ਅਬੋਹਰ (ਸੁਨੀਲ) : ਸਥਾਨਕ ਮੁਹੱਲਾ ਇੰਦਰਾ ਨਗਰੀ ਵਾਸੀ ਇੱਕ ਨੌਜਵਾਨ ਦੀ ਬੀਤੀ ਰਾਤ ਇੱਕ ਪਸ਼ੂ ਨਾਲ ਟਕਰਾਉਣ ਤੋਂ ਬਾਅਦ ਦੁਖਦਾਈ ਮੌਤ ਹੋ ਗਈ, ਜਦੋਂ ਕਿ ਉਸਦੇ ਦੋ ਦੋਸਤ ਵੀ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਰੈਫ਼ਰ ਕਰ ਦਿੱਤਾ ਗਿਆ ਹੈ। ਮ੍ਰਿਤਕ ਅਤੇ ਉਸਦੇ ਦੋਸਤ ਬੀਤੀ ਰਾਤ ਮੋਟਰਸਾਈਕਲ ’ਤੇ ਢਾਬਾਂ ਕੋਕਰੀਆਂ ਪਿੰਡ ਤੋਂ ਸ਼ਹਿਰ ਵਾਪਸ ਆ ਰਹੇ ਸਨ ਕਿ ਰਸਤੇ 'ਚ ਉਨ੍ਹਾਂ ਦੀ ਟੱਕਰ ਇੱਕ ਪਸ਼ੂ ਨਾਲ ਹੋ ਗਈ।
ਜਾਣਕਾਰੀ ਅਨੁਸਾਰ ਲਗਭਗ 25 ਸਾਲਾ ਆਕਾਸ਼ ਪੁੱਤਰ ਪੁਪਿੰਦਰ ਵਾਸੀ ਇੰਦਰਾ ਨਗਰੀ ਗਲੀ ਨੰਬਰ 3 ਜੋ ਕਿ ਡੈਕੋਰੇਟਰ ਦਾ ਕੰਮ ਕਰਦਾ ਸੀ, ਕੱਲ੍ਹ ਆਪਣੇ ਦੋਸਤਾਂ ਅੰਸ਼ ਪੁੱਤਰ ਮਨਜੀਤ ਉਮਰ 18 ਸਾਲ ਅਤੇ ਇੱਕ ਹੋਰ ਦੋਸਤ ਅਰਜੁਨ ਨਾਲ ਢਾਬਾਂ ਕੋਕਰੀਆਂ ਪਿੰਡ ਵਿੱਚ ਕੰਮ ’ਤੇ ਗਏ ਹੋਏ ਸੀ। ਇਹ ਤਿੰਨੇ ਨੌਜਵਾਨ ਬੀਤੀ ਰਾਤ 9 ਵਜੇ ਦੇ ਕਰੀਬ ਆਪਣੇ ਮੋਟਰਸਾਈਕਲ ’ਤੇ ਸ਼ਹਿਰ ਵਾਪਸ ਆ ਰਹੇ ਸਨ ਕਿ ਪਿੰਡ ਦੇ ਨੇੜੇ ਹੀ ਅਚਾਨਕ ਉਨ੍ਹਾਂ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਸੜਕ ਤੇ ਜਾ ਰਹੇ ਇੱਕ ਪਸ਼ੂ ਵਿੱਚ ਜਾ ਟਕਰਾਇਆ। ਤਿੰਨੋਂ ਸੜਕ ’ਤੇ ਡਿੱਗ ਪਏ ਅਤੇ ਗੰਭੀਰ ਜ਼ਖਮੀ ਹੋ ਗਏ। ਉੱਥੋਂ ਲੰਘ ਰਹੇ ਪਿੰਡ ਵਾਸੀਆਂ ਨੇ ਦੂਜਿਆਂ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਆਕਾਸ਼ ਨੂੰ ਮ੍ਰਿਤਕ ਐਲਾਨ ਦਿੱਤਾ। ਅਰਜੁਨ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਅੰਸ਼ ਇਸ ਸਮੇਂ ਸਥਾਨਕ ਸਰਕਾਰੀ ਹਸਪਤਾਲ ਵਿੱਚ ਦਾਖਲ ਹੈ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।
ਪੰਜਾਬ ਦੀ ਸਿਆਸਤ ਤੋਂ ਵੱਡੀ ਖ਼ਬਰ, ਅਕਾਲੀ ਦਲ ਪੁਨਰ ਸੁਰਜੀਤ 'ਚ ਵੱਡੀ ਬਗਾਵਤ
NEXT STORY