ਲੁਧਿਆਣਾ- ਲੁਧਿਆਣਾ 'ਚ ਸ਼ਨੀਵਾਰ ਦੇਰ ਰਾਤ ਗਿੱਲ ਚੌਕ ਪੁਲ 'ਤੇ ਤੇਜ਼ ਰਫ਼ਤਾਰ ਥਾਰ ਨੇ ਦੋ ਬਾਈਕ ਸਵਾਰ ਚਾਰ ਨੌਜਵਾਨਾਂ ਨੂੰ ਕੁਚਲ ਦਿੱਤਾ। ਮੋਟਰਸਾਈਕਲ ਥਾਰ ਦੇ ਹੇਠਾਂ ਫਸ ਗਈ। ਇਸ ਦੌਰਾਨ ਡਰਾਈਵਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਰੌਲਾ ਸੁਣ ਕੇ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਫੜ ਲਿਆ। ਗੁੱਸੇ ਵਿਚ ਆਏ ਲੋਕਾਂ ਨੇ ਥਾਰ ਦੀ ਭੰਨਤੋੜ ਵੀ ਕੀਤੀ।
ਇਸ ਦੇ ਬਾਅਦ ਦੋ ਨੌਜਵਾਨਾਂ ਨੂੰ ਡੀ. ਐੱਮ. ਸੀ. ਅਤੇ ਦੋ ਨੂੰ ਸਿਵਲ ਹਸਪਤਾਲ ਭੇਜਿਆ ਗਿਆ। ਮੌਕੇ ਉਤੇ ਮੌਜੂਦ ਚਸ਼ਮਦੀਦ ਬੱਬੂ ਨੇ ਦੱਸਿਆ ਕਿ ਜ਼ਖ਼ਮੀਆਂ ਦੀ ਪਛਾਣ ਮਨਜੀਤ ਨਗਰ ਵਾਸੀ ਇੰਦਰਪ੍ਰੀਤ ਸਿੰਘ, ਰਿੱਕੀ, ਮਨਪ੍ਰੀਤ ਸਿੰਘ, ਗੋਵਿੰਦਾ ਅਤੇ ਰਾਜੀਵ ਦੇ ਰੂਪ ਵਿਚ ਹੋਈ ਹੈ।
ਇਹ ਵੀ ਪੜ੍ਹੋ: ਲੁਧਿਆਣਾ 'ਚ ਸ਼ਰਮਨਾਕ ਘਟਨਾ, ਫੈਕਟਰੀ ਠੇਕੇਦਾਰ ਨੇ ਨਾਬਾਲਗ ਕੁੜੀ ਨਾਲ ਕੀਤਾ ਜਬਰ-ਜ਼ਿਨਾਹ
ਮੌਕੇ ਉਤੇ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ। ਥਾਰ ਵਿਚੋਂ ਲੋਕਾਂ ਨੂੰ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ ਹਨ। ਲੋਕਾਂ ਦੀ ਮਦਦ ਨਾਲ ਪੁਲਸ ਨੇ ਥਾਰ ਨੂੰ ਇਕ ਸਾਈਡ 'ਤੇ ਕਰਵਾਇਆ। ਜ਼ਖ਼ਮੀ ਰਾਜੀਵ ਨੇ ਦੱਸਿਆ ਕਿ ਹਾਦਸਾ ਕਿਸ ਜਗ੍ਹਾ 'ਤੇ ਹੋਇਆ, ਉਸ ਨੂੰ ਕੁਝ ਵੀ ਯਾਦ ਨਹੀਂ ਹੈ। ਉਸ ਦੇ ਪੈਰ 'ਤੇ ਕਾਫ਼ੀ ਸੱਟਾਂ ਲੱਗੀਆਂ ਹਨ। ਪੈਰ 'ਤੇ ਡਾਕਟਰ ਵੱਲੋਂ ਟਾਂਕੇ ਲਗਾਏ ਗਏ ਹਨ। ਜ਼ਖ਼ਮੀ ਗੋਵਿੰਦਾ ਦੀ ਵੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: CM ਭਗਵੰਤ ਮਾਨ ਨੇ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਦੀਆਂ ਦਿੱਤੀਆਂ ਵਧਾਈਆਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਲੁਧਿਆਣਾ 'ਚ ਸ਼ਰਮਨਾਕ ਘਟਨਾ, ਫੈਕਟਰੀ ਠੇਕੇਦਾਰ ਨੇ ਨਾਬਾਲਗ ਕੁੜੀ ਨਾਲ ਕੀਤਾ ਜਬਰ-ਜ਼ਿਨਾਹ
NEXT STORY