ਗੁਰਹਰਸਹਾਏ (ਆਵਲਾ)— ਕਾਰ ਦਾ ਟਾਇਰ ਫੱਟਣ ਕਰਕੇ ਕਾਰ ਦਰੱਖਤ ਨਾਲ ਟਕਰਾਉਣ 'ਤੇ ਦੋ ਲੋਕਾਂ ਦੀ ਮੌਕੇ 'ਤੇ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਾਦਸਾ ਬੀਤੀ ਰਾਤ ਵਾਪਰਿਆ। ਮ੍ਰਿਤਕਾਂ ਦੀ ਪਛਾਣ ਬਲਵਿੰਦਰ ਸਿੰਘ ਰਾਜੂ ਅਤੇ ਪਾਰਸ ਸ਼ਰਮਾ ਦੇ ਰੂਪ 'ਚ ਹੋਈ ਹੈ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਇਹ ਦੋਵੇਂ ਨੌਜਵਾਨ ਬੀਤੀ ਰਾਤ ਆਪਣੇ ਕਿਸੇ ਰਿਸ਼ਤੇਦਾਰ ਨੂੰ ਬਿਆਸ ਛੱਡ ਕੇ ਗੁਰਸਹਰਾਏ ਵਾਪਸ ਆ ਰਹੇ ਸਨ ਤਾਂ ਜਦੋਂ ਰਾਤ ਨੂੰ ਫਿਰੋਜ਼ਪੁਰ ਸ਼ਹਿਰ ਨੇੜੇ ਕਿਸੇ ਪਿੰਡ ਦੇ ਕੋਲ ਪਹੁੰਚੇ ਤਾਂ ਕਾਰ ਦਾ ਟਾਇਰ ਫੱਟ ਗਿਆ। ਇਸੇ ਦੌਰਾਨ ਕਾਰ ਦਰੱਖਤ ਨਾਲ ਜਾ ਟਕਰਾਈ। ਜਿਸ ਨਾਲ ਦੋਹਾਂ ਦੀ ਮੌਕੇ 'ਤੇ ਮੌਤ ਹੋ ਗਈ। ਬਲਵਿੰਦਰ ਸਿੰਘ ਰਾਜੂ ਵਿਆਹੁਤਾ ਸੀ ਅਤੇ ਉਸ ਦੇ ਤਿੰਨ ਬੱਚੇ ਹਨ। ਉਥੇ ਹੀ ਪਾਰਸ ਸ਼ਰਮਾ (28) ਵੀ ਵਿਆਹੁਤਾ ਸੀ, ਜਿਸ ਦਾ ਇਕ ਢਾਈ ਸਾਲ ਦਾ ਬੇਟਾ ਹੈ।
ਮਹਾਨਗਰ 'ਚ ਸਰਦੀ ਦਾ 25 ਸਾਲਾਂ ਬਾਅਦ ਇਕ ਹੋਰ ਰਿਕਾਰਡ ਬਣਿਆ
NEXT STORY