ਫ਼ਰੀਦਕੋਟ, (ਹਾਲੀ)- ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਸਮਤੀ ਦੀ ਘਾਟ 'ਚ ਰਾਈਸ ਮਿੱਲਰਾਂ ਨੂੰ ਆਪਣਾ ਕੰਮਕਾਜ ਝੋਨੇ ਦੀ ਫ਼ਸਲ ਦੇ ਸਹਾਰੇ ਹੀ ਚਲਾਉਣਾ ਪਵੇਗਾ ਤੇ ਅਜਿਹੇ 'ਚ ਉਹ ਫ਼ਰੀਦਕੋਟ ਦੀਆਂ ਅਨਾਜ ਮੰਡੀਆਂ ਤੋਂ ਝੋਨੇ ਦੀ ਚੰਗੀ ਖਾਸੀ ਖਰੀਦਦਾਰੀ ਕਰ ਰਹੇ ਹਨ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਜ਼ਿਲਾ ਫ਼ਰੀਦਕੋਟ ਦੀਆਂ ਮੰਡੀਆਂ 'ਚ 22128 ਮੀਟਰਕ ਟਨ ਝੋਨਾ ਵਿਕ ਚੁੱਕਾ ਹੈ, ਜਿਸ 'ਚੋਂ 17119 ਮੀਟਰਕ ਝੋਨਾ ਰਾਈਸ ਮਿੱਲਰਜ਼ ਨੇ ਖਰੀਦਿਆ ਹੈ।
ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਤੋਂ ਬਾਅਦ ਅਕਸਰ ਹੀ ਕਿਸਾਨ ਆਪਣਾ ਮਾਲ ਸਰਕਾਰੀ ਏਜੰਸੀਆਂ ਨੂੰ ਹੀ ਵੇਚਣ ਦੀ ਪਹਿਲ ਦਿੰਦੇ ਹਨ ਪਰ ਇਸ ਸਾਲ ਰਾਈਸ ਮਿੱਲਰਜ਼ ਵੱਲੋਂ ਝੋਨੇ ਦੇ ਚੰਗੇ ਭਾਅ ਦਿੱਤੇ ਜਾਣ ਦੀ ਵਜ੍ਹਾ ਕਾਰਨ ਇਹ ਕੰਮ ਫਿਲਹਾਲ ਜਾਰੀ ਹੈ। ਕੇਂਦਰ ਸਰਕਾਰ ਨੇ ਇਸ ਸਾਲ ਝੋਨੇ ਦੀ ਫ਼ਸਲ ਦਾ ਐੱਮ. ਐੱਸ. ਪੀ. 1590 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੈ, ਜਦਕਿ ਰਾਈਸ ਮਿੱਲਰਜ਼ ਵੱਲੋਂ ਇਸ ਨੂੰ 1656 ਰੁਪਏ ਪ੍ਰਤੀ ਕੁਇੰਟਲ ਤੱਕ ਖਰੀਦਿਆ ਜਾ ਚੁੱਕਾ ਹੈ।
ਜ਼ਿਲਾ ਮੰਡੀ ਬੋਰਡ ਦਫ਼ਤਰ ਤੋਂ ਮਿਲੇ ਅੰਕੜਿਆਂ ਦੇ ਅਨੁਸਾਰ ਹੁਣ ਤੱਕ ਮੰਡੀਆਂ 'ਚ 28142 ਮੀਟਰਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ 'ਚ ਬਾਸਮਤੀ ਸਿਰਫ਼ 755 ਟਨ ਸ਼ਾਮਿਲ ਹੈ। ਫ਼ਰੀਦਕੋਟ ਦੀ ਮੰਡੀ 'ਚ ਰਾਈਸ ਮਿੱਲਰਜ਼ ਵੱਲੋਂ 1656 ਤੇ ਕੋਟਕਪੂਰਾ ਦੀ ਮੰਡੀ 'ਚ 1653 ਰੁਪਏ ਪ੍ਰਤੀ ਕੁਇੰਟਲ ਤੱਕ ਝੋਨੇ ਦੀ ਬੋਲੀ ਲਾਈ ਜਾ ਚੁੱਕੀ ਹੈ। ਕਿਸਾਨ ਲਕਸ਼ਮਣ ਸਿੰਘ ਨੇ ਦੱਸਿਆ ਕਿ ਉਸ ਨੂੰ ਆਪਣੀ ਫ਼ਸਲ ਦਾ ਸਰਕਾਰ ਦੇ ਮੁਕਾਬਲੇ 40 ਰੁਪਏ ਪ੍ਰਤੀ ਕੁਇੰਟਲ ਜ਼ਿਆਦਾ ਭਾਵ ਮਿਲ ਗਿਆ, ਜਿਸ ਕਾਰਨ ਉਸ ਨੇ ਵਪਾਰੀ ਨੂੰ ਮਾਲ ਵੇਚ ਦਿੱਤਾ।
ਕੀ ਕਹਿੰਦੇ ਹਨ ਆੜ੍ਹਤੀ ਆਗੂ
ਆੜ੍ਹਤੀ ਆਗੂ ਇਕਬਾਲ ਸਿੰਘ ਰੋਮਾਣਾ, ਸੁਖਦਰਸ਼ਨ ਕੌੜਾ ਤੇ ਮਹਿੰਦਰ ਬਾਂਸਲ ਅਨੁਸਾਰ ਹਾਲਾਂਕਿ ਸਰਕਾਰੀ ਖਰੀਦ ਦਾ ਕੰਮ ਤੇਜ਼ ਹੁੰਦੇ ਹੀ ਪ੍ਰਾਈਵੇਟ ਵਿਕਰੀ ਦਾ ਰੁਝਾਨ ਘੱਟ ਹੋ ਗਿਆ ਹੈ ਪਰ ਫਿਰ ਵੀ ਇਸ ਸਾਲ ਬਾਸਮਤੀ ਦੀ ਘਾਟ ਕਾਰਨ ਰਾਈਸ ਮਿੱਲਰ ਝੋਨੇ ਦੀ ਪੀ. ਆਰ. 11 ਕਿਸਮ ਦੀ ਖਰੀਦਦਾਰੀ ਕਰਨ 'ਚ ਦਿਲਚਸਪੀ ਵਿਖਾ ਰਹੇ ਹਨ, ਜਿਸ ਦੇ ਨਾਲ ਚੰਗੀ ਕੁਆਲਿਟੀ ਦਾ ਚੌਲ ਤਿਆਰ ਕੀਤਾ ਜਾਂਦਾ ਹੈ।
ਕੀ ਕਹਿਣਾ ਹੈ ਮੰਡੀ ਅਧਿਕਾਰੀ ਦਾ
ਜ਼ਿਲਾ ਮੰਡੀ ਅਫਸਰ ਕੁਲਬੀਰ ਸਿੰਘ ਮੱਤਾ ਨੇ ਦੱਸਿਆ ਕਿ ਮੰਡੀਕਰਨ ਬੋਰਡ ਨੇ ਝੋਨੇ ਦੀ ਖਰੀਦ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਯੋਗ ਪ੍ਰਬੰਧ ਕੀਤੇ ਹੋਏ ਹਨ ਤੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਆਉਣ ਨਹੀਂ ਦਿੱਤੀ ਜਾਵੇਗੀ।

ਹਨੀਪ੍ਰੀਤ ਦੀ ਬਠਿੰਡਾ ਪਨਾਹਗਾਹ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਪੁਲਸ 'ਚ ਰੜਕ ਵਧੀ
NEXT STORY