ਭੋਆ/ਪਠਾਨਕੋਟ(ਅਰੁਣ, ਸ਼ਾਰਦਾ)- ਬੀਤੀ ਰਾਤ ਨਰੋਟ ਜੈਮਲ ਸਿੰਘ ਅਧੀਨ ਪੈਂਦੇ ਪਿੰਡ ਸਿਊਟੀ ਨੇੜੇ 2 ਟਰਾਲਿਆਂ ਦੀ ਮਾਮੂਲੀ ਟੱਕਰ ਤੋਂ ਬਾਅਦ ਝਗੜਾ ਇੰਨਾ ਵਧ ਗਿਆ ਕਿ ਹਮਲਾਵਰਾਂ ਨੇ ਵਿਅਕਤੀ ਨੂੰ ਮਾਰ ਕੇ ਨੇੜੇ ਕਰੱਸ਼ਰ ਦੇ ਟੋਏ ’ਚ ਸੁੱਟ ਦਿੱਤਾ।
ਇਸ ਸਬੰਧੀ ਥਾਣਾ ਇੰਚਾਰਜ ਪ੍ਰੀਤਮ ਚੰਦ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਜਨੀਸ਼ ਸਿੰਘ ਉਰਫ ਗੋਲਡੀ ਨਿਵਾਸੀ ਠਾਕੁਰਪੁਰ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਉਹ ਦੋ ਭਰਾ ਹਨ, ਵੱਡਾ ਭਰਾ ਰਾਜਿੰਦਰ ਸਿੰਘ, ਜੋ ਫੌਜ ਤੋਂ ਸੇਵਾਮੁਕਤ ਹੈ ਅਤੇ ਉਹ ਵੀ ਖੇਤੀ ਕਰਦਾ ਹੈ। 27 ਜੂਨ ਨੂੰ ਰਾਤ 8.15 ਵਜੇ ਦੇ ਕਰੀਬ ਭਰਾ ਰਜਿੰਦਰ ਸਿੰਘ ਅਤੇ ਜਗਜੀਤ ਸਿੰਘ ਵਾਸੀ ਬਹਲਾਦਪੁਰ ਪਿੰਡ ਕਨਵਾਂ ’ਚ ਸਥਿਤ ਉਨ੍ਹਾਂ ਦੀ ਦੁਕਾਨ ’ਤੇ ਮੌਜੂਦ ਸੀ। ਉਥੇ ਜਗਜੀਤ ਸਿੰਘ ਨੂੰ ਉਸ ਦੇ ਦੋਸਤ ਸੁਖਜੀਤ ਸਿੰਘ ਉਰਫ਼ ਮਾਨਾ ਪੁੱਤਰ ਕਸ਼ਮੀਰ ਸਿੰਘ ਵਾਸੀ ਭੱਟੀ ਵਾਲਾ ਪਿੰਡ ਦਾ ਫੋਨ ਆਇਆ ਕਿ ਉਸ ਦੇ ਟਰਾਲੇ ਦੀ ਇਕ ਹੋਰ ਟਰਾਲੇ ਨਾਲ ਸਿਊਟੀ ਨੇੜੇ ਟੱਕਰ ਹੋ ਗਈ, ਜਿਸ ਤੋਂ ਬਾਅਦ ਜਗਜੀਤ ਉਸਦੇ ਭਰਾ ਨੂੰ ਲੈ ਕੇ ਹਾਦਸੇ ਵਾਲੀ ਜਗ੍ਹਾ ’ਤੇ ਪਹੁੰਚ ਗਿਆ ਪਰ ਉਹ ਉਥੋਂ ਵਾਪਸ ਨਹੀਂ ਆਇਆ ਅਤੇ ਭਰਾ ਦਾ ਫੋਨ ਵੀ ਬੰਦ ਸੀ।
ਉਸਨੇ ਜਗਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ ਦੋਵਾਂ ਟਰਾਲਿਆਂ ਵਿਚਾਲੇ ਟੱਕਰ ਹੋ ਗਈ ਸੀ, ਜਿਸ ਕਾਰਨ ਦੋਵਾਂ ਡਰਾਈਵਰਾਂ ’ਚ ਲੜਾਈ ਹੋ ਗਈ ਪਰ ਥੋੜੀ ਦੇਰ ਬਾਅਦ ਟਰਾਲੇ ਦਾ ਮਾਲਕ ਅਜੀਤ ਰਾਜ ਸ਼ਾਹ ਕਾਲੋਨੀ ਪਠਾਨਕੋਟ ਅਤੇ ਉਸਦਾ ਭਤੀਜਾ ਅਤੇ ਸਾਲਾ ਅਤੇ ਟਰਾਲਾ ਡਰਾਈਵਰ ਸਣੇ 2-3 ਵਿਅਕਤੀ ਮੌਜੂਦ ਸੀ, ਜਿਨ੍ਹਾਂ ਨੇ ਉਸ ਦੇ ਭਰਾ ਰਜਿੰਦਰ ਦੀ ਬੇਸਵਾਲ ਅਤੇ ਹੋਰ ਹਥਿਆਰਾਂ ਨਾਲ ਪਿੱਠ ਅਤੇ ਨਿੱਜੀ ਹਿੱਸੇ ’ਤੇ ਸੱਟਾਂ ਮਾਰ ਕੇ ਹੱਤਿਆ ਕਰ ਦਿੱਤੀ। ਜਦੋਂ ਉਸਨੇ ਆਪਣੇ ਭਰਾ ਦੀ ਭਾਲ ਸ਼ੁਰੂ ਕੀਤੀ ਤਾਂ ਉਸਦੀ ਲਾਸ਼ ਪਿੰਡ ਦੇ ਕੋਲ ਇਕ ਕਰੱਸ਼ਰ ਕੋਲ ਵੱਡੇ ਟੋਏ ’ਚੋਂ ਮਿਲੀ।
ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਅਾਧਾਰ ’ਤੇ ਤਿੰਨ ਪਛਾਤੇ ਅਤੇ ਤਿੰਨ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਕਰੋੜਾਂ ਰੁਪਏ ਦੀ ਕੋਕੀਨ ਸਮੇਤ ਪੁਲਸ ਵਲੋਂ ਕਾਰ ਸਵਾਰ ਕਾਬੂ
NEXT STORY