ਜਲੰਧਰ (ਵਰੁਣ)— ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਵੇਰਕਾ ਮਿਲਕ ਪਲਾਂਟ ਨੇੜੇ ਸ਼ੁੱਕਰਵਾਰ ਰਾਤ ਇਕ ਤੇਜ਼ ਰਫਤਾਰ ਸਕਾਰਪੀਓ ਗੱਡੀ ਨੇ ਸੜਕ ਕਰਾਸ ਕਰ ਰਹੇ ਮਾਂ-ਬੇਟੇ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਟੱਕਰ ਤੋਂ ਬਾਅਦ ਮਾਂ ਦੀ ਗੋਦ 'ਚੋਂ 25 ਫੁੱਟ ਤੱਕ ਉਛਲ ਕੇ 10 ਮਹੀਨੇ ਦਾ ਬੱਚਾ ਗੱਡੀ 'ਤੇ ਡਿੱਗਿਆ ਅਤੇ ਸਿਰ ਅਤੇ ਮੂੰਹ 'ਤੇ ਗੰਭੀਰ ਸੱਟਾਂ ਲੱਗਣ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ 'ਚ ਬੱਚੇ ਦੀ ਮਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਇੰਝ ਵਾਪਰਿਆ ਦਰਦਨਾਕ ਹਾਦਸਾ
ਥਾਣਾ ਨੰਬਰ 1 ਦੇ ਮੁਖੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਰਜਨੀ ਪਤਨੀ ਸੋਨੂੰ ਨਿਵਾਸੀ ਇੰਦਰਾ ਕਾਲੋਨੀ ਆਪਣੇ 10 ਮਹੀਨੇ ਦੇ ਬੇਟੇ ਨਿਖਿਲ ਨੂੰ ਨਾਲ ਲੈ ਕੇ ਕੁਝ ਸਾਮਾਨ ਲੈਣ ਲਈ ਘਰ ਤੋਂ ਨਿਕਲੀ ਸੀ। ਜਿਸ ਤਰ੍ਹਾਂ ਹੀ ਉਹ ਡਬਲਿਊ. ਜੇ. ਗ੍ਰੈਂਡ ਹੋਟਲ ਦੇ ਨੇੜੇ ਸਰਵਿਸ ਤੋਂ ਹਾਈਵੇ 'ਤੇ ਆਉਣ ਦੇ ਲਈ ਗਰਿੱਲ ਟੱਪ ਕੇ ਹਾਈਵੇ 'ਤੇ ਆਈ ਤਾਂ ਅੰਮ੍ਰਿਤਸਰ ਵੱਲੋਂ ਆ ਰਹੀ ਸਕਾਰਪੀਓ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ 10 ਮਹੀਨੇ ਦਾ ਬੱਚਾ 25 ਫੁੱਟ ਤੱਕ ਹਵਾ 'ਚ ਉਛਲ ਕੇ ਗੱਡੀ 'ਤੇ ਆ ਡਿੱਗਾ। ਨਿਖਿਲ ਦੇ ਸਿਰ ਅਤੇ ਮੂੰਹ 'ਤੇ ਗੰਭੀਰ ਸੱਟਾਂ ਲੱਗਣ ਨਾਲ ਉਹ ਖੂਨ ਨਾਲ ਲਥਪਥ ਹੋ ਗਿਆ, ਜਦੋਂਕਿ ਉਸ ਦੀ ਮਾਂ ਰਜਨੀ ਵੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ।
ਸੜਕ ਪਾਰ ਕਰਦੇ ਹੀ ਰਜਨੀ ਨੂੰ ਖਰੀਦਦਾਰੀ ਕਰਨ ਲੈ ਜਾਣ ਲਈ ਆਟੋ 'ਚ ਖੜ੍ਹੀ ਉਸ ਦੀ ਭੈਣ ਦੇ ਬੇਟੇ ਸ਼ੁਭਮ ਨੇ ਰੌਲਾ ਪਾਇਆ ਤਾਂ ਰਾਹਗੀਰਾਂ ਦੀ ਭੀੜ ਇਕੱਠੀ ਹੋ ਗਈ। ਸਕਾਰਪੀਓ ਚਾਲਕ ਨੂੰ ਵੀ ਕਾਬੂ ਕਰ ਲਿਆ ਗਿਆ। ਬੱਚੇ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ ਹੈ। ਰਜਨੀ ਨੂੰ ਹੋਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਦਕਿ ਸੂਚਨਾ ਥਾਣਾ ਨੰਬਰ 1 ਦੀ ਪੁਲਸ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚੇ ਥਾਣਾ ਨੰਬਰ 1 ਦੇ ਮੁਖੀ ਰਾਜੇਸ਼ ਸ਼ਰਮਾ ਨੇ ਸਕਾਰਪੀਓ ਚਾਲਕ ਰਣਜੀਤ ਸਿੰਘ ਨਿਵਾਸੀ ਫਿਲੌਰ ਨੂੰ ਹਿਰਾਸਤ 'ਚ ਲੈ ਲਿਆ ਅਤੇ ਗੱਡੀ ਨੂੰ ਕਬਜ਼ੇ ਵਿਚ ਲੈ ਲਿਆ। ਇੰਸ. ਰਾਜੇਸ਼ ਸ਼ਰਮਾ ਦਾ ਕਹਿਣਾ ਹੈ ਕਿ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਖਵਾ ਦਿੱਤਾ ਹੈ। ਸ਼ੁਭਮ ਦੇ ਬਿਆਨਾਂ 'ਤੇ ਰਣਜੀਤ 'ਤੇ ਕੇਸ ਦਰਜ ਕਰ ਲਿਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਇੰਦਰਾ ਕਾਲੋਨੀ ਦੇ ਲੋਕ ਵੀ ਇਕੱਠੇ ਹੋ ਗਏ ਸਨ। ਰਣਜੀਤ ਆਪਣੇ ਪਰਿਵਾਰ ਦੇ ਨਾਲ ਅੰਮ੍ਰਿਤਸਰ ਮੱਥਾ ਟੇਕ ਕੇ ਵਾਪਸ ਫਿਲੌਰ ਜਾ ਰਿਹਾ ਸੀ।
ਇਕਲੌਤਾ ਬੇਟਾ ਸੀ ਨਿਖਿਲ
ਦਰਦਨਾਕ ਹਾਦਸੇ ਵਿਚ ਮੌਤ ਦੇ ਮੂੰਹ 'ਚ ਜਾਣ ਵਾਲਾ ਨਿਖਿਲ ਇਕ ਮਾਂ-ਬਾਪ ਦਾ ਇਕਲੌਤਾ ਬੇਟਾ ਸੀ। ਉਸ ਦੀ ਇਕ ਵੱਡੀ ਭੈਣ ਹੈ। ਨਿਖਿਲ ਦੇ ਪਿਤਾ ਸੋਨੂੰ ਗੁਬਾਰੇ ਵੇਚ ਕੇ ਘਰ ਚਲਾਉਂਦੇ ਹਨ। ਹਾਦਸੇ ਤੋਂ ਬਾਅਦ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ। ਰਜਨੀ ਦੀ ਵੀ ਹਾਲਤ ਗੰਭੀਰ ਬਣੀ ਹੋਈ ਹੈ, ਜਿਸ ਨੂੰ ਇਹ ਤੱਕ ਨਹੀਂ ਪਤਾ ਕਿ ਮਾਸੂਮ ਬੇਟਾ ਹੁਣ ਇਸ ਦੁਨੀਆ 'ਚ ਨਹੀਂ ਹੈ।
ਇਹ ਵੀ ਪੜ੍ਹੋ ►ਕੋਰੋਨਾ ਵਾਇਰਸ ਦਾ ਕਹਿਰ, ਸ੍ਰੀ ਰਾਮਨੌਮੀ ਮੌਕੇ ਨਹੀਂ ਨਿਕਲੇਗੀ ਸ਼ੋਭਾ ਯਾਤਰਾ
ਰਜਨੀ ਨੂੰ ਦੇਖ ਕੇ ਗੱਡੀ ਡਿਵਾਈਡਰ 'ਚ ਮਾਰੀ, ਟਾਇਰ ਫਟਣ ਨਾਲ ਫਿਰ ਹਾਈਵੇਅ 'ਤੇ ਆਈ ਸਕਾਰਪੀਓ
ਪੁਲਸ ਦੀ ਪੁੱਛਗਿੱਛ 'ਚ ਸਕਾਰਪੀਓ ਚਾਲਕ ਨੇ ਦੱਸਿਆ ਕਿ ਉਸ ਨੇ ਮਹਿਲਾ ਨੂੰ ਬੱਚੇ ਸਮੇਤ ਹਾਈਵੇਅ 'ਤੇ ਆਉਂਦੇ ਦੇਖ ਲਿਆ ਸੀ। ਉਸ ਨੇ ਸਮੇਂ 'ਤੇ ਹੀ ਗੱਡੀ ਦਾ ਸਟੇਅਰਿੰਗ ਮੋੜ ਦਿੱਤਾ ਪਰ ਜਿਸ ਤਰ੍ਹਾਂ ਹੀ ਉਸ ਦੀ ਗੱਡੀ ਡਿਵਾਈਡਰ ਨਾਲ ਟਕਰਾਈ ਤਾਂ ਗੱਡੀ ਦਾ ਟਾਇਰ ਫਟ ਗਿਆ ਅਤੇ ਉਹ ਹਾਈਵੇਅ 'ਤੇ ਆ ਗਈ ਅਤੇ ਰਜਨੀ ਨੂੰ ਆਪਣੀ ਲਪੇਟ 'ਚ ਲਿਆ।
ਇਹ ਵੀ ਪੜ੍ਹੋ ►ਰੋਪੜ 'ਚ 8 ਸਾਲਾ ਬੱਚੀ ਕੋਰੋਨਾ ਵਾਇਰਸ ਦੀ ਸ਼ੱਕੀ ਮਰੀਜ਼
ਬੰਠਿਡਾ 'ਚ ਅੰਮ੍ਰਿਤ ਮਾਨ ਖਿਲਾਫ ਐੱਫ. ਆਈ. ਆਰ. ਦਰਜ, ਜਾਣੋ ਕੀ ਹੈ ਮਾਮਲਾ
NEXT STORY