ਫਗਵਾੜਾ,(ਹਰਜੋਤ) : ਇੱਥੋਂ ਦੇ ਮੁਹੱਲਾ ਭਗਤਪੁਰਾ ਵਿਖੇ ਸਥਿਤ ਡੇਰਾ ਬਾਬਾ ਅਲੀ ਅਹਿਮਦ ਸ਼ਾਹ ਜੀ ਕਾਦਰੀ ਦੇ ਅਸਥਾਨ ਤੋਂ ਜੈਪੂਰ ਗਈ ਇਕ ਗੱਡੀ ਨੂੰ ਝੱਜਰ ਲਾਗੇਂ ਪੇਸ਼ ਆਏ ਹਾਦਸੇ ਦੌਰਾਨ ਕੈਨੇਡਾ ਦੀ ਵਾਸੀ ਇਕ ਔਰਤ ਦੀ ਮੌਤ ਹੋ ਗਈ, ਜਦਕਿ ਬਾਕੀ ਚਾਰ ਮੈਂਬਰ ਜਖਮੀ ਹੋ ਗਏ। ਜਾਣਕਾਰੀ ਮੁਤਾਬਕ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਅਸ਼ੋਕ ਸ਼ਾਹ ਕੱਲ੍ਹ ਡੇਰੇ 'ਚ ਵੀਰਵਾਰ ਦੇ ਸਮਾਗਮ ਤੋਂ ਬਾਅਦ ਦੇਰ ਰਾਤ ਅਜਮੇਰ ਸ਼ਰੀਫ਼ ਜਾਣ ਲਈ ਤਿਆਰ ਸਨ ਪਰ ਉਨ੍ਹਾਂ ਦਾ ਮੌਕੇ 'ਤੇ ਡਰਾਇਵਰ ਨਾ ਆਉਣ ਕਾਰਨ ਉਹ ਖੁਦ ਹੀ ਤਿੰਨ ਗੱਡੀਆਂ ਦਾ ਕਾਫ਼ਲਾ ਲੈ ਕੇ ਰਵਾਨਾ ਹੋ ਗਏ। ਉਨ੍ਹਾਂ ਦੀ ਗੱਡੀ 'ਚ ਇੱਕ ਮਰਦ ਤੋਂ ਇਲਾਵਾ ਤਿੰਨ ਔਰਤਾਂ ਸ਼ਾਮਿਲ ਸਨ ਜਦੋਂ ਇਹ ਹਰਿਆਣਾ ਦੇ ਝੱਜਰ ਇਲਾਕੇ 'ਚ ਪਹੁੰਚੇ ਤਾਂ ਉੱਥੇ ਅਚਾਨਕ ਇੱਕ ਸਾਇਡ ਤੋਂ ਛੋਟਾ ਹਾਥੀ ਆਉਣ ਕਾਰਨ ਇਨ੍ਹਾਂ ਦੀ ਗੱਡੀ ਡਿਵਾਇਡਰ 'ਤੇ ਚੜ੍ਹ ਗਈ ਜਿਸ ਕਾਰਨ ਬਬਿਤਾ ਮਹਿਤਾ (43) ਪਤਨੀ ਵਿਪਨ ਮਹਿਤਾ ਵਾਸੀ ਟਰਾਂਟੋ (ਕੈਨੇਡਾ) ਦੀ ਮੌਕੇ 'ਤੇ ਮੌਤ ਹੋ ਗਈ।

ਦੱਸਿਆ ਜਾਂਦਾ ਹੈ ਕਿ ਹਾਦਸੇ ਦੌਰਾਨ ਕੋਈ ਅਜਿਹੀ ਚੀਜ ਉਸ ਦੀ ਗਰਦਨ 'ਤੇ ਫ਼ਿਰ ਗਈ ਜਿਸ ਨਾਲ ਉਸ ਦੀ ਗਰਦਨ ਹੀ ਕੱਟੀ ਗਈ ਜਦਕਿ ਬਾਕੀ ਜਖਮੀਆਂ 'ਚ ਬਲਜੀਤ ਕੌਰ ਫਗਵਾੜਾ, ਰਾਣੀ ਲੁਧਿਆਣਾ ਵੀ ਸ਼ਾਮਿਲ ਸੀ। ਜਖਮੀ ਬਲਜੀਤ ਕੌਰ ਅਮਰੀਕਾ ਦੇ ਸ਼ਿਆਟਲ 'ਚ ਰਹਿ ਰਹੇ ਅਮਰੀਕ ਬਿੱਲਾ ਦੀ ਪਤਨੀ ਦੱਸੀ ਜਾਂਦੀ ਹੈ। ਮ੍ਰਿਤਕ ਬਬਿਤਾ ਆਪਣੇ ਪਿਤਾ ਦੇ ਨਾਲ ਕੁੱਝ ਦਿਨ ਪਹਿਲਾ ਹੀ ਇੱਥੇ ਆਈ ਸੀ ਲਾਸ਼ ਪੋਸਟ ਮਾਰਟਮ ਲਈ ਫਗਵਾੜਾ ਲਿਆਂਦੀ ਗਈ ਹੈ ਅਤੇ ਮ੍ਰਿਤਕਾ ਦਾ ਸੰਸਕਾਰ ਕੱਲ੍ਹ ਕੀਤਾ ਜਾਵੇਗਾ। ਇਸੇ ਤਰ੍ਹਾਂ ਮੁਹੱਲਾ ਭਗਤਪੁਰਾ ਕੌਂਸਲਰ ਸਰਬਜੀਤ ਕੌਰ, ਕੁਲਵਿੰਦਰ ਸਿੰਘ ਕਿੰਦਾ ਨੇ ਮ੍ਰਿਤਕ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
ਅੰਮ੍ਰਿਤਸਰ ਦੀ ਔਰਤ ਕੋਲੋਂ ਪਰਸ ਖੋਹਣ ਵਾਲੇ 2 ਦੋਸ਼ੀ ਗ੍ਰਿਫ਼ਤਾਰ
NEXT STORY