵਿਚ ਇਹ ਵੀ ਕਿਹਾ ਗਿਆ ਹੈ ਕਿ ਵੈਸੇ ਤਾਂ ਟੁੱਲੂ ਪੰਪ ਦੀ ਵਰਤੋਂ ਨਾ ਕਰੋ, ਜੇਕਰ ਜ਼ਰੂਰੀ ਹੈ ਤਾਂ ਉਸ ਸਮੇਂ ਦੌਰਾਨ ਹੀ ਕਰਨ, ਜਦੋਂ ਪਾਣੀ ਸਪਲਾਈ ਦਾ ਸਮਾਂ ਹੋਵੇ। ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਅਤੇ ਐਡੀਸ਼ਨਲ ਕਮਿਸ਼ਨਰ ਅਮਰਜੀਤ ਸਿੰਘ ਬੈਂਸ ਨੇ ਇਹ ਐਡਵਾਈਜ਼ਰੀ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਦਾ ਸਹੀ ਵਰਤੋਂ ਕਰਨ ਅਤੇ ਕਾਰ ਆਦਿ ਧੋਣ ਲਈ ਪਾਣੀ ਨੂੰ ਵਰਤੋਂ ਵਿਚ ਨਾ ਲਿਆਉਣ, ਨਹੀਂ ਤਾਂ ਨਗਰ ਨਿਗਮ ਦੀ ਟੀਮ ਚਲਾਨ ਕੱਟ ਸਕਦੀ ਹੈ। ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿਚ ਵਾਟਰ ਰੀਚਾਰਜ ਕਰਨ ਦਾ ਪ੍ਰਬੰਧ ਕਰਨ ਅਤੇ ਬਰਸਾਤੀ ਅਤੇ ਹੋਰਨਾਂ ਢੰਗਾਂ ਨਾਲ ਵਰਤੇ ਹੋਏ ਪਾਣੀ ਨੂੰ ਦੁਬਾਰਾ ਇਸਤੇਮਾਲ ਕਰਨ ਨੂੰ ਪਹਿਲ ਦੇਣ। ਨਿਗਮ ਨੇ ਭਰੋਸਾ ਦਿੱਤਾ ਕਿ ਜੇਕਰ ਕਿਸੇ ਇਲਾਕੇ ਵਿਚੋਂ ਗੰਦੇ ਪਾਣੀ ਦੀ ਸਪਲਾਈ ਸਬੰਧੀ ਸ਼ਿਕਾਇਤ ਆਉਂਦੀ ਹੈ ਤਾਂ ਤੁਰੰਤ ਉਥੇ ਸਾਫ ਪਾਣੀ ਦੇ ਟੈਂਕਰ ਭੇਜੇ ਜਾਣਗੇ।
ਇਹ ਵੀ ਪੜ੍ਹੋ : ਵਿਦੇਸ਼ੋਂ ਪੰਜਾਬ ਪਰਤਦੇ ਸਮੇਂ ਦਿੱਲੀ ਏਅਰਪੋਰਟ ਤੋਂ ਨਿਕਲਦਿਆਂ NRI ਪਰਿਵਾਰ ਦੇ ਪਿੱਛੇ ਲੱਗੇ ਬਦਮਾਸ਼, ਮਸਾਂ ਬਚਾਈ ਜਾਨ
ਤੁਰੰਤ ਚੈੱਕ ਕੀਤੇ ਜਾ ਸਕਣਗੇ ਪਾਣੀ ਦੇ ਸੈਂਪਲ
ਪਿਛਲੇ ਸਮੇਂ ਦੌਰਾਨ ਸ਼ਹਿਰ ਵਿਚ ਸਪਲਾਈ ਹੋਣ ਵਾਲੇ ਪਾਣੀ ਦੇ ਕਈ ਸੈਂਪਲ ਲੈਬਾਰਟਰੀ ਦੀ ਜਾਂਚ ਦੌਰਾਨ ਫੇਲ੍ਹ ਪਾਏ ਗਏ ਸਨ ਅਤੇ ਲੈਬ ਦੀ ਰਿਪੋਰਟ ਕਈ-ਕਈ ਦਿਨਾਂ ਬਾਅਦ ਨਿਗਮ ਨੂੰ ਪ੍ਰਾਪਤ ਹੋਈ ਸੀ। ਇਸ ਦੌਰਾਨ ਲੋਕਾਂ ਨੂੰ ਗੰਦਾ ਪਾਣੀ ਪੀਣ ’ਤੇ ਮਜਬੂਰ ਹੋਣਾ ਪਿਆ ਸੀ। ਹੁਣ ਨਿਗਮ ਪ੍ਰਸ਼ਾਸਨ ਨੇ ਵਿਵਸਥਾ ਬਣਾਈ ਹੈ ਕਿ ਪਾਣੀ ਦੀ ਸੈਂਪਲਿੰਗ ਤੁਰੰਤ ਹੋਵੇ, ਇਸ ਲਈ ਵਿਸ਼ੇਸ਼ ਕਿੱਟਾਂ ਦੀ ਖਰੀਦ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਨਿਗਮ ਸਟਾਫ ਵਿਚਕਾਰ ਵੰਡ ਦਿੱਤਾ ਗਿਆ ਹੈ। ਇਨ੍ਹਾਂ ਕਿੱਟਾਂ ਜ਼ਰੀਏ ਪਾਣੀ ਦੇ ਸੈਂਪਲ ਨੂੰ ਤੁਰੰਤ ਭਰਿਆ ਜਾ ਸਕੇਗਾ ਅਤੇ ਰਿਪੋਰਟ ਠੀਕ ਨਾ ਆਉਣ ਦੀ ਸੂਰਤ ਵਿਚ ਉਸਨੂੰ ਲੈਬ ਤੋਂ ਟੈਸਟ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ : ਗੁਪਤ ਸੂਚਨਾ ਮਿਲਣ 'ਤੇ ਪੁਲਸ ਨੇ ਦੇਹ ਵਪਾਰ ਦੇ ਅੱਡੇ 'ਤੇ ਕੀਤੀ ਰੇਡ, ਜਦੋਂ ਜਾ ਕੇ ਦੇਖਿਆ ਤਾਂ ਉਡੇ ਹੋਸ਼
ਪੂਰੇ ਸ਼ਹਿਰ ’ਚ ਘਟਾ ਦਿੱਤਾ ਗਿਆ ਪਾਣੀ ਦੀ ਸਪਲਾਈ ਦਾ ਸਮਾਂ
ਬਰਸਾਤ ਦੇ ਮੌਸਮ ਵਿਚ ਸੀਵਰ ਲਾਈਨਾਂ ਵਿਚ ਵਧ ਪਾਣੀ ਜਮ੍ਹਾ ਨਾ ਹੋਵੇ ਅਤੇ ਓਵਰਫਲੋਅ ਦੀ ਸਮੱਸਿਆ ਨਾ ਆਵੇ, ਇਸ ਲਈ ਨਿਗਮ ਨੇ ਪੂਰੇ ਸ਼ਹਿਰ ਵਿਚ ਪਾਣੀ ਦੀ ਸਪਲਾਈ ਦਾ ਸਮਾਂ ਘਟਾ ਦਿੱਤਾ ਹੈ। ਹੁਣ ਰੋਜ਼ਾਨਾ ਸਵੇਰੇ 5 ਤੋਂ 9 ਵਜੇ ਤਕ ਅਤੇ ਸ਼ਾਮ ਨੂੰ ਵੀ 5 ਤੋਂ 9 ਵਜੇ ਤਕ ਹੀ ਪਾਣੀ ਸਪਲਾਈ ਹੋਇਆ ਕਰੇਗਾ। ਦੁਪਹਿਰ ਨੂੰ ਪਾਣੀ ਦੀ ਸਪਲਾਈ ਨਹੀਂ ਹੋਵੇਗੀ।
ਇਹ ਵੀ ਪੜ੍ਹੋ : ਸੁੱਖ ਵਿਲਾਸ ਦਾ ਨਾਂ ਲੈ ਕੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ਬਹੁਤ ਜਲਦੀ ਦੇਵਾਂਗਾ ਖ਼ੁਸ਼ਖ਼ਬਰੀ
ਕਮਰਸ਼ੀਅਲ ਸੰਸਥਾਵਾਂ ਦੇ ਰੇਨ ਵਾਟਰ ਹਾਰਵੈਸਟਿੰਗ ਪਲਾਂਟ ਚੈੱਕ ਹੋਣਗੇ
ਨਿਗਮ ਪ੍ਰਸ਼ਾਸਨ ਨੇ ਇਹ ਹੁਕਮ ਵੀ ਦਿੱਤੇ ਹਨ ਕਿ ਜਿਹੜੀਆਂ ਵੱਡੀਆਂ ਕਮਰਸ਼ੀਅਲ ਸੰਸਥਾਵਾਂ ਨੇ ਆਪਣੇ ਨਕਸ਼ੇ ਪਾਸ ਕਰਵਾਉਣ ਸਮੇਂ ਰੇਨ ਵਾਟਰ ਹਾਰਵੈਸਟਿੰਗ ਪਲਾਂਟ ਸਬੰਧੀ ਐਫੀਡੇਵਿਟ ਦਿੱਤੇ ਹੋਏ ਹਨ ਜਾਂ ਨਿਗਮ ਦੇ ਖਜ਼ਾਨੇ ਵਿਚ ਪੈਸੇ ਜਮ੍ਹਾ ਕਰਵਾਏ ਹਨ, ਉਨ੍ਹਾਂ ਦੇ ਪਲਾਂਟ ਚੈੱਕ ਕੀਤੇ ਜਾਣਗੇ ਅਤੇ ਜੇਕਰ ਪਲਾਂਟ ਨਾ ਲੱਗਾ ਪਾਇਆ ਗਿਆ ਤਾਂ ਚਲਾਨ ਵੀ ਕੱਟੇ ਜਾ ਸਕਦੇ ਹਨ। ਨਿਗਮ ਪ੍ਰਸ਼ਾਸਨ ਨੇ ਸਾਰੇ ਮਾਲਜ਼ ਅਤੇ ਕਮਰਸ਼ੀਅਲ ਸੰਸਥਾਵਾਂ ਦੇ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਕੰਪਲੈਕਸ ਵਿਚ ਰੇਨ ਵਾਟਰ ਹਾਰਵੈਸਟਿੰਗ ਦਾ ਪ੍ਰਬੰਧ ਕਰਨ। ਨਗਰ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਜਨਤਾ ਵਿਚ ਪਾਣੀ ਦੀ ਬੱਚਤ, ਇਸ ਦੀ ਦੁਰਵਰਤੋਂ ਨੂੰ ਰੋਕਣ ਅਤੇ ਗੰਦੇ ਪਾਣੀ ਨਾਲ ਸਬੰਧਤ ਜਾਗਰੂਕਤਾ ਲਿਆਉਣ ਲਈ ਮੋਟੀਵੇਟਰਜ਼ ਨੂੰ ਫੀਲਡ ਵਿਚ ਭੇਜਿਆ ਜਾ ਰਿਹਾ ਹੈ ਅਤੇ ਰਿਕਸ਼ਾ ਆਦਿ ਜ਼ਰੀਏ ਅਨਾਊਂਸਮੈਂਟ ਵੀ ਕਰਵਾਈ ਜਾ ਰਹੀ ਹੈ। ਜਲਦ ਹੈਲਥ ਵਿਭਾਗ ਦੀਆਂ ਟੀਮਾਂ ਨਾਲ ਮਿਲ ਕੇ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਸਰਕਾਰੀ ਸਕੂਲ ਦੀ ਅਧਿਆਪਕਾ ਬਣੀ ਥਾਣੇਦਾਰ, ਹੋਮਵਰਕ ਨਾ ਕਰਨ ਵਾਲੇ ਬੱਚਿਆਂ ’ਤੇ ਥਰਡ ਡਿਗਰੀ ਦੀ ਵਰਤੋਂ
ਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਾਦਸੇ 'ਚ ਜ਼ਖਮੀ ਅਣਪਛਾਤੇ ਨੌਜਵਾਨ ਦੀ ਮੌਤ
NEXT STORY