ਤਪਾ ਮੰਡੀ(ਸ਼ਾਮ,ਗਰਗ)— ਪਿੰਡ ਮਹਿਤਾ ਵਿਖੇ ਟਰੱਕ ਹੇਠਾਂ ਆਉਣ ਕਾਰਨ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਿੰਡ ਨਿਵਾਸੀਆਂ ਅਨੁਸਾਰ ਮਨਜੀਤ ਸਿੰਘ ਪੁੱਤਰ ਰੂਪ ਸਿੰਘ ਕੌਮ ਜੱਟ ਬੱਲਦ ਰੇਹੜੀ 'ਤੇ ਖੇਤ 'ਚੋਂ ਹਰਾ-ਚਾਰਾ ਲੈ ਕੇ ਆ ਰਿਹਾ ਸੀ ਤਾਂ ਪਿੱਛੋਂ ਆ ਰਿਹਾ ਅਨਾਜ ਨਾਲ ਭਰਿਆ ਟਰੱਕ ਉਸ 'ਚ ਆ ਕੇ ਵੱਜ ਗਿਆ। ਮਨਜੀਤ ਸਿੰਘ ਦੀ ਹੇਠਾਂ ਡਿੱਗਣ ਕਾਰਨ ਟਰੱਕ ਉਪਰੋਂ ਲੰਘਣ ਕਰਕੇ ਮੌਕੇ 'ਤੇ ਹੀ ਮੋਤ ਹੋ ਗਈ। ਘਟਨਾ ਦਾ ਪਤਾ ਲੱਗਦੇ ਹੀ ਵੱਡੀ ਗਿਣਤੀ 'ਚ ਪਿੰਡ ਨਿਵਾਸੀ ਇਕੱਠੇ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਮਨਜੀਤ ਸਿੰਘ ਅਜੇ ਕੁਆਰਾ ਹੀ ਸੀ। ਘਟਨਾ ਦਾ ਪਤਾ ਲੱਗਦੇ ਹੀ ਐੱਸ. ਐੱਚ. ਓ. ਰਛਪਾਲ ਸਿੰਘ ਦੀ ਅਗਵਾਈ 'ਚ ਪੁੱਜੀ ਪੁਲਸ ਪਾਰਟੀ ਨੇ ਟਰੱਕ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ ਅਤੇ ਕੇਸ ਦਰਜ ਕਰਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
ਆਰ. ਐੱਸ. ਐੱਸ. ਆਗੂ ਦੇ ਕਤਲ 'ਤੇ ਰਾਜਨਾਥ ਸਿੰਘ ਸਖਤ, ਕੈਪਟਨ ਨੂੰ ਦਿੱਤੇ ਹੁਕਮ
NEXT STORY