ਅੰਮ੍ਰਿਤਸਰ — ਧੁੰਦ ਕਾਰਨ ਰਾਮਤੀਰਥ ਬਾਈਪਾਸ 'ਤੇ ਬੇਕਾਬੂ ਹੋਈ ਕਾਰ ਟੈਂਪੂ ਨਾਲ ਟਕਰਾ ਜਾਣ 'ਤੇ ਜਿਥੇ ਪਲਟ ਗਈ, ਉਥੇ ਹੀ ਟੈਂਪੂ ਚਾਲਕ ਗੰਭੀਰ ਨਾਲ ਜ਼ਖਮੀ ਹੋ ਜਾਣ 'ਤੇ ਉਸ ਦੀ ਮੌਤ ਹੋ ਗਈ।
ਥਾਣਾ ਕੈਂਟੋਨਮੈਂਟ ਦੀ ਪੁਲਸ ਨੂੰ ਹਰਬੰਸ ਲਾਲ ਨੇ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਭਰਾ ਕਾਲੀ ਪ੍ਰਸਾਦ ਆਪਣੇ ਟੈਂਪੋ (ਨੰਬਰ-ਪੀ. ਬੀ. -02, ਸੀ. ਸੀ.-9136) 'ਤੇ ਮਾਹਲ ਬਾਈਪਾਸ ਵੱਲ ਜਾ ਰਾਹ ਸੀ, ਜਿਸ ਦੌਰਾਨ ਗਲਤ ਸਾਈਡ ਤੋਂ ਆ ਰਹੀ ਸਵੀਫਟ ਕਾਰ (ਨੰਬਰ- ਪੀ. ਬੀ.-02, ਡੀ. ਬੀ. -8587) ਬੇਕਾਬੂ ਹੋ ਗਈ ਤੇ ਸਿੱਧਾ ਉਸ ਦੇ ਭਰਾ ਦੇ ਟੈਂਪੂ ਨਾਲ ਟਕਰਾ ਕੇ ਫੁੱਟਪਾਥ 'ਤੇ ਪਲਟ ਗਈ। ਇਸ ਦੌਰਾਨ ਉਸ ਦਾ ਭਰਾ ਕਾਲੀ ਪ੍ਰਸਾਦ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਇਕ ਨਿਜੀ ਹਸਪਤਾਲ 'ਚ ਲੈ ਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਇਸ ਦੌਰਾਨ ਕਾਰ ਚਾਲਕ ਕੇਹਰ ਸਿੰਘ ਨਿਵਾਸੀ ਸ਼ਾਮਪੁਰ ਡੇਰਾ ਬਾਬਾ ਨਾਨਕ ਵੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਪੁਲਸ ਨੇ ਦੋਸ਼ੀ ਦੇ ਖਿਲਾਫ ਕੇਸ ਦਰਜ ਕਰਕੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਮਟ ਕਰਵਾ ਦਿੱਤਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਨੂੰ ਵਧਾਈ ਦਿੱਤੀ
NEXT STORY