ਮਾਹਿਲਪੁਰ, (ਜ.ਬ.)- ਬੀਤੀ ਰਾਤ ਬਲਾਕ ਮਾਹਿਲਪੁਰ ਦੇ ਪਿੰਡ ਜੈਤਪੁਰ ਵਿਖੇ ਅਚਾਨਕ ਬਿਜਲੀ ਦੀ ਵੋਲਟੇਜ ਵਧਣ ਕਾਰਨ ਐੱਲ. ਈ. ਡੀਜ਼, ਹੋਮ ਥੀਏਟਰ ਸਿਸਟਮ, ਸੈੱਟਅਪ ਬਾਕਸ, ਵੋਲਟੇਜ ਮੀਟਰ, ਟੈਲੀਵਿਜ਼ਨ, ਮਧਾਣੀਆਂ, ਚਾਰਜਰ, ਟਿਊਬਾਂ ਅਤੇ ਹੋਰ ਬਿਜਲਈ ਉਪਕਰਨ ਸਡ਼ਨ ਕਾਰਨ ਦਰਜਨ ਦੇ ਕਰੀਬ ਘਰਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਵਿਭਾਗ ਦੀ ਲਾਪ੍ਰਵਾਹੀ ਕਾਰਨ ਪਿੰਡ ਦੇ ਲੋਕਾਂ ਨੂੰ ਚੌਥੀ ਵਾਰ ਬਿਜਲੀ ਦੀ ਵੋਲਟੇਜ ਵਧਣ ਕਾਰਨ ੲਿਹ ਖਮਿਆਜ਼ਾ ਭੁਗਤਣਾ ਪਿਆ ਹੈ।
ਬੀਤੀ ਰਾਤ ਅਚਾਨਕ ਵੋਲਟੇਜ ਵਧਣ ਕਾਰਨ ਪਿੰਡ ਜੈਤਪੁਰ ਦੇ ਸੰਜੀਵ ਕੁਮਾਰ ਦੀ ਐੱਲ. ਈ. ਡੀ., ਸੈੱਟਅਪ ਬਾਕਸ, ਵੋਲਟੇਜ ਮੀਟਰ, 2 ਚਾਰਜਰ, ਟਿਊਬਾਂ, ਰਾਕੇਸ਼ ਕੁਮਾਰ ਦਾ ਹੋਮ ਥੀਏਟਰ ਸਿਸਟਮ, 2 ਚਾਰਜਰ, ਮਧਾਣੀ ਤੇ ਬਿਜਲੀ ਦੀਆਂ ਤਾਰਾਂ, ਅਮਰਜੀਤ ਕੌਰ ਦਾ ਟੈਲੀਵਿਜ਼ਨ, ਜਸਵਿੰਦਰ ਸਿੰਘ ਨੀਟਾ ਦਾ ਹੋਮ ਥੀਏਟਰ ਸਿਸਟਮ, ਮੇਜਰ ਸਿੰਘ ਦਾ ਟੈਲੀਵਿਜ਼ਨ, ਬਲਜਿੰਦਰ ਕੌਰ ਦਾ ਟੈਲੀਵਿਜ਼ਨ, ਕੁਲਦੀਪ ਕੌਰ ਦੀ ਮਧਾਣੀ ਤੇ ਟਿਊਬਾਂ ਅਤੇ ਚਾਰਜਰ ਸਮੇਤ ਹੋਰ ਬਿਜਲੀ ਦਾ ਸਾਮਾਨ ਬੁਰੀ ਤਰ੍ਹਾਂ ਨੁਕਸਾਨੇ ਗਏ। ਪਿੰਡ ਵਾਸੀਆਂ ਨੇ ਦੱਸਿਆ ਉਨ੍ਹਾਂ ਦਾ ਅਚਾਨਕ ਵੋਲਟੇਜ ਵਧਣ ਕਾਰਨ ਚਾਰ ਵਾਰ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਉਹ ਇਸ ਸਬੰਧੀ ਕਈ ਵਾਰ ਵਿਭਾਗ ਨੂੰ ਸੂਚਿਤ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਵਿਭਾਗ ਦੀ ਅਣਗਹਿਲੀ ਕਾਰਨ ਹੋਏ ਨੁਕਸਾਨ ਦਾ ਉਨ੍ਹਾਂ ਨੂੰ ਹਰਜਾਨਾ ਦਿੱਤਾ ਜਾਵੇ।
ਦੁਕਾਨ ਖਾਲੀ ਕਰਵਾਉਣ ਪਹੁੰਚੇ ਕਰਮਚਾਰੀਆਂ ਤੇ ਦੁਕਾਨਦਾਰਾਂ ’ਚ ਝਡ਼ਪ
NEXT STORY