ਚੰਡੀਗੜ੍ਹ : ਪੰਜਾਬ 'ਚ ਸੜਕ 'ਤੇ ਹੋਣ ਵਾਲੇ ਹਾਦਸਿਆਂ 'ਚ ਭਾਵੇਂ ਹੀ 4.61 ਫੀਸਦੀ ਕਮੀ ਆਈ ਹੈ ਪਰ ਸੁਪਰੀਮ ਕੋਰਟ ਵਲੋਂ ਸਾਲ 2019 ਲਈ ਰੱਖੇ ਗਏ ਟੀਚੇ ਨੂੰ ਪੰਜਾਬ ਸਰਕਾਰ ਹਾਸਲ ਨਹੀਂ ਕਰ ਸਕੀ ਹੈ। ਸਾਲ 2018 'ਚ ਸੜਕ ਹਾਦਸਿਆਂ ਦੌਰਾਨ 4725 ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ, ਜਦੋਂ ਕਿ ਸਾਲ 2019 'ਚ ਇਹ ਗਿਣਤੀ ਘਟ ਕੇ 4507 ਰਹਿ ਗਈ। ਔਸਤਨ 12 ਤੋਂ ਜ਼ਿਆਦਾ ਲੋਕ ਰੋਜ਼ਾਨਾ ਸੜਕ ਹਾਦਸਿਆਂ 'ਚ ਮਾਰੇ ਜਾਂਦੇ ਹਨ।
ਪੰਜਾਬ ਟ੍ਰੈਫਿਕ ਪੁਲਸ ਨੇ ਸਾਲ 2019 'ਚ 252 ਲੋਕਾਂ ਦੀ ਜਾਨ ਬਚਾਉਣ 'ਚ ਸਫਲਤਾ ਹਾਸਲ ਕੀਤੀ, ਹਾਲਾਂਕਿ ਉਨ੍ਹਾਂ ਦੇ ਹੱਥ ਸਰੋਤਾਂ ਦੀ ਘਾਟ ਕਾਰਨ ਬੱਝੇ ਹੋਏ ਹਨ। ਜੇਕਰ ਸੂਬੇ 'ਚ ਯੋਜਨਾਬੱਧ ਤਰੀਕੇ ਨਾਲ ਉਪਾਅ ਕੀਤੇ ਜਾਣ ਤਾਂ ਜ਼ਿਆਦਾ ਲੋਕਾਂ ਦੀਆਂ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ। ਇਸ ਬਾਰੇ ਏ. ਡੀ. ਜੀ. ਪੀ. (ਟ੍ਰੈਫਿਕ) ਐੱਸ. ਐੱਸ. ਚੌਹਾਨ ਦਾ ਕਹਿਣਾ ਹੈ ਕਿ ਉਹ ਪੂਰੀ ਕੋਸ਼ਿਸ਼ ਕਰ ਰਹੇ ਹਨ ਕਿ ਸੜਕ 'ਤੇ ਹੋਣ ਵਾਲਿਆਂ ਹਾਦਸਿਆਂ 'ਤੇ ਪੂਰੀ ਤਰ੍ਹਾਂ ਨੱਥ ਪਾਈ ਜਾ ਸਕੇ।
ਸਿੱਖਿਆ ਸਕੱਤਰ ਦੇ ਹੁਕਮ, ਪ੍ਰੀਖਿਆਵਾਂ ਤੱਕ ਅਧਿਆਪਕ ਨਹੀਂ ਕਰਨਗੇ ਨਾਨ-ਟੀਚਿੰਗ ਕੰਮ
NEXT STORY