ਹੁਸ਼ਿਆਰਪੁਰ (ਮਿਸ਼ਰਾ)— ਇਥੋਂ ਦੇ ਨਿਊ ਫਹਿਤਗੜ੍ਹ ਮੁਹੱਲਾ 'ਚ ਦਰਦਨਾਕ ਹਾਦਸਾ ਵਾਪਰਨ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਉਕਤ ਨੌਜਵਾਨ ਫਹਿਤਗੜ੍ਹ ਮੁਹੱਲਾ 'ਚ ਸਥਿਤ ਇਕ ਡੇਅਰੀ ਫਾਰਮ 'ਚ ਕੰਮ ਕਰਦਾ ਸੀ। ਅੱਜ ਦੁਪਹਿਰ ਦੇ ਸਮੇਂ ਡੇਅਰੀ ਫਾਰਮ ਦੇ ਬਾਹਰ ਮਾਲਕ ਦੇ ਪਏ ਮੋਟਰਸਾਈਕਲ ਨੂੰ ਦੇਖ ਅਨਟ੍ਰੇਂਡ ਨੌਜਵਾਨ ਮਨੋਜ ਸ਼ੌਂਕ ਦੇ ਤੌਰ 'ਤੇ ਆਪਣੇ ਦੋਸਤਾਂ ਨਾਲ ਚਲਾਉਣ ਲੱਗਾ ਤਾਂ ਇਸੇ ਦੌਰਾਨ ਮੋਟਰਸਾਈਕਲ ਪਹਿਲਾਂ ਪੱਥਰ ਨਾਲ ਟਕਰਾ ਗਿਆ ਅਤੇ ਬੇਕਾਬੂ ਹੋ ਕੇ ਫਿਰ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ। ਇਸ ਹਾਦਸੇ 'ਚ ਤਿੰਨੋਂ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਅਤੇ ਲੋਕਾਂ ਵੱਲੋਂ ਇਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਮਨੋਜ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਡਾਕਟਰਾਂ ਅਨੁਸਾਰ ਕਮਲੇਸ਼ ਅਤੇ ਵਸ਼ੀਸ਼ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਸੂਚਨਾ ਮਿਲਦੇ ਹੀ ਥਾਣਾ ਮਾਡਲ ਟਾਊਨ ਪੁਲਸ ਵੀ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਦੱਸਿਆ ਜਾ ਰਿਹਾ ਹੈ ਕਿ ਨਿਊ ਫਤਿਹਗੜ੍ਹ ਮੁਹੱਲੇ 'ਚ ਦੇਸਰਾਜ ਡੇਅਰੀ ਫਾਰਮ 'ਤੇ ਝਾਰਖੰਡ ਦੇ ਡਾਲਟਨਗੰਜ ਦਾ ਰਹਿਣ ਵਾਲਾ ਮਨੋਜ (21) ਕੰਮ ਕਰਦਾ ਸੀ। ਦੁਪਹਿਰ 1 ਵਜੇ ਦੇ ਕਰੀਬ ਮਨੋਜ ਨੂੰ ਮਿਲਣ ਲਈ ਉਸ ਦੇ 2 ਦੋਸਤ ਕਮਲੇਸ਼ ਪੁੱਤਰ ਜਵਾਹਰ ਅਤੇ ਵਸ਼ੀਸ਼ ਪੁੱਤਰ ਰਮੇਸ਼ ਪਹੁੰਚੇ। ਇਸੇ ਦੌਰਾਨ ਮਾਲਕ ਦੇਸਰਾਜ ਦੀ ਬਾਈਕ 'ਚ ਚਾਬੀ ਲੱਗੀ ਦੇਖ ਤਿੰਨੋਂ ਹੀ ਬਾਈਕ 'ਤੇ ਸਵਾਰ ਹੋ ਕੇ ਨਿਕਲੇ ਪਏ। ਚਲਾਉਣ ਨਾ ਆਉਣ ਦੇ ਬਾਵਜੂਦ ਮਨੋਜ ਨੇ ਬਾਈਕ ਸਟਾਰਟ ਕੀਤੀ ਤਾਂ ਦੋਵੇਂ ਦੋਸਤ ਵੀ ਪਿੱਛੇ ਬੈਠ ਗਏ। ਚਲਾਉਂਦੇ ਸਮੇਂ ਮੋਟਰਸਾਈਕਲ ਪਹਿਲਾਂ ਪੱਥਰ ਅਤੇ ਕੰਧ ਨਾਲ ਟਕਰਾਉਣ ਤੋਂ ਬਾਅਦ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ, ਜਿਸ ਕਰਕੇ ਇਹ ਦਰਦਨਾਕ ਹਾਦਸਾ ਵਾਪਰ ਗਿਆ।
ਚਸ਼ਮਦੀਦਾਂ ਮੁਤਾਬਕ ਬਾਈਕ ਪੂਰੀ ਸਪੀਡ 'ਚ ਆਉਣ ਦੌਰਾਨ ਅਚਾਨਕ ਸੜਕ ਕੰਢੇ ਇਕ ਪੱਥਰ ਨਾਲ ਟਕਰਾਉਣ ਤੋਂ ਬਾਅਦ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਇਸ ਦੌਰਾਨ ਤਿੰਨੋਂ ਨੌਜਵਾਨਾਂ ਨੂੰ ਜ਼ਖਮੀ ਹਾਲਤ 'ਚ ਤੜਫਦਾ ਦੇਖ ਕੇ ਲੋਕਾਂ ਨੇ ਤੁਰੰਤ ਐਂਬੂਲੈਂਸ ਨੂੰ ਫੋਨ ਕਰਕੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਇਕ ਦੀ ਮੌਤ ਹੋ ਗਈ। ਸਿਵਲ ਹਸਪਤਾਲ ਕੰਪਲੈਕਸ 'ਚ ਥਾਣਾ ਮਾਡਲ ਟਾਊਨ ਦੇ ਹੈੱਡ ਕਾਂਸਟੇਬਲ ਨੀਰਜ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨ 'ਤੇ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮੋਦੀ ਤੇ ਰਾਹੁਲ ਦੀ ਜੱਫੀ 'ਤੇ ਮਨੀਸ਼ ਤਿਵਾੜੀ ਦਾ ਹਰਸਿਮਰਤ ਨੂੰ ਕਰਾਰਾ ਜਵਾਬ (ਵੀਡੀਓ)
NEXT STORY