ਘਨੌਲੀ, (ਸ਼ਰਮਾ)- ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ, ਅੰਬੂਜਾ ਸੀਮੈਂਟ ਫੈਕਟਰੀ ਅਤੇ ਇਕ ਦਰਜਨ ਪਿੰਡਾਂ ਨੂੰ ਘਨੌਲੀ ਨੈਸ਼ਨਲ ਹਾਈਵੇ ਨਾਲ ਜੋੜਨ ਵਾਲੀ ਸੜਕ ਅੱਜਕਲ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ। ਇਕ ਕਿਲੋਮੀਟਰ ਦੇ ਇਸ ਟੋਟੇ 'ਚ ਥਾਂ-ਥਾਂ ਪਏ ਖੱਡੇ ਜਿਥੇ ਵਾਹਨ ਚਾਲਕਾਂ ਲਈ ਪ੍ਰੇਸ਼ਾਨੀ ਬਣੇ ਹੋਏ ਹਨ, ਉਥੇ ਹੀ ਮੀਂਹ ਦੇ ਦਿਨਾਂ 'ਚ ਪੈਦਲ ਚੱਲਣ ਵਾਲਿਆਂ ਲਈ ਵੀ ਮੁਸੀਬਤ ਖੜ੍ਹੀ ਕਰ ਦਿੰਦੇ ਹਨ। ਵਿਭਾਗ ਸ਼ਾਇਦ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਤੇ ਕਿਸੇ ਵੱਡੇ ਹਾਦਸੇ ਦੀ ਉਡੀਕ 'ਚ ਹੈ। ਜ਼ਿਕਰਯੋਗ ਹੈ ਕਿ ਅੰਬੂਜਾ ਵੱਲੋਂ ਤਾਂ ਪਿੰਡ ਨੂੰਹੋਂ ਅਤੇ ਰਤਨਪੁਰਾ ਤੱਕ ਦਾ ਸੜਕ ਦਾ ਹਿੱਸਾ ਕੰਕਰੀਟ ਦੇ ਨਾਲ 25 ਸਾਲਾਂ ਲਈ ਪੱਕਾ ਬਣਾਇਆ ਹੋਇਆ ਹੈ ਪਰ ਥਰਮਲ ਪਲਾਂਟ ਵੱਲ ਦਾ ਹਿੱਸਾ ਹੀ ਕਿਸੇ ਭਿਆਨਕ ਹਾਦਸੇ ਨੂੰ ਸੱਦਾ ਦੇ ਰਿਹਾ ਹੈ।
ਕੀ ਕਹਿਣਾ ਹੈ ਥਰਮਲ ਪਲਾਂਟ ਦੇ ਅਧਿਕਾਰੀਆਂ ਦਾ- ਥਰਮਲ ਪਲਾਂਟ ਦੇ ਸਬੰਧਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਉਕਤ ਸੜਕ ਪੀ.ਡਬਲਯੂ.ਡੀ. ਦੀ ਹੈ, ਇਸ ਲਈ ਇਸ ਦੀ ਮੁਰੰਮਤ ਦੀ ਜ਼ਿੰਮੇਵਾਰੀ ਉਕਤ ਵਿਭਾਗ ਦੀ ਹੀ ਹੈ।
ਭਾਖੜਾ ਡੈਮ 'ਚ 1641 ਫੁੱਟ 'ਤੇ ਪੁੱਜਾ ਪਾਣੀ ਦਾ ਲੈਵਲ
NEXT STORY