ਨਵਾਂਸ਼ਹਿਰ (ਜੋਬਨਪ੍ਰੀਤ) : ਨਵਾਂਸ਼ਹਿਰ ਦੇ ਨੌਜਵਾਨ ਕਰਨ ਸ਼ਰਮਾ ਦੀ ਕੈਨੇਡਾ ਵਿਚ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਗਈ। ਨੌਜਵਾਨ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਪੁੱਤਰ ਦੀ ਮੌਤ ਜਿਵੇਂ ਹੀ ਘਰ ਪਹੁੰਚੀ ਤਾਂ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਏ। ਕਰਨ ਦੀ ਮਾਂ ਦੇ ਦਿਲ ਚੀਰਵੇਂ ਬੋਲ ਜਰੇ ਨਹੀਂ ਸੀ ਜਾ ਰਹੇ ਹਨ। ਦਰਅਸਲ ਕਰਨ ਸਾਲ 2016 'ਚ ਸਟੱਡੀ ਵੀਜ਼ਾ 'ਤੇ ਕੈਨੇਡਾ ਗਿਆ ਸੀ ਤੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਕਰਨ ਦਾ ਟਰਾਲਾ ਤੇਜ਼ਾਬ ਨਾਲ ਭਰੇ ਟਰਾਲੇ ਨਾਲ ਟਕਰਾਅ ਗਿਆ ਜਿਸ ਕਰਕੇ ਉਹ ਪੂਰੀ ਤਰ੍ਹਾਂ ਝੁਲਸ ਗਿਆ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ।
ਕਰਨ ਫੁੱਟਬਾਲ ਦਾ ਬਿਹਤਰੀਨ ਖਿਡਾਰੀ ਸੀ। ਉਹ ਕੈਨੇਡਾ 'ਚ ਵੀ ਗੇਮ ਖੇਡਦਾ ਸੀ ਤੇ ਆਪਣੀ ਪਿੰਡ ਦੀ ਟੀਮ ਦੀ ਵੀ ਮਦਦ ਕਰਦਾ ਸੀ। ਉਸ ਦੀ ਮੌਤ ਦੀ ਖ਼ਬਰ ਨਾਲ ਉਸ ਦੇ ਦੋਸਤ ਵੀ ਸਦਮੇ 'ਚ ਹਨ।
ਕਰਨ ਦੇ ਪਿਤਾ ਫੌਜ ਦੀ ਨੌਕਰੀ ਕਰਦੇ ਹਨ, ਉਹ ਚਾਹੁੰਦਾ ਸੀ ਕਿ ਉਸ ਦੇ ਸੈਟਲ ਹੋਣ ਤੋਂ ਬਾਅਦ ਉਸ ਦੇ ਪਿਤਾ ਨੌਕਰੀ ਛੱਡ ਦੇਣ ਅਤੇ ਆਰਾਮ ਕਰਨ। ਉਹ ਆਪਣਾ ਨਵਾਂ ਘਰ ਵੀ ਬਣਾਉਣਾ ਚਾਹੁੰਦਾ ਸੀ ਪਰ ਉਸ ਦੀ ਮੌਤ ਦੇ ਨਾਲ ਉਸ ਦੇ ਸਾਰੇ ਸੁਪਨੇ ਵੀ ਝੁਲਸ ਗਏ ਤੇ ਉਹ ਆਪਣੇ ਰੋਂਦੇ-ਕੁਰਲਾਉਂਦੇ ਮਾਪਿਆਂ ਨੂੰ ਛੱਡ ਕੇ ਬਹੁਤ ਦੂਰ ਚਲਾ ਗਿਆ।
ਹਨੀਪ੍ਰੀਤ ਕਿਓਂ ਰੱਖਦੀ ਸੀ ਰਾਮ ਰਹੀਮ ਲਈ ਵਰਤ, ਡੇਰੇ ਨੇ ਦੱਸੀ ਵਜ੍ਹਾ
NEXT STORY