ਜਲੰਧਰ(ਸੋਨੂੰ)— ਜਲੰਧਰ-ਮਕਸੂਦਾ ਚੌਕ 'ਚ ਨਸ਼ੇ 'ਚ ਟੱਲੀ ਇਕ ਪੁਲਸ ਮੁਲਾਜ਼ਮ ਨੇ ਆਪਣੀ ਤੇਜ਼ ਰਫਤਾਰ ਸੈਂਟਰੋ ਕਾਰ ਨਾਲ ਟ੍ਰੈਫਿਕ ਸਿਗਨਲ ਦੌਰਾਨ ਨੇੜੇ ਖੜ੍ਹੇ ਬੱਚਿਆਂ ਨਾਲ ਭਰੇ ਆਟੋ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਜ਼ਬਰਦਸਤ ਟੱਕਰ ਨਾਲ ਆਟੋ 'ਚ ਸਵਾਰ 5 ਬੱਚਿਆਂ 'ਚੋਂ 3 ਬੱਚੇ ਡਿੱਗਣ ਕਾਰਨ ਜ਼ਖਮੀ ਹੋ ਗਏ। ਤੁਰੰਤ ਜ਼ਖਮੀ ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ। ਇਸ ਦੌਰਾਨ ਲੋਕਾਂ ਨੇ ਨਸ਼ੇ 'ਚ ਟੱਲੀ ਪੁਲਸ ਮੁਲਾਜ਼ਮ ਨੂੰ ਫੜ ਲਿਆ।
ਮਾਡਲ ਟਾਊਮ 'ਚ ਰਹਿੰਦੇ ਆਟੋ ਚਾਲਕ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਜਨਤਾ ਕਾਲੋਨੀ ਦੀ ਹਰਭਜਨ ਅਕੈਡਮੀ ਤੋਂ 5 ਬੱਚਿਆਂ ਨੂੰ ਆਟੋ 'ਚ ਲੈ ਕੇ ਘਰ ਛੱਡਣ ਜਾ ਰਿਹਾ ਸੀ ਕਿ ਮਕਸੂਦਾਂ ਚੌਕ 'ਤੇ ਲਾਲ ਲਾਈਟਾਂ ਹੋਈਆਂ ਸਨ। ਇਸੇ ਦੌਰਾਨ ਸੈਂਟਰੋ ਕਾਰ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ ਅਤੇ 3 ਬੱਚੇ ਸੱਟਾਂ ਲੱਗਣ ਕਾਰਨ ਜ਼ਖਮੀ ਹੋ ਗਏ। ਮੌਕੇ 'ਤੇ ਮੌਜੂਦ ਵਾਰਡ ਨੰਬਰ-1 ਦੇ ਕੌਂਸਲਰ ਦੇਸ ਰਾਜ ਜੱਸਲ ਨੇ ਦੱਸਿਆ ਕਿ ਪੁਲਸ ਡਿਵੀਜ਼ਨ ਨੰਬਰ-1 'ਚ ਤਿੰਨ ਵਾਰ ਫੋਨ ਕਰਕੇ ਇਸ ਦੀ ਸੂਚਨਾ ਦਿੱਤੀ ਅਤੇ ਸੂਚਨਾ ਦੇਣ ਦੇ ਬਾਵਜੂਦ ਪੁਲਸ ਇਕ ਘੰਟੇ ਦੀ ਦੇਰੀ ਨਾਲ ਪਹੁੰਚੀ। ਨਸ਼ੇ 'ਚ ਟੱਲੀ ਪੁਲਸ ਮੁਲਾਜ਼ਮ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਪੁਲਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਜੀ. ਐਸ. ਟੀ. ਦੇ ਵਿਰੋਧ 'ਚ ਮੈਡੀਕਲ ਪ੍ਰੈਕਟੀਸ ਐਸੋਸੀਏਸ਼ਨ ਦੀ ਹੋਈ ਮੀਟਿੰਗ
NEXT STORY