ਊਨਾ/ਅੰਮ੍ਰਿਤਸਰ (ਸੁਰਿੰਦਰ) — ਊਨਾ ਜ਼ਿਲਾ ਦੇ ਚਿੰਤਪੂਰਣੀ ਬਾਈਪਾਸ ਦੇ ਕੋਲ ਅੰਮ੍ਰਿਤਸਰ ਤੋਂ ਚਿੰਤਪੂਰਣੀ ਆਏ ਸ਼ਰਧਾਲੂਆਂ ਦੇ ਨਾਲ ਹਾਦਸਾ ਹੋ ਗਿਆ। ਇਥੇ ਇਕ ਸ਼ਰਧਾਲੂਆਂ ਨਾਲ ਭਰੀ ਬੱਸ ਦਰਖਤ ਨਾਲ ਟਕਰਾ ਗਈ। ਜਿਸ 'ਚ 17 ਯਾਤਰੀ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਬੱਸ ਦੀ ਬ੍ਰੇਕ ਫੇਲ ਹੋਣ ਕਾਰਨ ਵਾਪਰਿਆ।

ਸੂਤਰਾਂ ਮੁਤਾਬਕ ਐਤਵਾਰ ਸਵੇਰੇ ਸ਼ਰਧਾਲੂਆਂ ਨਾਲ ਭਰੀ ਬੱਸ ਚਿੰਤਪੂਰਣੀ ਤੇ ਜਵਾਲਾ ਜੀ ਦਰਸ਼ਨਾਂ ਲਈ ਰਵਾਨਾ ਹੋਈ ਤੇ ਅਚਾਨਕ ਬੱਸ ਦੀ ਬ੍ਰੇਕ ਫੇਲ ਹੋਣ ਕਾਰਨ ਉਹ ਬੇਕਾਬੂ ਹੋ ਕੇ ਦਰਖਤ ਨਾਲ ਜਾ ਟਕਰਾਈ। ਸਾਰੇ ਸ਼ਰਧਾਲੂ ਪੰਜਾਬ ਦੇ ਅੰਮ੍ਰਿਤਸਰ ਦੇ ਹਨ। ਜ਼ਖਮੀ 'ਚੋਂ 3 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ ਤੇ 17 ਲੋਕਾਂ ਨੂੰ ਹਸਪਤਾਲ ਜ਼ੇਰੇ ਇਲਾਜ ਦਾਖਲ ਕਰਵਾਇਆ ਗਿਆ ਹੈ।

ਚੋਰਾਂ ਨੇ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਗੋਲਕ ਤੋੜ ਕੇ ਕੀਤੀ ਚੋਰੀ
NEXT STORY