ਕੋਟਕਪੂਰਾ (ਨਰਿੰਦਰ) - ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਸਡ਼ਕ ਦੇ ਵਿਚਕਾਰ ਬਣਿਆ ਹੋਇਆ ਡਿਵਾਈਡਰ ਇਸ ’ਤੇ ਰਿਫਲੈਕਟਰ ਨਾ ਲੱਗਿਆ ਹੋਣ ਕਾਰਨ ਟੁੱਟ ਚੁੱਕਿਆ ਹੈ ਅਤੇ ਲਗਾਤਾਰ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ। ਬੱਤੀਆਂ ਵਾਲੇ ਚੌਂਕ ਵਾਲੇ ਪਾਸਿਓਂ ਪੁਲ ਚਡ਼੍ਹ ਕੇ ਸ੍ਰੀ ਮੁਕਤਸਰ ਸਾਹਿਬ ਵਾਲੇ ਪਾਸੇ ਵਾਹਨ ਉਤਰਨ ਸਮੇਂ ਇਹ ਡਿਵਾਈਡਰ ਵਾਹਨ ਚਾਲਕਾਂ ਨੂੰ ਵਿਖਾਈ ਨਹੀਂ ਦਿੰਦਾ ਹੈ , ਜਿਸ ਕਾਰਨ ਵਾਹਨ ਇਸ ਡਿਵਾਈਡਰ ਨਾਲ ਟਕਰਾ ਜਾਂਦੇ ਹਨ। ਹੁਣ ਤੱਕ ਅਨੇਕਾਂ ਵਾਹਨ ਇਸ ਡਿਵਾਈਡਰ ਨਾਲ ਟਕਰਾ ਕੇ ਭਾਰੀ ਨੁਕਸਾਨ ਕਰਵਾ ਚੁੱਕੇ ਹਨ। ਇਸ ਤੋਂ ਇਲਾਵਾ ਕਈ ਦੁਪਹੀਆ ਵਾਹਨ ਇਸ ਨਾਲ ਟਕਰਾਉਣ ਕਾਰਨ ਕਈ ਵਿਅਕਤੀ ਜ਼ਖਮੀ ਵੀ ਹੋ ਚੁੱਕੇ ਹਨ।
ਇਲਾਕਾ ਵਾਸੀਆਂ ਅਨੁਸਾਰ ਟੋਲ ਪਲਾਜ਼ਾ ਕੰਪਨੀ ਵੱਲੋਂ ਕਾਫੀ ਸਮੇਂ ਤੋਂ ਇਸ ਸਡ਼ਕ ਤੋਂ ਲੰਘਣ ਵਾਲੇ ਲੋਕਾਂ ਤੋਂ ਟੋਲ ਟੈਕਸ ਵਸੂਲਿਆ ਜਾ ਰਿਹਾ ਹੈ ਪਰ ਇਸ ਸਡ਼ਕ ਦੀ ਸਹੀ ਤਰੀਕੇ ਨਾਲ ਸੰਭਾਲ ਨਹੀਂ ਕੀਤੀ ਜਾ ਰਹੀ। ਇਸ ਮੌਕੇ ਜਗਦੀਸ਼ ਪ੍ਰਸ਼ਾਦ ਗੁਪਤਾ, ਰਵਿੰਦਰ ਗਰਗ, ਅਸ਼ੋਕ ਨਾਰੰਗ, ਕਪਿਲ ਖੁਰਾਣਾ, ਰਿੰਕੂ ਕੁਮਾਰ, ਗੋਗੀ ਅਤੇ ਅਸ਼ੋਕ ਸ਼ਰਮਾਂ ਆਦਿ ਨੇ ਮੰਗ ਕੀਤੀ ਕਿ ਹਾਦਸਿਆਂ ਦਾ ਕਾਰਨ ਬਣ ਰਹੇ ਇਸ ਡਿਵਾਇਡਰ ਨੂੰ ਪਹਿਲ ਦੇ ਅਧਾਰ ’ਤੇ ਬਣਾਇਆ ਜਾਵੇ।
ਕਿਸਾਨ ਦੀ ਕੁੱਟ-ਮਾਰ ਕਰਨ ਵਾਲੇ 4 ਮੁਲਜ਼ਮ ਗ੍ਰਿਫ਼ਤਾਰ
NEXT STORY