ਗੜ੍ਹਸ਼ੰਕਰ (ਸ਼ੋਰੀ)— ਹੁਸ਼ਿਆਰਪੁਰ ਤੋਂ ਗੜ੍ਹਸ਼ੰਕਰ ਦੇ ਵਿਚਕਾਰ ਪੈਂਦੇ ਪਿੰਡ ਬਡੇਸਰੋਂ ਵਿਖੇ ਦੋ ਕੈਂਟਰਾਂ ਦੀ ਸਿੱਧੀ ਟੱਕਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਧਰਮਕੋਟ ਤੋਂ ਸਵਾਰੀਆਂ ਨਾਲ ਭਰਿਆ ਕੈਂਟਰ ਬੁਘਰਾ ਨੇੜੇ (ਸੈਲਾ ਖੁਰਦ) ਆਪਣੇ ਜਠੇਰਿਆਂ ਦੇ ਸਥਾਨ 'ਤੇ ਮੱਥਾ ਟੇਕਣ ਜਾ ਰਹੇ ਰਿਹਾ ਸੀ।
ਇਸ ਕੈਂਟਰ ਨੂੰ ਮਿੰਦਰ ਕੁਮਾਰ ਪੁੱਤਰ ਫਕੀਰ ਸਿੰਘ ਵਾਸੀ ਅਸਮਾਨਪੁਰ ਚਲਾ ਰਿਹਾ ਸੀ। ਜਦੋਂ ਕੈਂਟਰ ਪਿੰਡ ਬਡੇਸਰੋਂ ਕੋਲ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਕੈਂਟਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਕੈਂਟਰ ਪਲਟ ਗਿਆ। ਇਸ ਹਾਦਸੇ 'ਚ 40 ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ। ਦੱਸਿਆ ਜਾ ਰਿਹਾ ਹੈ ਕਿ ਕੈਂਟਰ 'ਚ ਕੁੱਲ 40 ਵਿਅਕਤੀ ਸਵਾਰ ਸਨ।
ਜ਼ਖਮੀਆਂ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਗੜ੍ਹਸ਼ੰਕਰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਦੂਜਾ ਕੈਂਟਰ ਚਾਲਕ ਕੈਂਟਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀਆਂ 'ਚ ਕੁਲਦੀਪ ਸਿੰਘ ਪੁੱਤਰ ਪ੍ਰੇਮ ਕੁਮਾਰ (18), ਕਿਸ਼ਨ ਲਾਲ ਪੁੱਤਰ ਗੁਰਦੇਵ ਰਾਜ (51), ਭੁਪਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ (17), ਰੂਪ ਕੁਮਾਰ ਪੁੱਤਰ ਲੈਂਬਰ ਰਾਮ (42), ਕ੍ਰਿਸ਼ਨਾ ਦੇਵੀ ਪਤਨੀ ਕਿਸ਼ਨ ਲਾਲ (53), ਸੋਮ ਪੁੱਤਰ ਸਾਧੂ(70) ਪ੍ਰੀਤੋ ਪਤਨੀ ਸੋਮ (70), ਜਗਦੀਸ਼ ਕੌਰ (50), ਕੁਲਵਿੰਦਰ ਕੌਰ ਪਤਨੀ ਪਰਮਜੀਤ ਸਿੰਘ (40), ਕਮਲੇਸ਼ ਦੇਵੀ ਪਤਨੀ ਚਰਨਦਾਸ (45), ਦਲਜੀਤ ਕੌਰ ਪਤਨੀ ਕੁਲਦੀਪ (50), ਤਲਵਿੰਦਰ ਕੌਰ (39), ਚਾਰਨ ਰਾਮ ਪੁੱਤਰ ਸਰਵਣ ਸਿੰਘ (51) ਸ਼ਾਮਲ ਹਨ ਜੋਕਿ ਇਹ ਸਾਰੇ ਵਾਸੀ ਧਰਮਕੋਟ ਦੇ ਰਹਿਣ ਵਾਲੇ ਸਨ। ਗੜ੍ਹਸ਼ੰਕਰ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਵੇਂ ਵਾਹਨਾਂ ਨੂੰ ਕਬਜੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਟ੍ਰੈਕਟਰ 'ਤੇ ਹੜ੍ਹ ਪੀੜਤਾਂ ਦੀ ਸਾਰ ਲੈਣ ਨਿਕਲੇ ਵਿਧਾਇਕ ਨਾਲ ਵਾਪਰਿਆ ਹਾਦਸਾ
NEXT STORY