ਅੰਮ੍ਰਿਤਸਰ,(ਵਡ਼ੈਚ)- ਰਣਜੀਤ ਵਿਹਾਰ ਗਲੀ ਨੰਬਰ 6 ਲੁਹਾਰਕਾ ਰੋਡ ਦੇ ਲੋਕ ਕਈ ਮਹੀਨਿਆਂ ਤੋਂ ਬਿਜਲੀ ਦੀਅਾਂ ਮੁਸ਼ਕਿਲਾਂ ਦਾ ਸ਼ਿਕਾਰ ਹੋ ਰਹੇ ਹਨ। ਐੱਮ. ਐੱਲ. ਏ. ਰਾਜ ਕੁਮਾਰ ਦੀ ਦਖਲ-ਅੰਦਾਜ਼ੀ ਤੋਂ ਬਾਅਦ ਵੀ ਵਿਭਾਗ ਦੇ ਅਧਿਕਾਰੀ ਜਨਤਾ ਨੂੰ ਬਿਜਲੀ ਸਹੂਲਤਾਂ ਦੇਣ ਵਿਚ ਕਾਮਯਾਬ ਨਹੀਂ ਹੋ ਰਹੇ। ਇਲਾਕਾ ਨਿਵਾਸੀ ਐਡਵੋਕੇਟ ਮਨਦੀਪ ਸਿੰਘ, ਹਰਬੰਸ ਲਾਲ, ਡਿੰਪੀ, ਆਸ਼ੂ, ਐਡਵੋਕੇਟ ਪਰਮਿੰਦਰ ਸੇਠੀ, ਬਲਦੇਵ ਸਿੰਘ, ਨਾਨਕ ਚੰਦ, ਸੁਸ਼ਮਾ, ਰਤਨ ਲਾਲ ਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਲਾਕੇ ਦੀ ਘੱਟ ਅਬਾਦੀ ਦੇ ਸਮੇਂ ਤੋਂ ਛੋਟਾ ਟਰਾਂਸਫਾਰਮਰ ਲਾਇਆ ਹੋਇਆ ਹੈ ਪਰ ਅਬਾਦੀ ਵੱਧ ਜਾਣ ਦੇ ਬਾਵਜੂਦ ਟਰਾਂਸਫਾਰਮਰ ਨੂੰ ਵੱਡਾ ਨਹੀਂ ਕੀਤਾ ਗਿਆ। ਜ਼ਿਆਦਾ ਲੋਡ ਕਾਰਨ ਟਰਾਂਸਫਾਰਮਰ ਅਕਸਰ ਖਰਾਬ ਰਹਿੰਦਾ ਹੈ ਅਤੇ ਕਈ-ਕਈ ਘੰਟੇ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਲਾਕੇ ਵਿਚ ਬਿਜਲੀ ਦੀਆਂ ਤਾਰਾਂ ਦੇ ਜੰਜਾਲ ਨੂੰ ਠੀਕ ਨਹੀਂ ਕੀਤਾ ਜਾ ਰਿਹਾ। ਕਰੰਟ ਤੋਂ ਡਰਦਿਆਂ ਮਾਪੇ ਆਪਣੇ ਬੱਚਿਆਂ ਨੂੰ ਜ਼ਿਆਦਾ ਬਾਹਰ ਜਾਣ ਤੋਂ ਡਰਦੇ ਹਨ। ਮੁਸ਼ਕਿਲਾਂ ਦੇ ਹੱਲ ਲਈ ਇਲਾਕਾ ਨਿਵਾਸੀ ਵਿਧਾਇਕ ਡਾ. ਰਾਜ ਕੁਮਾਰ ਨੂੰ ਵੀ ਮਿਲੇ ਸਨ, ਜਿਸ ਉਪਰੰਤ ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀ ਨਾਲ ਗੱਲਬਾਤ ਕਰਦਿਅਾਂ ਲੋਕਾਂ ਦੀਆਂ ਮੁਸ਼ਕਿਲਾਂ ਦੂਰ ਕਰਨ ਦੇ ਆਦੇਸ਼ ਜਾਰੀ ਕੀਤੇ ਸਨ ਪਰ ਵਿਧਾਇਕ ਦੇ ਅਾਦੇਸ਼ਾਂ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਗਿਆ।
ਐਸਟੀਮੇਟ ਪਾਸ ਹੈ, ਛੇਤੀ ਹੋਵੇਗਾ ਹੱਲ : ਐਕਸੀਅਨ
ਐਕਸੀਅਨ ਸਰਬਜੀਤ ਸ਼ਰਮਾ ਨੇ ਕਿਹਾ ਕਿ ਇਲਾਕੇ ਦੇ ਛੋਟੇ ਟਰਾਂਸਫਾਰਮਰ ਦੀ ਜਗ੍ਹਾ ਵੱਡਾ ਟਰਾਂਸਫਾਰਮਰ ਲਾਉਣ ਲਈ ਐਸਟੀਮੇਟ ਪਾਸ ਹੋ ਚੁੱਕਾ ਹੈ। ਇਨ੍ਹਾਂ ਦਿਨਾਂ ’ਚ ਬਿਜਲੀ ਦੀਆਂ ਸ਼ਿਕਾਇਤਾਂ ਵੱਧ ਜਾਂਦੀਅਾਂ ਹਨ। ਟਰਾਂਸਫਾਰਮਰ ਜ਼ਿਆਦਾ ਖਰਾਬ ਹੋਣ ਕਰ ਕੇ ਕੁਝ ਸਮਾਂ ਲੱਗ ਜਾਂਦਾ ਹੈ। ਆਉਣ ਵਾਲੇ ਕਰੀਬ 10 ਦਿਨਾਂ ’ਚ ਵੱਡਾ ਟਰਾਂਸਫਾਰਮਰ ਲੱਗ ਜਾਵੇਗਾ ਤੇ ਤਾਰਾਂ ਨੂੰ ਵੀ ਉੱਚਾ ਕਰਵਾ ਦਿੱਤਾ ਜਾਵੇਗਾ।
ਜਨ ਵਿਰੋਧੀ ਬਿੱਲ ਖਿਲਾਫ ਮੈਡੀਕਲ ਐਸੋਸੀਏਸ਼ਨ ਅੱਜ ਕਰੇਗੀ ਪ੍ਰਦਰਸ਼ਨ
NEXT STORY