ਨਵੀਂ ਦਿੱਲੀ(ਕਮਲ ਕੁਮਾਰ)— ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। 30 ਸਾਲ ਪੁਰਾਣੇ ਰੋਡਰੇਜ ਮਾਮਲੇ 'ਚ ਪੀੜਤ ਪਰਿਵਾਰ ਵੱਲੋਂ ਦਾਇਰ ਕੀਤੀ ਮੁੜ ਵਿਚਾਰ ਪਟੀਸ਼ਨ ਨੂੰ ਕੋਰਟ ਨੇ ਸਵੀਕਾਰ ਕਰ ਲਿਆ ਹੈ। ਸੁਪਰੀਮ ਕੋਰਟ ਨੇ ਸਿੱਧੂ ਨੂੰ ਨੋਟਿਸ ਭੇਜ ਕੇ ਜਵਾਬ ਵੀ ਮੰਗਿਆ ਹੈ। ਜਦੋਂ ਇਸ ਬਾਰੇ ਸਿੱਧੂ ਨਾਲ ਗੱਲਬਾਤ ਕਰਨੀ ਚਾਹੀ ਤਾਂ ਸਿੱਧੂ ਮੀਡੀਆ 'ਤੇ ਹੀ ਭੜਕ ਉੱਠੇ ਤੇ ਕਿਹਾ ਸੁਪਰੀਮ ਕੋਰਟ ਨੋਟਿਸ ਭੇਜੀ ਜਾਵੇ ਤੇ ਤੁਸੀਂ ਆਪਣਾ ਕੰਮ ਕਰੋ।
ਜਾਣੋ ਕੀ ਹੈ ਪੂਰਾ ਮਾਮਲਾ—
ਮਾਮਲਾ ਪਟਿਆਲਾ 'ਚ 1988 ਦਾ ਹੈ ਜਦੋਂ ਕਾਰ ਪਾਰਕਿੰਗ ਨੂੰ ਲੈ ਕੇ ਸਿੱਧੂ ਦਾ 65 ਸਾਲਾ ਗੁਰਨਾਮ ਸਿੰਘ ਨਾਲ ਝਗੜਾ ਹੋ ਗਿਆ ਸੀ। ਸਿੱਧੂ ਨੇ ਗੁੱਸੇ ਵਿਚ ਆ ਕੇ ਗੁਰਨਾਮ ਸਿੰਘ ਨੂੰ ਥੱਪੜ ਮਾਰ ਦਿੱਤਾ ਸੀ। ਬਾਅਦ ਵਿਚ ਇਲਾਜ ਦੌਰਾਨ ਗੁਰਨਾਮ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਪੁਲਸ ਨੇ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਦੋਸਤ ਵਿਰੁੱਧ ਮਾਮਲਾ ਦਰਜ ਕੀਤਾ ਸੀ। 1999 ਵਿਚ ਹੇਂਠਲੀ ਅਦਾਲਤ ਨੇ ਸਿੱਧੂ ਨੂੰ ਸਬੂਤਾਂ ਦੀ ਘਾਟ ਵਿਚ ਬਰੀ ਕਰ ਦਿੱਤਾ ਸੀ। ਫਿਰ ਪੀੜਤ ਪੱਖ ਹਾਈਕੋਰਟ ਜਾ ਪਹੁੰਚਿਆ, ਜਿੱਥੇ ਹਾਈਕੋਰਟ ਨੇ 2006 ਵਿਚ ਸਿੱਧੂ ਨੂੰ ਦੋਸ਼ੀ ਮੰਨਦੇ ਹੋਏ 3 ਸਾਲ ਦੀ ਸਜ਼ਾ ਸੁਣਾਈ ਸੀ। ਹਾਈਕੋਰਟ ਦੇ ਫੈਸਲੇ ਵਿਰੁੱਧ ਸਿੱਧੂ ਸੁਪਰੀਮ ਕੋਰਟ ਪਹੁੰਚੇ। 12 ਅਪ੍ਰੈਲ 2018 ਨੂੰ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿਚ 3 ਸਾਲ ਦੀ ਸਜ਼ਾ ਨੂੰ ਕਾਫੀ ਦੱਸਿਆ ਸੀ। 15 ਮਈ 2018 ਨੂੰ ਸੁਪਰੀਮ ਕੋਰਟ ਨੇ ਸਿਰਫ ਇਕ ਹਜ਼ਾਰ ਰੁਪਏ ਜੁਰਮਾਨਾ ਲਗਾ ਕੇ ਸਿੱਧੂ ਨੂੰ ਬਰੀ ਕਰ ਦਿੱਤਾ।
BSNL 'ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
NEXT STORY