ਸਮਰਾਲਾ : ਸਮਰਾਲਾ ਸ਼ਹਿਰ ਦੇ ਖੰਨਾ ਰੋਡ 'ਤੇ ਬੰਧਨ ਜਿਊਲਰਜ਼ ਨਾਂ ਦੀ ਸੁਨਿਆਰੇ ਦੀ ਦੁਕਾਨ 'ਤੇ ਗਾਹਕ ਬਣ ਕੇ ਆਇਆ ਇੱਕ ਲੁਟੇਰਾ ਸੋਨੇ ਦੀਆਂ ਮੁੰਦਰੀਆਂ ਨਾਲ ਭਰਿਆ ਹੋਇਆ ਡੱਬਾ ਚੁੱਕ ਕੇ ਆਪਣੀ ਕਰੇਟਾ ਗੱਡੀ ਵਿੱਚ ਫ਼ਰਾਰ ਹੋ ਗਿਆ, ਜਿਸ ਦੀ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਾਮ 7.30 ਵਜੇ ਸੁਨਿਆਰੇ ਦੀ ਦੁਕਾਨ 'ਤੇ ਇੱਕ ਲੁਟੇਰਾ ਗਾਹਕ ਬਣ ਕੇ ਸੋਨੇ ਦੀਆਂ ਮੁੰਦਰੀਆਂ ਲੈਣ ਲਈ ਆਇਆ। ਲੁਟੇਰੇ ਨੇ ਦੁਕਾਨ ਦੇ ਮਾਲਕ ਦੀਪਕ ਵਰਮਾ ਨੂੰ ਸੋਨੇ ਦੀ ਮੁੰਦਰੀ ਦਿਖਾਉਣ ਲਈ ਕਿਹਾ। ਦੁਕਾਨ ਦੇ ਮਾਲਕ ਨੇ ਲੁਟੇਰੇ ਨੂੰ ਸੋਨੇ ਦੀਆਂ ਮੁੰਦਰੀਆਂ ਨਾਲ ਭਰਿਆ ਹੋਇਆ ਡੱਬਾ ਦਿਖਾਇਆ, ਜਿਸ ਵਿੱਚੋਂ ਲੁਟੇਰੇ ਨੇ ਕੁਝ ਮੁੰਦਰੀਆਂ ਨੂੰ ਕੱਢ ਕੇ ਆਪਣੇ ਹੱਥ ਵਿੱਚ ਪਾ ਕੇ ਉਸ ਦਾ ਮੁੱਲ ਪੁੱਛਿਆ ਅਤੇ ਦੁਕਾਨਦਾਰ ਨੂੰ ਹੋਰ ਮੁੰਦਰੀਆਂ ਦਿਖਾਉਣ ਲਈ ਕਿਹਾ।
ਇਹ ਵੀ ਪੜ੍ਹੋ : ਲੁਧਿਆਣਾ 'ਚ ਨਾਜਾਇਜ਼ ਕਬਜ਼ਿਆਂ 'ਤੇ ਚੱਲਿਆ ਨਗਰ ਸੁਧਾਰ ਟਰੱਸਟ ਦਾ ਪੀਲਾ ਪੰਜਾ
ਦੁਕਾਨਦਾਰ ਦੀ ਨਿਗਾਹ ਪਰੇ ਹੁੰਦੇ ਸਾਰ ਹੀ ਲੁਟੇਰਾ ਸੋਨੇ ਨਾਲ ਭਰੀਆਂ ਹੋਈਆਂ ਮੁੰਦਰੀਆਂ ਦਾ ਡੱਬਾ ਲੈ ਕੇ ਦੁਕਾਨ ਵਿੱਚੋਂ ਬਾਹਰ ਨੂੰ ਭੱਜ ਗਿਆ ਅਤੇ ਆਪਣੀ ਬਾਹਰ ਖੜ੍ਹੀ ਕਰੇਟਾ ਗੱਡੀ ਵਿੱਚ ਮੌਕੇ ਤੋਂ ਫਰਾਰ ਹੋ ਗਿਆ। ਦੁਕਾਨਦਾਰ ਦੇ ਭਰਾ ਰੂਪਮ ਵਰਮਾ ਨੇ ਦੱਸਿਆ ਕਿ ਡੱਬੇ ਵਿੱਚ 12 ਦੇ ਕਰੀਬ ਮੁੰਦਰੀਆਂ ਸਨ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਸਮਰਾਲਾ ਪੁਲਸ ਦੇ ਐੱਸ. ਐੱਚ. ਓ. ਮੌਕੇ 'ਤੇ ਪਹੁੰਚ ਗਏ ਅਤੇ ਸੀਸੀਟੀਵੀ ਤਸਵੀਰਾਂ ਦੇਖਣ ਦੇਖਣ ਤੋਂ ਬਾਅਦ ਜਾਂਚ ਵਿੱਚ ਜੁੱਟ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਾਲਮੀਕ ਸਮਾਜ ਨੇ 'ਆਪ' ਦੀ ਸਾਬਕਾ ਹਲਕਾ ਇੰਚਾਰਜ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਦਿੱਤਾ ਧਰਨਾ
NEXT STORY